CBSE ਨੇ ''ਆਨਮਾਰਕ'' ਪੋਰਟਲ ਦੀਆਂ ਸਮੱਸਿਆਵਾਂ ਕੀਤੀਆਂ ਹੱਲ ! ਪੋਸਟ ਕਰ ਦਿੱਤੀ ਜਾਣਕਾਰੀ
Sunday, May 31, 2026 - 05:24 PM (IST)
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਸੇਵਾ ਪ੍ਰਦਾਤਾ ਦੇ 'ਆਨਮਾਰਕ' ਪੋਰਟਲ 'ਚ ਸਾਹਮਣੇ ਆਈਆਂ ਖਾਮੀਆਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਸੀਬੀਐੱਸਈ ਨੇ 'ਐਕਸ' 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਕਿਹਾ,''ਅਸੀਂ ਆਪਣੇ ਸੇਵਾ ਪ੍ਰਦਾਤਾ ਦੇ ਆਨਮਾਰਕ ਪੋਰਟਲ 'ਚ ਖਾਮੀਆਂ ਦੀ ਡੂੰਘਾਈ ਨਾਲ ਨਿਗਰਾਨੀ ਕਰ ਰਹੇ ਹਾਂ।''

ਬੋਰਡ ਨੇ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਕੁਝ ਦਿਨਾਂ 'ਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਆਈਆਈਟੀ ਤੋਂ ਸਾਈਬਰ ਸੁਰੱਖਿਆ ਪੇਸ਼ੇਵਰਾਂ ਦੀ ਇਕ ਮਾਹਿਰ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਪ੍ਰਣਾਲੀ ਨੂੰ ਹੋਰ ਵੀ ਵਧੀਆ ਕੀਤਾ ਜਾ ਸਕੇ। ਸੀਬੀਐੱਸਈ ਨੇ ਕਿਹਾ ਕਿ ਖਾਮੀਆਂ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਹੋਰ ਸਮੱਸਿਆਵਾਂ ਦੂਰ ਕੀਤੀਆਂ ਜਾ ਰਹੀਆਂ ਹਨ। ਬੋਰਡ ਨੇ ਕਿਹਾ ਕਿ ਉਹ ਜਾਗਰੂਕ ਨਾਗਰਿਕਾਂ ਅਤੇ ਹੈਕਰ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਅਜਿਹੀਆਂ ਖਾਮੀਆਂ ਵੱਲ ਧਿਆਨ ਦਿਵਾਇਆ। ਬੋਰਡ ਨੇ ਕਿਹਾ,''ਅਸੀਂ ਕੋਈ ਵੀ ਹੋਰ ਜਾਣਕਾਰੀ ਦੇਣ ਲਈ ਲੋਕਾਂ ਤੋਂ ਸਾਡੀ ਸੁਰੱਖਿਆ ਟੀਮ ਨਾਲ ਸੰਪਰਕ ਕਰਨ ਦੀ ਅਪੀਲ ਕਰਦੇ ਹਾਂ।'' ਬੋਰਡ ਦੇ ਸੇਵਾ ਪ੍ਰਦਾਤਾ ਵਲੋਂ ਉਪਯੋਗ ਕੀਤੇ ਜਾਣ ਵਾਲੇ ਪੋਰਟਲ 'ਚ ਖਾਮੀਆਂ ਦੇ ਸੰਬੰਧ 'ਚ ਲੋਕਾਂ ਵਲੋਂ ਚਿੰਤਾ ਜਤਾਏ ਜਾਣ ਮਗਰੋਂ ਇਹ ਬਿਆਨ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
