ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਵਾਉਣ ਗਿਆ ਨੌਜਵਾਨ ਨਹਿਰ ''ਚ ਰੁੜਿਆ

Saturday, Sep 10, 2022 - 06:33 PM (IST)

ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਵਾਉਣ ਗਿਆ ਨੌਜਵਾਨ ਨਹਿਰ ''ਚ ਰੁੜਿਆ

ਬਾਘਾਪੁਰਾਣਾ (ਅਜੇ ਅਗਰਵਾਲ) : ਬਾਘਾਪੁਰਾਣਾ ਦੇ ਨਜ਼ਦੀਕ ਪਿੰਡ ਚੰਨੂੰ ਵਾਲਾ ਨਹਿਰ 'ਚ ਇਕ ਨੌਜਵਾਨ ਦੇ ਰੁੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਕੱਲ੍ਹ ਸ਼ਾਮ ਕਰੀਬ 6 ਵਜੇ ਨੌਜਵਾਨ ਮੋਹਿਤ ਪੁੱਤਰ ਜਸਵੰਤ ਸਿੰਘ ਵਾਸੀ ਬਾਘਾਪੁਰਾਣਾ ਜੋ ਕਿਸੇ ਨਾਲ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨਹਿਰ ਵਿਚ  ਵਿਸਰਜਨ ਕਰਵਾਉਣ ਗਿਆ ਸੀ, ਜਿਵੇਂ ਹੀ ਉਹ ਮੂਤਰੀ ਵਿਸਰਜਨ ਕਰਨ ਲੱਗਾ ਤਾਂ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਨੌਜਵਾਨ ਮੋਹਿਤ ਪਾਣੀ 'ਚ ਰੁੜ ਗਿਆ।

ਇਹ ਵੀ ਪੜ੍ਹੋ : ਠੱਗਾਂ ਨੇ ਪੁਲਸ ਮੁਲਾਜ਼ਮ ਵੀ ਨਾ ਬਖ਼ਸ਼ਿਆ, ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 50 ਲੱਖ ਦਾ ਲਾਇਆ ਚੂਨਾ

ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਲੋਕਾਂ ਇਕੱਠ ਹੋ ਗਿਆ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਸਬੰਧੀ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਗੋਤਾਖੋਰਾਂ ਵੱਲੋਂ ਨਹਿਰ ਵਿੱਚੋਂ  ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।


author

Anuradha

Content Editor

Related News