UP ’ਚ ਸੰਘਣੀ ਆਬਾਦੀ ਵਾਲੇ ਇਲਾਕੇ ’ਚ 3 ਮੰਜ਼ਿਲਾ ਇਮਾਰਤ ਡਿੱਗੀ, ਮਾਲਕ ਦੀ ਮੌਤ, 4 ਜ਼ਖ਼ਮੀ

Saturday, Oct 15, 2022 - 01:18 PM (IST)

UP ’ਚ ਸੰਘਣੀ ਆਬਾਦੀ ਵਾਲੇ ਇਲਾਕੇ ’ਚ 3 ਮੰਜ਼ਿਲਾ ਇਮਾਰਤ ਡਿੱਗੀ, ਮਾਲਕ ਦੀ ਮੌਤ, 4 ਜ਼ਖ਼ਮੀ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਸੰਘਣੀ ਆਬਾਦੀ ਵਾਲੇ ਉੱਪਰਕੋਟ ਇਲਾਕੇ ’ਚ 3 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ, ਜਿਸ ਕਾਰਨ ਅਫ਼ੜਾ-ਦਫ਼ੜੀ ਮਚ ਗਈ। ਇਮਾਰਤ ਢਹਿ ਜਾਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਓਧਰ ਜ਼ਿਲ੍ਹਾ ਮੈਜਿਸਟ੍ਰੇਟ ਇੰਦਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। 4 ਜੇ. ਸੀ. ਬੀ. ਮਸ਼ੀਨਾਂ ਨਾਲ ਮਲਬਾ ਹਟਾਇਆ ਗਿਆ। ਜ਼ਖਮੀਆਂ ਦਾ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ।

PunjabKesari

ਜਾਣਕਾਰੀ ਮੁਤਾਬਕ  ਇਹ ਇਮਾਰਤ ਇਕ ਫੈਕਟਰੀ ਲਈ ਦੋ ਗੋਦਾਮਾਂ ਵਜੋਂ ਕੰਮ ਕਰਦੀ ਸੀ। ਇਕ ਗੋਦਾਮ ਰੈਡੀਮੇਡ ਕੱਪੜਿਆਂ ਦਾ ਤਾਂ ਦੂਜੇ ’ਚ ਹਾਰਡਵੇਅਰ ਦਾ ਸੰਚਾਲਣ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ, ਇਸ ਲਈ ਹਾਦਸੇ ਦੇ ਸਮੇਂ ਇਮਾਰਤ ਅੰਦਰ ਕੁਝ ਹੀ ਲੋਕ ਮੌਜੂਦ ਸਨ। 

PunjabKesari

ਸਥਾਨਕ ਲੋਕਾਂ ਮੁਤਾਬਕ ਇਮਾਰਤ ਦੀ ਹਾਲਤ ਖਰਾਬ ਸੀ ਅਤੇ ਪਿਛਲੇ ਹਫ਼ਤੇ ਪਏ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਸੀ। ਇਮਾਰਤ ’ਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ। ਬਸ ਕੰਮ ਲਈ ਲੋਕ ਉੱਥੇ ਆਉਂਦੇ ਸਨ। ਹਾਦਸੇ ਦੇ ਸਮੇਂ ਕੁਝ ਲੋਕ ਇਮਾਰਤ ਅੰਦਰ ਕੁਝ ਸਾਮਾਨ ਕੱਢਣ ਲਈ ਅੰਦਰ ਗਏ ਸਨ। ਉਸ ਦੌਰਾਨ ਇਹ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਮਕਾਨ ਮਾਲਕ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। 
 


author

Tanu

Content Editor

Related News