ਮੋਗਾ: ਚੋਰਾਂ ਨੇ ਬਣਾਇਆਂ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ

Wednesday, Jul 14, 2021 - 04:58 PM (IST)

ਮੋਗਾ: ਚੋਰਾਂ ਨੇ ਬਣਾਇਆਂ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ

ਬਾਘਾ ਪੁਰਾਣਾ (ਅਜੇ ): ਸ਼ਹਿਰ ’ਚ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਸ਼ਹਿਰ ਦੇ ਮੋਗਾ ਰੋਡ ’ਤੇ ਕੇਅਰ ਵਰਲਡ ਜਿਮ ਦੇ ਨਾਲ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਕਰੀਬ 3 ਲੱਖ ਰੁਪਏ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਦੁਕਾਨ ਦੇ ਮਾਲਕ ਲਵਦੀਪ ਸਿੰਘ ਵੈਰੋਕੇ ਨੇ ਦੱਸਿਆ ਕਿ  ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਪੁੱਟ ਕੇ ਟਫ਼ਨ ਗਲਾਸ ਸ਼ੀਸ਼ੇ ਦੇ ਗੇਟ ਦਾ ਤਾਲਾ ਤੋੜ ਕੇ ਰੈਡੀਮੇਡ ਕੱਪੜਾ, ਇਨਵੇਟਰ ਵੀ ਚੋਰੀ ਕਰਕੇ ਲੈ ਗਏ ਜਿਸ ਕਰਕੇ ਸਾਡਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰੀ ਸਬੰਧੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਜੋ ਜਾਂਚ ਕਰ ਰਹੀ ਹੈ। ਸਹਿਰ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਹੋ ਰਹੀਆਂ ਚੋਰੀਆਂ ਰੋਕੀਆਂ ਜਾਣ ਅਤੇ ਸ਼ਹਿਰ ਦਿਨ ਰਾਤ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ।


author

Shyna

Content Editor

Related News