ਬੈਗ ਕਾਰੋਬਾਰੀ ਦੇ ਕਤਲ ਮਾਮਲੇ ''ਚ ਅਦਾਲਤ ਨੇ 10 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

Monday, Jun 14, 2021 - 03:28 PM (IST)

ਬੈਗ ਕਾਰੋਬਾਰੀ ਦੇ ਕਤਲ ਮਾਮਲੇ ''ਚ ਅਦਾਲਤ ਨੇ 10 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਆਰਾ- ਬਿਹਾਰ ਦੇ ਭੋਜਪੁਰ ਜ਼ਿਲ੍ਹੇ 'ਚ ਇਕ ਅਦਾਲਤ ਨੇ 2018 'ਚ ਹੋਏ ਇਕ ਬੈਗ ਕਾਰੋਬਾਰੀ ਦੇ ਕਤਲ ਦੇ ਮਾਮਲੇ ਦੀ ਡਿਜੀਟਲ ਸੁਣਵਾਈ ਕਰਦੇ ਹੋਏ ਅਪਰਾਧੀ ਖੁਰਸ਼ੀਦ ਕੁਰੈਸ਼ੀ ਸਮੇਤ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਪੁਲਸ ਸੁਪਰਡੈਂਟ ਰਾਕੇਸ਼ ਕੁਮਾਰ ਦੁਬੇ ਨੇ ਦੱਸਿਆ ਕਿ ਐਡੀਸ਼ਨਲ ਡਿਸਟ੍ਰਿਕਟ ਜੱਜ (ਏ.ਡੀ.ਜੇ.(9) ਮਨੋਜ ਕੁਮਾਰ ਦੀ ਅਦਾਲਤ ਨੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕਰਦੇ ਹੋਏ 2018 'ਚ ਬੈਗ ਕਾਰੋਬਾਰੀ ਇਮਾਰਨ ਦੇ ਕਤਲ ਦੇ ਮਾਮਲੇ 'ਚ ਸੋਮਵਾਰ ਨੂੰ ਅਪਰਾਧੀ ਖੁਰਸ਼ੀਦ ਕੁਰੈਸ਼ੀ ਸਮੇਤ 10 ਦੋਸ਼ੀਆਂ ਨੂੰ ਫਾਂਸੀ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਭੋਜਪੁਰ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ 'ਚ 6 ਦਸੰਬਰ 2018 ਨੂੰ ਇਮਰਾਨ ਦਾ ਦਿਨਦਿਹਾੜੇ ਵਿਚ ਬਜ਼ਾਰ ਕਤਲ ਕਰ ਦਿੱਤਾ ਗਿਆ ਸੀ।


author

DIsha

Content Editor

Related News