ਹੁਣ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ, ਦਿੱਲੀ CM ਨੇ ਕਰ ''ਤਾ ਵੱਡਾ ਐਲਾਨ
Wednesday, May 27, 2026 - 10:32 AM (IST)
ਨਵੀਂ ਦਿੱਲੀ : ਖੁਰਾਕ ਸਪਲਾਈ ਮੰਤਰੀ ਮਨਿੰਜਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਦੱਸਿਆ ਕਿ ਦਿੱਲੀ ਸਰਕਾਰ ਰਾਸ਼ਨ ਕਾਰਡ ਧਾਰਕਾਂ ਦੇ ਆਧਾਰ ਨਾਲ ਜੁੜੀਆਂ ਬੈਂਕਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰੇਗੀ, ਤਾਂ ਕਿ ਉਹ ਜਰੂਰੀ ਚੀਜ਼ਾਂ ਖਰੀਦ ਸਕਣ । ਸਿਰਸਾ ਨੇ ਦੱਸਿਆ ਕਿ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗੁਵਾਈ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਰਾਸ਼ਨ ਕਾਰਡ ਜਾਰੀ ਕਰਨ ਦੇ ਲਈ ਸਲਾਨਾ ਪਰਿਵਾਰਿਕ ਆਮਦਨ ਦੀ ਸੀਮਾ ਨੂੰ ਪਹਿਲਾਂ ਦੇ 1.2 ਲੱਖ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਪ੍ਰਤੀ ਸਾਲ ਕਰ ਦਿੱਤੀ ਜਾਵੇਗਾ ।
ਇਹ ਵੀ ਪੜੋ : 'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...
ਸਿਰਸਾ ਨੇ ਕਿਹਾ ਕਿ ਇਸ ਨਵੀਂ ਵਧੀ ਹੋਈ ਸੀਮਾ ਨਾਲ ਲੱਖਾਂ ਨਵੇਂ ਲਾਭਪਾਤਰੀਆਂ ਜਨਤਕ ਵੰਢ ਪ੍ਰਣਾਲੀ ਵਿੱਚ ਆ ਸਕਦੇ ਹਨ । ਦਿੱਲੀ ਸਰਕਾਰ ਨੇ ਲਗਭਗ 2 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ । ਨਵੇਂ ਰਾਸ਼ਨ ਕਾਰਡ ਜਾਰੀ ਕਰਨ ਦੇ ਲਈ ਰਜ਼ਿਸਟ੍ਰੇਸ਼ਨ ਆਨਲਾਈਨ ਸ਼ੁਰੂ ਹੋ ਗਈ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
