ਅਸਾਮ ਦੇ 10 ਜ਼ਿਲ੍ਹਿਆਂ ''ਚ ਹੜ੍ਹ ਨਾਲ 1.30 ਲੱਖ ਲੋਕ ਹੋਏ ਪ੍ਰਭਾਵਿਤ
Sunday, Jul 21, 2024 - 03:43 AM (IST)
ਗੁਹਾਟੀ (ਭਾਸ਼ਾ) : ਅਸਾਮ ਵਿਚ ਹੜ੍ਹ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਅਤੇ ਰਾਜ ਦੇ 10 ਜ਼ਿਲ੍ਹਿਆਂ ਵਿਚ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 2 ਲੱਖ ਤੱਕ ਆ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਦੋ ਵਾਰ ਸੂਬੇ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ ਨੇ ਆਪਣਾ ਤਿੰਨ ਦਿਨਾਂ ਦੌਰਾ ਪੂਰਾ ਕਰ ਲਿਆ ਹੈ।
ਇਹ ਵੀ ਪੜ੍ਹੋ : NEET UG ਪੇਪਰ ਲੀਕ ਮਾਮਲੇ 'ਚ ਸੀਬੀਆਈ ਦਾ ਵੱਡਾ ਐਕਸ਼ਨ, 2 MBBS ਦੇ ਵਿਦਿਆਰਥੀਆਂ ਸਮੇਤ ਤਿੰਨ ਗ੍ਰਿਫ਼ਤਾਰ
ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐੱਸਡੀਐੱਮਏ) ਨੇ ਮਹਿਮਾਨ ਟੀਮ ਨੂੰ ਹੜ੍ਹਾਂ ਨੂੰ 'ਗੰਭੀਰ ਪ੍ਰਕਿਰਤੀ ਦੀ ਆਫ਼ਤ' ਐਲਾਨ ਕਰਨ ਅਤੇ ਅੰਤਰਿਮ ਆਧਾਰ 'ਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ (ਐੱਨਡੀਆਰਐੱਫ) ਤੋਂ 500 ਕਰੋੜ ਰੁਪਏ ਜਾਰੀ ਕਰਨ ਦੀ ਸਿਫਾਰਸ਼ ਕਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8