ਓਮੀਕਰੋਨ ਖ਼ਤਰੇ ਦਰਮਿਆਨ ਦੱਖਣੀ ਅਫ਼ਰੀਕਾ ਤੋਂ ਕਰਨਾਟਕ ਆਏ 10 ਨਾਗਰਿਕ ਲਾਪਤਾ, ਫ਼ੋਨ ਕੀਤੇ ਬੰਦ

Saturday, Dec 04, 2021 - 10:30 AM (IST)

ਕਰਨਾਟਕ- ਕਰਨਾਟਕ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ’ਚ ਓਮੀਕਰੋਨ ਪਾਜ਼ੇਟਿਵ ਪਾਏ ਗਏ 2 ਲੋਕਾਂ ’ਚੋਂ ਇਕ, ਪ੍ਰਾਈਵੇਟ ਲੈਬ ਤੋਂ ਕੋਰੋਨਾ ਨੈਗੇਟਿਵ ਸਰਟੀਫਿਕੇਟ ਲੈਣ ਤੋਂ ਬਾਅਦ ਦੌੜ ਗਿਆ। ਸੂਬਾ ਸਰਕਾਰ ਉਨ੍ਹਾਂ 10 ਹੋਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਥਿਤ ਤੌਰ ’ਤੇ ਏਅਰਪੋਰਟ ਤੋਂ ਲਾਪਤਾ ਹੋ ਗਏ ਸਨ। ਕਰਨਾਟਕ ਦੇ ਮਾਲੀਆ ਮੰਤਰੀ ਆਰ. ਅਸ਼ੋਕ ਨੇ ਓਮੀਕਰੋਨ ’ਤੇ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਕਿਹਾ,‘‘ਸਾਰੇ 10 ਲੋਕਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਅਤੇ ਉਨ੍ਹਾਂ ਦਾ ਟੈਸਟ ਕੀਤਾ ਜਾਣਾ ਚਾਹੀਦਾ। ਯਾਤਰੀਆਂ ਨੂੰ ਉਨ੍ਹਾਂ ਦੀ ਰਿਪੋਰਟ ਆਉਣ ਤੱਕ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।’’

ਇਹ ਵੀ ਪੜ੍ਹੋ : ਦਿੱਲੀ ’ਚ ਓਮੀਕਰੋਨ ਦੀ ਦਸਤਕ, LNJP ਹਸਪਤਾਲ ’ਚ ਹੁਣ ਤੱਕ 12 ਸ਼ੱਕੀ ਮਰੀਜ਼ ਹੋਏ ਦਾਖ਼ਲ

ਮੰਤਰੀ ਨੇ ਆਪਣੇ ਬਿਆਨ ’ਚ ਕਿਹਾ ਕਿ ਇਕ 66 ਸਾਲਾ ਦੱਖਣੀ ਅਫ਼ਰੀਕੀ ਨਾਗਰਿਕ ਓਮੀਕਰੋਨ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਹ ਦੌੜ ਗਿਆ। ਉਨ੍ਹਾਂ ਕਿਹਾ ਕਿ ਲਗਭਗ 57 ਹੋਰ ਯਾਤਰੀਆਂ ਦਾ ਵੀ ਟੈਸਟ ਕੀਤਾ ਜਾਵੇਗਾ, ਜੋ ਉਸੇ ਸਮੇਂ ਦੇ ਨੇੜੇ-ਤੇੜੇ ਏਅਰਪੋਰਟ ਪਹੁੰਚੇ ਸਨ। ਭਾਵੇਂ ਹੀ ਉਨ੍ਹਾਂ ਸਾਰੇ ਯਾਤਰੀਆਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਨੈਗੇਟਿਵ ਕਿਉਂ ਨਾ ਇਆ ਹੋਵੇ। ਲਾਪਤਾ 10 ਲੋਕਾਂ ਨੇ ਆਪਣੇ ਫ਼ੋਨ ਬੰਦ ਕਰ ਦਿੱਤੇ ਹਨ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ।’’ ਮੰਤਰੀ ਨੇ ਕਿਹਾ,‘‘ਹੁਣ ਸਾਰਿਆਂ ਦਾ ਟੈਸਟ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ’ਚੋਂ ਇਕ ਨੇ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਤਾਂ ਦਿਖਾਈ ਪਰ ਉਸ ਦੀ ਓਮੀਕਰੋਨ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ।’’ ਉਹ ਵਿਅਕਤੀ 20 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਆਇਆ ਸੀ ਅਤੇ 7 ਦਿਨਾਂ ਬਾਅਦ ਦੁਬਈ ਲਈ ਰਵਾਨਾ ਹੋਇਆ ਸੀ। 

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਇਕ ਕਿਸਾਨ ਨੂੰ 1,123 ਕਿਲੋ ਪਿਆਜ਼ ਵੇਚ ਕੇ ਮਿਲੇ ਸਿਰਫ਼ 13 ਰੁਪਏ

ਉਨ੍ਹਾਂ ਕਿਹਾ,‘‘ਅਸੀਂ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹ ਦੇਖਣਗੇ ਕਿ ਸ਼ਾਂਗਰੀ-ਲਾ ਹੋਟਲ ’ਚ ਕੀ ਗਲਤ ਹੋਇਆ, ਜਿੱਥੋਂ ਉਹ ਵਿਅਕਤੀ ਦੌੜ ਗਿਆ।’’ ਮੰਤਰੀ ਨੇ ਕਿਹਾ ਕਿ ਜਿਸ ਦਿਨ ਉਹ ਵਿਅਕਤੀ ਆਇਆ, ਉਹ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਸੀ। ਉਸ ਦਿਨ ਹੋਟਲ ’ਚ ਜਾਂਚ ਕੀਤੀ ਗਈ ਤਾਂ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਉਹ ਇਕ ਨੈਗੇਟਿਵ ਕੋਰੋਨਾ ਟੈਸਟ ਰਿਪੋਰਟ ਨਾਲ ਆਇਆਸੀ। ਜਦੋਂ ਇਕ ਸਰਕਾਰੀ ਡਾਕਟਰ ਹੋਟਲ ’ਚ ਉਸ ਨੂੰ ਮਿਲਣ ਗਏ ਤਾਂ ਉਸ ਨੂੰ ਲੱਛਣ ਰਹਿਤ ਪਾਇਆ ਗਿਆ ਅਤੇ ਡਾਕਟਰ ਨੇ ਉਸ ਨੂੰ ਸੈਲਫ਼ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਪਰ ਉਹ ਜ਼ੋਖਮ ’ਚ ਲਿਸਟੇਡ ਦੇਸ਼ਾਂ ’ਚੋਂ ਇਕ ਸੀ, ਇਸ ਲਈ ਉਸ ਦੇ ਸੈਂਪਲ ਮੁੜ 22 ਨਵੰਬਰ ਨੂੰ ਜ਼ੀਨੋਮ ਸੀਕਵੈਂਸਿੰਗ ਲਈ ਭੇਜੇ ਗਏ। ਉਸ ਦੇ ਸੰਪਰਕ ’ਚ ਆਏ 24 ਲੋਕਾਂ ਦਾ ਟੈਸਟ ਕੀਤਾ ਗਿਆ ਅਤੇ ਉਹ ਨੈਗੇਟਿਵ ਪਾਏ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News