ਕਬਾੜ ਦੀ ਦੁਕਾਨ ’ਚ ਪਾੜ, 3 ਲੱਖ ਦਾ ਸਾਮਾਨ ਚੋਰੀ
Wednesday, Oct 25, 2023 - 06:25 PM (IST)
ਕੋਟ ਈਸੇ ਖਾਂ (ਗਰੋਵਰ, ਸੰਜੀਵ) : ਸਥਾਨ ਸ਼ਹਿਰ ਦੇ ਧਰਮਕੋਟ ਰੋਡ ’ਤੇ ਕਬਾੜ ਦੀ ਦੁਕਾਨ ’ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਧਰਮਕੋਟ ਰੋਡ, ਕੋਟ ਈਸੇ ਖਾਂ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ 23 ਅਕਤੂਬਰ ਨੂੰ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ। ਜਦੋਂ ਮੈਂ ਅਗਲੀ ਸਵੇਰ ਤੜਕੇ 5:30 ਵਜੇ ਦੇ ਕਰੀਬ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਪਿਛਲੇ ਪਾਸੇ ਕੰਧ ਵਿਚ ਪਾੜ ਪਿਆ ਹੋਇਆ ਸੀ ਅਤੇ ਦੁਕਾਨ ਦੇ ਅੰਦਰ ਪਿਆ ਪਿੱਤਲ, ਤਾਬਾਂ, ਐੱਲ.ਸੀ.ਡੀ. ਆਦਿ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਚੋਰ ਕੰਧ ਤੋੜ ਕੇ ਅੰਦਰ ਦਾਖਲ ਹੋਏ ਤੇ ਕੈਮਰੇ ਆਦਿ ਭੰਨ ਤੇ ਬਹੁਤ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ ਦੇ ਨਾਲ ਉਸ ਦਾ ਤਕਰੀਬਨ ਢਾਈ-ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਕੋਟ ਈਸੇ ਖਾਂ ਵਿਖੇ ਇਤਲਾਹ ਵੀ ਦੇ ਦਿੱਤੀ ਹੈ।