ਸੰਵਿਧਾਨ ਨੂੰ ਬਦਲਣ ਲਈ ਹੀ ‘400 ਪਾਰ’ ਦੀ ਕੀਤੀ ਜਾ ਰਹੀ ਹੈ ਗੱਲ : ਖੜਗੇ

03/12/2024 11:59:19 AM

ਨਵੀਂ ਦਿੱਲੀ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਦੇ ਸਮਾਜਿਕ ਨਿਆਂ ਤੇ ਧਰਮ ਨਿਰਪੱਖਤਾ ਦੇ ਮੁੱਦੇ ’ਤੇ ਦਿੱਤੇ ਬਿਆਨ ਨੂੰ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਤੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਦੀਆਂ ਚੋਣਾਂ ’ਚ ‘400 ਪਾਰ’ ਸੀਟਾਂ ਦੀ ਗੱਲ ਇਸ ਲਈ ਚੱਲ ਰਹੀ ਹੈ ਤਾਂ ਜੋ ਸੰਵਿਧਾਨ ਨੂੰ ਬਦਲਿਆ ਜਾ ਸਕੇ। ਭਾਜਪਾ ਦੇ ਸੰਸਦ ਮੈਂਬਰ ਹੇਗੜੇ ਨੇ ਐਤਵਾਰ ਕਿਹਾ ਸੀ ਕਿ ਭਾਜਪਾ ਸੰਵਿਧਾਨ ਦੀ ਪ੍ਰਸਤਾਵਨਾ ਤੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਲਈ ਸੰਵਿਧਾਨ ’ਚ ਸੋਧ ਕਰੇਗੀ।
ਅਨੰਤ ਕੁਮਾਰ ਹੇਗੜੇ ਦੇ ਬਿਆਨ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਪੀ.ਚਿਦਾਂਬਰਮ ਨੇ ਸੋਮਵਾਰ ਕਿਹਾ ਕਿ ਜੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ਦੇ ਏਜੰਡੇ ਮੁਤਾਬਕ ਸੰਵਿਧਾਨ ’ਚ ਸੋਧ ਕੀਤੀ ਜਾਂਦੀ ਹੈ ਤਾਂ ਇਹ ਸੰਸਦੀ ਲੋਕਰਾਜ, ਸੰਘਵਾਦ, ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਅੰਗਰੇਜ਼ੀ ਭਾਸ਼ਾ ਦਾ ਅੰਤ ਹੋਵੇਗਾ।


Aarti dhillon

Content Editor

Related News