ਜੰਮੂ ਕਸ਼ਮੀਰ : ਜਵਾਹਰ ਸੁਰੰਗ ਦੇ ਉੱਚੇ ਇਲਾਕਿਆਂ ''ਚ ਫਸੇ ਸੈਲਾਨੀਆਂ ਨੂੰ ਬਚਾਇਆ ਗਿਆ
Tuesday, May 09, 2023 - 09:48 AM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਕਸ਼ਮੀਰ 'ਚ ਬੀ-ਟਾਪ ਜਵਾਹਰ ਸੁਰੰਗ 'ਚ ਫਸੇ ਸਾਰੇ 10 ਸੈਲਾਨੀਆਂ ਨੂੰ ਬਚਾ ਲਿਆ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਸਵੇਰੇ ਤੜਕੇ 112 ਐਮਰਜੈਂਸੀ ਹੈਲਪਲਾਈਨ 'ਤੇ ਤੰਗਮਰਗ ਦੇ ਇਕ ਸਥਾਨਕ ਸੈਰ-ਸਪਾਟਾ ਗਾਈਡ ਫਿਆਜ਼ ਅਹਿਮਦ ਮੀਰ ਨੇ ਸੰਕਟ 'ਚ ਫਸੇ ਹੋਣ ਦੀ ਸੂਚਨਾ ਦਿੱਤੀ। ਫ਼ੋਨ 'ਤੇ ਗਾਈਡ ਨੇ ਦੱਸਿਆ ਕਿ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਤੋਂ ਜੰਮੂ ਵਲੋਂ ਇਕ ਵਾਹਨ 'ਚ ਯਾਤਰਾ ਕਰ ਰਹੇ 10 ਸੈਲਾਨੀ ਖ਼ਰਾਬ ਮੌਸਮ ਕਾਰਨ ਰਸਤਾ ਭਟਕ ਗਏ ਹਨ ਅਤੇ ਇਕ ਅਣਜਾਣ ਜਗ੍ਹਾ 'ਤੇ ਫਸੇ ਹੋਏ ਹਨ। ਸੂਚਨਾ ਮਿਲਣ 'ਤੇ ਪੁਲਸ ਨੇ ਫਸੇ ਸੈਲਾਨੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਕਾਫ਼ੀ ਕੋਸ਼ਿਸ਼ ਤੋਂ ਬਾਅਦ ਸੈਲਾਨੀਆਂ ਦੇ ਸਥਾਨ ਦਾ ਪਤਾ ਲੱਗ ਸਕਿਆ ਅਤੇ ਇਕ ਬਚਾਅ ਦਲ ਨੂੰ ਉਸ ਸਥਾਨ ਵੱਲ ਭੇਜਿਆ ਗਿਆ। ਪੁਲਸ ਨੇ ਕਿਹਾ ਕਿ ਕੁਲਗਾਮ ਦੇ ਪੁਲਸ ਕੰਟਰੋਲ ਰੂਮ ਸਮੇਤ ਸਾਰੀਆਂ ਸੰਬੰਧਤ ਬਰਾਚਾਂ ਨੂੰ ਸੂਚਿਤ ਕੀਤਾ ਗਿਆ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਨਾਗਰਿਕ ਪ੍ਰਸ਼ਾਸਨ ਅਤੇ ਬੀਕਨ ਦੀਆਂ ਟੀਮਾਂ ਦੀ ਮਦਦ ਨਾਲ ਪੁਲਸ ਦੀ ਬਚਾਅ ਟੀਮ ਬੀ-ਟਾਪ ਜਵਾਹਰ ਸੁਰੰਗ ਕੁਲਗਾਮ ਦੀ ਉੱਚਾਈ 'ਤੇ ਫਸੇ ਸੈਲਾਨੀਆਂ ਦਾ ਪਤਾ ਲਗਾਉਣ 'ਚ ਉਨ੍ਹਾਂ ਨੂੰ ਬਚਾਉਣ 'ਚ ਸਫ਼ਲ ਰਹੀ। ਦਲ ਜ਼ਰੂਰੀ ਉਪਕਰਣਾਂ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਦਾ ਸਾਹਮਣਾ ਕਰਦੇ ਹੋਏ ਫਸੇ ਹੋਏ ਸੈਲਾਨੀਆਂ ਤੱਕ ਪਹੁੰਚੀ ਅਤੇ ਉਨ੍ਹਾਂ ਨੂੰ ਮਦਦ ਪ੍ਰਦਾਨ ਕੀਤੀ। ਸੈਲਾਨੀਆਂ ਨੂੰ ਸੁਰੱਖਿਅਤ ਜਗ੍ਹਾ 'ਚ ਭੇਜ ਦਿੱਤਾ ਗਿਆ। ਬਾਅਦ 'ਚ ਸੈਲਾਨੀਆਂ ਨੇ ਜੰਮੂ ਵੱਲ ਸੁਰੱਖਿਆ ਯਾਤਰਾ ਸ਼ੁਰੂ ਕੀਤੀ। ਸੈਲਾਨੀਆਂ ਨੇ ਸਮੇਂ 'ਤੇ ਮਦਦ ਅਤੇ ਜ਼ਰੂਰੀ ਮਦਦ ਲਈ ਪੁਲਸ ਵਿਭਾਗ ਦੇ ਪ੍ਰਤੀ ਆਭਾਰ ਜ਼ਾਹਰ ਕੀਤਾ।