ਜੰਮੂ ਕਸ਼ਮੀਰ 'ਚ ਸੈਰ-ਸਪਾਟੇ ਦੇ ਸੁਨਹਿਰੀ ਯੁੱਗ ਦੀ ਵਾਪਸੀ, ਸੈਲਾਨੀਆਂ ਦੀ ਆਮਦ ਨੇ ਤੋੜਿਆ ਰਿਕਾਰਡ

10/07/2022 10:43:56 AM

ਸ਼੍ਰੀਨਗਰ (ਭਾਸ਼ਾ)- ਇਸ ਸਾਲ ਹੁਣ ਤੱਕ ਰਿਕਾਰਡ 1.62 ਕਰੋੜ ਸੈਲਾਨੀਆਂ ਨੇ ਜੰਮੂ-ਕਸ਼ਮੀਰ ਦੀ ਯਾਤਰਾ ਕੀਤੀ, ਜੋ ਆਜ਼ਾਦੀ ਦੇ ਬਾਅਦ ਤੋਂ ਸਭ ਤੋਂ ਵੱਧ ਹੈ। ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਮੁੱਚੇ ਵਿਕਾਸ ਅਤੇ ਪਰਿਵਰਤਨ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਬਾਅਦ ਕਸ਼ਮੀਰ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸੈਰ ਸਪਾਟਾ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਸ਼ਮੀਰ ਦੇ ਸੈਰ-ਸਪਾਟੇ ਦੇ ਸੁਨਹਿਰੀ ਯੁੱਗ ਦੀ ਵਾਪਸੀ ਹੈ।

ਇਹ ਵੀ ਪੜ੍ਹੋ : ਮੇਰੀ ਪਤਨੀ ਵੀ ਓਨੀ ਨਹੀਂ ਡਾਂਟਦੀ, ਜਿੰਨਾ ਉਪ ਰਾਜਪਾਲ ਸਾਹਿਬ ਡਾਂਟਦੇ ਹਨ : ਕੇਜਰੀਵਾਲ

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦੀ ਰਿਕਾਰਡ ਗਿਣਤੀ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੋਏ ਸਮੁੱਚੇ ਵਿਕਾਸ ਅਤੇ ਤਬਦੀਲੀ ਨੂੰ ਦਰਸਾਉਂਦੀ ਹੈ। ਬੁਲਾਰੇ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਰੁਜ਼ਗਾਰ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਜਨਵਰੀ 2022 ਤੋਂ ਹੁਣ ਤੱਕ 1.62 ਕਰੋੜ ਸੈਲਾਨੀਆਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਹੈ, ਜੋ ਆਜ਼ਾਦੀ ਦੇ 75 ਸਾਲਾਂ 'ਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 8 ਮਹੀਨਿਆਂ 'ਚ 3.65 ਲੱਖ ਅਮਰਨਾਥ ਯਾਤਰੀਆਂ ਸਮੇਤ 20.5 ਲੱਖ ਸੈਲਾਨੀਆਂ ਨੇ ਕਸ਼ਮੀਰ ਦੀ ਯਾਤਰਾ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News