DRI ਨੇ 120 ਕਰੋੜ ਰੁਪਏ ਮੁੱਲ ਦੀਆਂ ਤਿੰਨ ਲੱਖ ਈ-ਸਿਗਰਟਾਂ ਕੀਤੀਆਂ ਜ਼ਬਤ
Thursday, May 21, 2026 - 05:41 PM (IST)
ਨਵੀਂ ਦਿੱਲੀ- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਨੇ ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਪੱਛਮੀ ਬੰਗਾਲ 'ਚ ਤਸਕਰੀ ਗਿਰੋਹ ਖ਼ਿਲਾਫ਼ ਚਲਾਈ ਗਈ ਮੁਹਿੰਮ ਦੌਰਾਨ 120 ਕਰੋੜ ਰੁਪਏ ਕੀਮਤ ਦੀਆਂ ਤਿੰਨ ਲੱਖ ਇਲੈਕਟ੍ਰਾਨਿਕ ਸਿਗਰਟਾਂ ਅਤੇ 'ਵੈਪ' ਜ਼ਬਤ ਕੀਤੀਆਂ। ਵਿੱਤ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਬਿਆਨ ਅਨੁਸਾਰ, ਪਾਬੰਦੀਸ਼ੁਦਾ ਈ-ਸਿਗਰਟ ਚੀਨ ਤੋਂ ਮੰਗਾਈ ਗਈ ਸੀ ਅਤੇ ਉਨ੍ਹਾਂ ਨੂੰ ਫਰਨੀਚਰ ਅਤੇ ਧਾਤੂ ਦੀਆਂ ਕੁਰਸੀਆਂ ਦੇ ਪੁਰਜਿਆਂ ਵਰਗੀਆਂ ਵਸਤੂਆਂ 'ਚ ਲੁਕਾ ਕੇ ਆਯਾਤ ਕੀਤਾ ਗਿਆ ਸੀ। ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਡੀਆਰਆਈ ਨੇ ਕਈ ਸ਼ੱਕੀ ਆਯਾਤ ਖੇਪਾਂ ਦੀ ਪਛਾਣ ਕੀਤੀ, ਉਨ੍ਹਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਰੋਕਿਆ।
ਇਨ੍ਹਾਂ ਖੇਪਾਂ ਨੂੰ ਕਸਟਮ ਨਿਰੀਖਣ ਤੋਂ ਬਚਣ ਲਈ ਗਲਤ ਤਰੀਕੇ ਨਾਲ ਐਲਾਨ ਕੀਤਾ ਗਿਆ ਸੀ। ਵਿਸਤ੍ਰਿਤ ਜਾਂਚ ਦੇ ਨਤੀਜੇ ਵਜੋਂ ਵੱਖ-ਵੱਖ ਬ੍ਰਾਂਡ, ਫਲੈਵਰ ਅਤੇ ਵਿਸ਼ੇਸ਼ਤਾਵਾਂ ਵਾਲੀਆਂ ਲਗਭਗ 3 ਲੱਖ ਇਲੈਕਟ੍ਰਾਨਿਕ ਸਿਗਰਟ/ਵੈਪ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 120 ਕਰੋੜ ਰੁਪਏ ਤੋਂ ਵੱਧ ਹੈ। ਇਲੈਕਟ੍ਰਾਨਿਕ ਸਿਗਰਟ ਅਤੇ ਸਾਰੇ ਇਲੈਕਟ੍ਰਾਨਿਕ ਨਿਕੋਟੀਨ ਵੰਡ ਪ੍ਰਣਾਲੀਆਂ ਭਾਰਤ 'ਚ ਇਲੈਕਟ੍ਰਾਨਿਕ ਸਿਗਰਟ ਮਨਾਹੀ (ਉਤਪਾਦਨ, ਨਿਰਮਾਣ, ਆਯਾਤ, ਆਵਾਜਾਈ, ਵੰਡ, ਸਟੋਰੇਜ ਅਤੇ ਇਸ਼ਤਿਹਾਰ) ਐਕਟ, 2019 ਦੇ ਅਧੀਨ ਪਾਬੰਦੀਸ਼ੁਦਾ ਹਨ, ਜਿਸ ਨੂੰ ਜਨ ਸਿਹਤ ਦੇ ਹਿੱਤ 'ਚ ਅਤੇ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਲਾਗੂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
