ਰੰਜਿਸ਼ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਹਮਲਾ
Friday, Aug 01, 2025 - 05:05 PM (IST)

ਮੋਗਾ (ਆਜ਼ਾਦ) : ਮੋਗਾ ਨੇੜਲੇ ਪਿੰਡ ਘੋਲੀਆ ਕਲਾਂ ਵਿਚ ਦੁਸ਼ਮਣੀ ਕਾਰਨ ਸੁਖਮੰਦਰ ਸਿੰਘ ਨੂੰ ਤੇਜ਼ਧਾਰ ਦਾਤਰੀ ਨਾਲ ਜ਼ਖਮੀ ਕੀਤਾ ਗਿਆ ਸੀ, ਜਿਸ ਕਾਰਨ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਬਾਘਾ ਪੁਰਾਣਾ ਥਾਣੇ ਵਿਚ ਬਲਵਿੰਦਰ ਸਿੰਘ ਉਰਫ਼ ਨੀਲਾ, ਕੁਲਦੀਪ ਸਿੰਘ ਅਤੇ ਚਰਨਜੀਤ ਕੌਰ, ਸਾਰੇ ਵਾਸੀ ਪਿੰਡ ਘੋਲੀਆ ਕਲਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਲਖਵੀਰ ਸਿੰਘ ਕਰ ਰਹੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਜ਼ਮੀਨ ਨੂੰ ਪਾਣੀ ਦੇਣ ਦੇ ਝਗੜੇ ਵਿਚ ਸੁਖਮੰਦਰ ਸਿੰਘ ਨੂੰ ਜ਼ਖਮੀ ਕੀਤਾ ਸੀ। ਜ਼ਖਮੀ ਸੁਖਮੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।