ਸ਼ਿਵ ਠਾਕਰੇ ਬਣਿਆ ''The 50'' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ ਮਿਲੇਗਾ ਇਕ ਵੀ ਰੁਪਈਆ, ਜਾਣੋ ਕਿਉਂ
Monday, Mar 23, 2026 - 10:20 AM (IST)
ਮੁੰਬਈ: ਰਿਐਲਿਟੀ ਸ਼ੋਅਜ਼ ਦੇ ਕਿੰਗ ਕਹੇ ਜਾਣ ਵਾਲੇ ਸ਼ਿਵ ਠਾਕਰੇ ਨੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਨਵੇਂ ਰਿਐਲਿਟੀ ਸ਼ੋਅ 'The 50' ਦੀ ਟਰਾਫੀ ਆਪਣੇ ਨਾਂ ਕਰ ਲਈ ਹੈ। ਬੀਤੀ ਰਾਤ ਹੋਏ ਸ਼ਾਨਦਾਰ ਗ੍ਰੈਂਡ ਫਿਨਾਲੇ ਵਿੱਚ ਸ਼ਿਵ ਨੂੰ ਜੇਤੂ ਐਲਾਨਿਆ ਗਿਆ।

ਇਸ ਸ਼ੋਅ ਦਾ ਫਾਰਮੈਟ ਬਾਕੀ ਸ਼ੋਅਜ਼ ਨਾਲੋਂ ਬਿਲਕੁਲ ਵੱਖਰਾ ਸੀ। ਜਿੱਥੇ ਸ਼ਿਵ ਨੇ ਟਰਾਫੀ ਜਿੱਤੀ, ਉੱਥੇ ਹੀ ਉਨ੍ਹਾਂ ਦੀ ਇਸ ਜਿੱਤ ਨੇ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੂੰ ਕਰੋੜਪਤੀ ਬਣਾ ਦਿੱਤਾ। ਸ਼ੋਅ ਦੇ ਨਿਯਮਾਂ ਅਨੁਸਾਰ ਜੇਤੂ ਸੈਲੇਬ੍ਰਿਟੀ ਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਕਿਸੇ ਇੱਕ ਰਜਿਸਟਰਡ ਫੈਨ ਨੂੰ ਮਿਲਣੀ ਸੀ। ਸ਼ਿਵ ਦੇ ਨੰਬਰ-1 ਫੈਨ ਸੀਤਾਰਾਮ ਪ੍ਰਹਿਲਾਦ ਅਘਾਵ ਨੂੰ 50 ਲੱਖ ਰੁਪਏ ਦੀ ਵੱਡੀ ਰਾਸ਼ੀ ਇਨਾਮ ਵਜੋਂ ਮਿਲੀ।
ਇਹ ਵੀ ਪੜ੍ਹੋ: ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ

ਸਖ਼ਤ ਮੁਕਾਬਲੇ ਤੋਂ ਬਾਅਦ ਮਾਰੀ ਬਾਜ਼ੀ
ਸ਼ੋਅ 'The 50' ਵਿੱਚ ਵੱਖ-ਵੱਖ ਖੇਤਰਾਂ ਦੇ 50 ਦਿੱਗਜ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਸ਼ਿਵ ਨੇ ਸ਼ੁਰੂਆਤ ਤੋਂ ਹੀ ਆਪਣੇ ਸਰੀਰਕ ਅਤੇ ਮਾਨਸਿਕ ਬਲ ਨਾਲ ਸਾਰਿਆਂ ਨੂੰ ਪਛਾੜਿਆ। ਫਿਨਾਲੇ ਦੀ ਟੱਕਰ ਬੇਹੱਦ ਰੋਮਾਂਚਕ ਸੀ, ਪਰ ਅੰਤ ਵਿੱਚ ਜਨਤਾ ਦੇ ਪਿਆਰ ਅਤੇ ਸ਼ਿਵ ਦੀ ਮਿਹਨਤ ਨੇ ਉਨ੍ਹਾਂ ਨੂੰ ਜੇਤੂ ਬਣਾ ਦਿੱਤਾ। ਸ਼ਿਵ ਠਾਕਰੇ ਦਾ ਮੁਕਾਬਲਾ ਸੋਸ਼ਲ ਮੀਡੀਆ ਸਟਾਰ ਮਿਸਟਰ ਫੈਜ਼ੂ, ਰਜਤ ਦਲਾਲ, ਮਸ਼ਹੂਰ ਪੰਜਾਬੀ ਗਾਇਕ ਕਾਕਾ ਅਤੇ ਕ੍ਰਿਸ਼ਨਾ ਸ਼ਰਾਫ ਨਾਲ ਸੀ। ਜਿੱਤ ਤੋਂ ਬਾਅਦ ਸ਼ਿਵ ਠਾਕਰੇ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਸ਼ਿਵ ਇਸ ਤੋਂ ਪਹਿਲਾਂ 'ਬਿੱਗ ਬੌਸ ਮਰਾਠੀ' ਦੇ ਜੇਤੂ ਰਹਿ ਚੁੱਕੇ ਹਨ ਅਤੇ 'ਬਿੱਗ ਬੌਸ 16' ਵਿੱਚ ਫਰਸਟ ਰਨਰ-ਅੱਪ ਰਹੇ ਸਨ।
ਇਹ ਵੀ ਪੜ੍ਹੋ: ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
