ਮਨਿਸਟਰੀਅਲ ਕਰਮਚਾਰੀਆਂ ਨੇ 9ਵੇਂ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ

Thursday, Feb 21, 2019 - 05:18 PM (IST)

ਮਨਿਸਟਰੀਅਲ ਕਰਮਚਾਰੀਆਂ ਨੇ 9ਵੇਂ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ

ਮੋਗਾ (ਗੋਪੀ ਰਾਊਕੇ)—ਪਿਛਲੇ ਇਕ ਹਫਤੇ ਤੋਂ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ 'ਤੇ ਬੈਠੇ ਮਨਿਸਟਰੀਅਲ ਕਰਮਚਾਰੀਆਂ ਨੇ ਅੱਜ 9ਵੇਂ ਦਿਨ ਵੀ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਇਕ ਹਫਤੇ ਤੋਂ ਪੂਰੇ ਪੰਜਾਬ ਦੇ ਮਨਿਸਟਰੀਅਲ ਕਰਮਚਾਰੀ ਕਲਮਛੋੜ ਹੜਤਾਲ 'ਤੇ ਬੈਠੇ ਹਨ, ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੁੰਦੀ ਤਾਂ ਉਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ 1-1-2017 ਤੋਂ ਮਹਿੰਗਾਈ ਭੱਤੇ ਦੀ ਚਾਰ ਕਿਸ਼ਤਾਂ ਦਾ ਬਕਾਇਆ ਅਜੇ ਵੀ ਸਰਕਾਰ ਵਲੋਂ ਜਾਰੀ ਨਹੀਂ ਹੋਇਆ ਬਲਕਿ ਪਹਿਲਾਂ ਦਾ ਡੀ. ਏ. ਦਾ 22 ਮਹੀਨਿਆਂ ਦਾ ਬਕਾਇਆ ਵੀ ਸਰਕਾਰ ਵੱਲ ਪੈਂਡਿੰਗ ਹੈ।

ਸਰਕਾਰ ਵਲੋਂ ਛੇਵਾਂ ਪੇ-ਕਮਿਸ਼ਨ ਨਾ ਦੇਣ ਕਾਰਨ 20 ਪ੍ਰਤੀਸ਼ਤ ਅੰਤਿਰਮ ਰਿਲੀਫ ਦੇਣਾ ਬਣਦਾ ਹੈ, 1-1-2004 ਦੇ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇਣ 'ਚ ਅਜੇ ਸਰਕਾਰ ਨੇ ਚੁੱਪੀ ਸਾਧੀ ਹੋਈ ਹੈ, ਜਿਸ ਕਾਰਨ ਨਵੇਂ ਭਰਤੀ ਹੋ ਰਹੇ ਮੁਲਾਜ਼ਮਾਂ ਨੂੰ ਆਪਣਾ ਭਵਿੱਖ ਖਤਰੇ 'ਚ ਨਜ਼ਰ ਆ ਰਿਹਾ ਹੈ। ਇਸ ਮੌਕੇ ਉਜਾਗਰ ਸਿੰਘ, ਮੰਗਤ ਸਿੰਘ, ਖੁਸ਼ਕੀਰਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੁਖਰਾਮ ਸਿੰਘ, ਹਰਜਿੰਦਰ ਕੌਰ, ਸੁਖਰਾਜ ਕੌਰ ਹਾਜ਼ਰ ਸਨ।


author

Shyna

Content Editor

Related News