ਨਾਕਾਬੰਦੀ ਦੌਰਾਨ ਪੁਲਸ ਨੇ ਬਰਾਮਦ ਕੀਤੀ 50 ਲੱਖ ਰੁਪਏ ਦੀ ਨਗਦੀ, ਜਾਂਚ ਜਾਰੀ
Saturday, Mar 21, 2026 - 06:23 PM (IST)
ਗੁਰਦਾਸਪੁਰ (ਗੁਰਪ੍ਰੀਤ): ਬਟਾਲਾ ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਐਸਪੀ ਹੈਡਕੁਆਰਟਰ ਖੁਸ਼ਬੀਰ ਕੌਰ ਵੱਲੋਂ ਕੀਤੀ ਗਈ। ਇਸ ਦੌਰਾਨ ਚੈਕਿੰਗ ਕਰਦੇ ਸਮੇਂ ਪੁਲਸ ਦੇ ਹੱਥ ਕਰੀਬ 50 ਲੱਖ ਰੁਪਏ ਦੀ ਨਗਦੀ ਲੱਗੀ। ਪੁਲਸ ਵੱਲੋਂ ਇਹ ਨਗਦੀ ਜ਼ਬਤ ਕਰਕੇ ਨੇੜਲੀ ਪੁਲਸ ਚੌਕੀ ਵਿੱਚ ਭੇਜ ਦਿੱਤੀ ਗਈ ਹੈ। ਇਹ ਰਕਮ ਕਿਸ ਦੀ ਹੈ, ਕਿੱਥੋਂ ਆਈ ਹੈ ਅਤੇ ਕਿਸ ਨੂੰ ਦਿੱਤੀ ਜਾਣੀ ਸੀ। ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਦ ਤੱਕ ਪੁਲਸ FIR ਦਰਜ ਨਹੀਂ ਕਰਦੀ ਮੈਂ ਇੱਥੇ ਹੀ..., ਗਗਨ ਰੰਧਾਵਾ ਘਰ ਪੁੱਜੇ ਸੁਖਬੀਰ ਬਾਦਲ ਦਾ ਵੱਡਾ ਐਲਾਨ
ਐਸਪੀ ਹੈਡਕੁਆਰਟਰ ਖੁਸ਼ਬੀਰ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਰੋਜ਼ਾਨਾ ਰੁਟੀਨ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ, ਜਿਸ ਨਾਲ ਕਈ ਵੱਡੀਆਂ ਸਫਲਤਾਵਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਦੌਰਾਨ ਮਿਲੀ 50 ਲੱਖ ਰੁਪਏ ਦੀ ਨਗਦੀ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਇਹ ਕਿੱਥੋਂ ਆਈ ਅਤੇ ਕਿੱਥੇ ਲੈ ਜਾਈ ਜਾ ਰਹੀ ਸੀ। ਉਨ੍ਹਾਂ ਹੋਰ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਕਈ ਵਾਰ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੁੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ ਵੱਡੀ UPDATE
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
