ਤੁਹਾਨੂੰ ਲੱਖਪਤੀ ਬਣਾ ਸਕਦਾ ਇਕ ਰੁਪਏ ਦਾ ਸਿੱਕਾ (ਤਸਵੀਰਾਂ)
Monday, Apr 04, 2016 - 02:38 PM (IST)

ਨਵੀਂ ਦਿੱਲੀ— ਕੀ ਤੁਸੀਂ ਕਦੇ ਸੋਚਿਆ ਹੈ ਕਿ ਇਕ ਰੁਪਏ ਦਾ ਸਿੱਕਾ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ। ਜੇਕਰ ਪਹਿਲਾਂ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ, ਕਿਉਂਕਿ ਅਸੀਂ ਤੁਹਾਨੂੰ ਕੁਝ ਅਜਿਹਾ ਦੱਸਣ ਜਾ ਰਹੇ ਹਾਂ, ਜਿਸ ਨੂੰ ਪੜ੍ਹ ਕੇ ਸ਼ਾਇਦ ਤੁਸੀਂ ਯਕੀਨ ਨਾ ਕਰ ਸਕੋ ਪਰ ਦੇਸ਼ ''ਚ ਅਜਿਹਾ ਹੋ ਰਿਹਾ ਹੈ। ਦਰਅਸਲ, ਆਂਧਰਾ ਪ੍ਰਦੇਸ਼ ''ਚ ਸਿੱਕਿਆਂ ਦਾ ਸਟਾਲ ਲਗਾਉਣ ਵਾਲੇ ਕਾਰੋਬਾਰੀ ਬੀ. ਚੰਦਰਸ਼ੇਖਰ ਕੋਲ ਕੁਝ ਸਿੱਕਿਆਂ ਦਾ ਕਲੈਕਸ਼ਨ ਹੈ। ਜਿਸ ਨੂੰ ਉਨ੍ਹਾਂ ਨੇ 3 ਲੱਖ ਰੁਪਏ ''ਚ ਵੇਚਿਆ ਹੈ। ਜੇਕਰ ਤੁਹਾਡੇ ਕੋਲ ਵੀ ਕੋਈ ਵਿੰਟੇਜ ਸਿੱਕਾ ਹੈ ਤਾਂ ਉਹ ਤੁਹਾਨੂੰ ਲੱਖਪਤੀ ਬਣਾ ਸਕਦਾ ਹੈ। ਤੁਸੀਂ ਇਨ੍ਹਾਂ ਸਿੱਕਿਆਂ ਨੂੰ ਆਨਲਾਈਨ ਪੋਰਟਲ ''ਤੇ ਵੇਚ ਕੇ ਕਰੀਬ 3 ਲੱਖ ਤੱਕ ਕਮਾ ਸਕਦੇ ਹੋ।
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਕਾਰੋਬਾਰੀ ਚੰਦਰਸ਼ੇਖਰ ਤੇਲੁਗੂ ਕਾਨਫਰੰਸ ਦੇ ਸਾਹਮਣੇ ਵਿੰਟੇਜ ਸਿੱਕਿਆਂ ਦੀ ਸਟਾਲ ਲਗਾਉਂਦੇ ਹਨ। ਵਰਲਡ ਤੇਲੁਗੂ ਕਾਨਫਰੰਸ ''ਚ ਹੋਣ ਵਾਲੀ ਪ੍ਰਦਰਸ਼ਨੀ ਦੌਰਾਨ ਭਾਰੀ ਵਾਰਦਾਤ ''ਚ ਲੋਕ ਇੱਥੇ ਆਉਂਦੇ ਹਨ ਅਤੇ ਵਿੰਟੇਜ ਸਿੱਕਿਆਂ ਦੀ ਖਰੀਦਦਾਰੀ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਕਣ ਵਾਲੇ ਇਕ ਵਿੰਟੇਜ ਸਿੱਕੇ ਦੀ ਕੀਮਤ 3 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਬੀ. ਚੰਦਰਸ਼ੇਖਰ ਨੇ ਇਕ ਰੁਪਏ ਦਾ ਇਕ ਸਿੱਕਾ 3 ਲੱਖ ਰੁਪਏ ''ਚ ਵੇਚਿਆ ਸੀ।
ਇਸ ਸਿੱਕੇ ਦੀ ਖਾਸੀਅਤ ਇਹ ਸੀ ਕਿ ਉਸ ਨੂੰ 1973 ''ਚ ਮੁੰਬਈ ਮਿੰਟ ''ਚ ਢਾਲਿਆ ਗਿਆ ਸੀ। ਮੁੰਬਈ ਮਿੰਟ ਭਾਰਤ ਦੀ ਸਭ ਤੋਂ ਪੁਰਾਣੀਆਂ ਮਿੰਟਾਂ ''ਚੋਂ ਇਕ ਹੈ। ਇਸ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀ। ਉਸ ਸਮੇਂ ਵੀ ਮੁੰਬਈ ਅੰਗਰੇਜ਼ਾਂ ਦੇ ਆਰਥਿਕ ਪਹਿਲੂਆਂ ਦੇ ਲਿਹਾਜ ਨਾਲ ਚੰਗਾ ਖੇਤਰ ਸੀ। ਇੱਥੇ ਬਣੇ ਸਿੱਕਿਆਂ ''ਤੇ ਡਾਇਮੰਡ ਸ਼ੇਪ ਦਾ ਡਾਟ ਬਣਿਆ ਹੁੰਦਾ ਹੈ। ਚੰਦਰਸ਼ੇਖਰ ਅਨੁਸਾਰ ਉਹ 24 ਸਾਲਾਂ ਤੋਂ ਲਗਾਤਾਰ ਸਿੱਕੇ ਵੇਚਣ ਦਾ ਬਿਜ਼ਨੈੱਸ ਕਰ ਰਹੇ ਹਨ। ਉਨ੍ਹਾਂ ਕੋਲ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ, ਜੋ ਅਜਿਹੇ ਸਿੱਕਿਆਂ ਦੇ ਸ਼ੌਂਕੀਨ ਹਨ। ਚੰਦਰਸ਼ੇਖਰ ਅਨੁਸਾਰ ਉਨ੍ਹਾਂ ਕੋਲ ਭਾਰਤ ਦੀਆਂ ਚਾਰੇ ਮਿੰਟਾਂ (ਕੋਲਕਾਤਾ, ਮੁੰਬਈ, ਨੋਇਡਾ ਅਤੇ ਹੈਦਰਾਬਾਦ) ''ਚ ਸੁਤੰਤਰ ਭਾਰਤ ''ਚ ਢਾਲੇ ਗਏ ਸਿੱਕੇ ਮੌਜੂਦ ਹਨ।