ਮੋਗਾ ਦੇ ਪਤੀ-ਪਤਨੀ ਦਾ ਕਾਰਾ, ਇੰਝ ਮਾਰੀ 60 ਲੱਖ ਦੀ ਠੱਗੀ ਜਾਣ ਹੋਵੋਗੇ ਹੈਰਾਨ

06/02/2023 1:53:41 PM

ਮੋਗਾ (ਆਜ਼ਾਦ) : ਹੋਟਲ ਬਣਾਉਣ ਲਈ ਬਿਲਡਿੰਗ ਨੂੰ ਕਿਰਾਏ ’ਤੇ ਦੇਣ ਦਾ ਝਾਂਸਾ ਦੇ ਕੇ ਵੇਦਾਂਤ ਨਗਰ ਮੋਗਾ ਨਿਵਾਸੀ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਸੰਦੀਪ ਗਿੱਲ ਨਿਵਾਸੀ ਪਿੰਡ ਬਨਾਰਸੀ (ਖਨੌਰੀ) ਸੰਗਰੂਰ ਦੇ ਨਾਲ 60 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਕਥਿਤ ਮੁਲਜ਼ਮਾਂ ਰਵੀਨੰਦਨ, ਉਸ ਦੀ ਪਤਨੀ ਕੰਚਨ ਵਾਲਾ ਅਤੇ ਪੁੱਤਰ ਵਾਸੂ ਨੰਦਨ ਨਿਵਾਸੀ ਵੇਦਾਂਤ ਨਗਰ ਮੋਗਾ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਚਾਹਵਾਨਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੰਦੀਪ ਗਿੱਲ ਨੇ ਕਿਹਾ ਕਿ ਉਹ ਹੋਟਲ ਸੰਚਾਲਕ ਹੈ। ਉਸ ਨੇ ਅਤੇ ਉਸਦੇ ਦੋਸਤ ਕੁਲਦੀਪ ਸਿੰਘ ਨਿਵਾਸੀ ਦਰੋਦੀ (ਜੀਂਦ) ਨੇ ਕਥਿਤ ਮੁਲਜ਼ਮਾਂ ਨਾਲ ਐੱਫ਼. ਸੀ. ਆਈ. ਰੋਡ ਮੋਗਾ ’ਤੇ ਸਥਿਤ ਇਕ ਬਿਲਡਿੰਗ ਨੂੰ 20 ਸਾਲ ਲਈ ਹੋਟਲ ਬਣਾਉਣ ਲਈ ਅਗਸਤ 2022 ਨੂੰ ਗੱਲਬਾਤ ਕੀਤੀ ਗਈ ਅਤੇ 3 ਲੱਖ 10 ਹਜ਼ਾਰ ਰੁਪਏ ਮਹੀਨਾ ਕਿਰਾਇਆ ਤੈਅ ਹੋ ਗਿਆ। ਬਿਲਡਿੰਗ ਮਾਲਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਿਲਡਿੰਗ ਦਾ ਕੰਮ ਸ਼ੁਰੂ ਕਰੋ, ਅਸੀਂ ਤੁਹਾਡੇ ਨਾਲ ਜਲਦ ਇਕਰਾਰਨਾਮਾ ਕਰ ਲਵਾਂਗੇ। ਅਸੀਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ। ਉਨ੍ਹਾਂ ਦੇ ਕਹਿਣ ’ਤੇ ਅਸੀਂ ਬਿਲਡਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ’ਤੇ ਸਾਡੇ 35 ਲੱਖ ਰੁਪਏ ਖ਼ਰਚ ਹੋ ਗਏ ਅਤੇ ਅਸੀਂ ਉਨ੍ਹਾਂ ਨੂੰ ਇਕਰਾਰਨਾਮਾ ਕਰਨ ਤੋਂ ਪਹਿਲਾਂ 25 ਲੱਖ ਰੁਪਏ ਦੇ ਦਿੱਤੇ ਪਰ ਕਥਿਤ ਮੁਲਜ਼ਮਾਂ ਨੇ ਸਾਡੇ ਨਾਲ ਇਕਰਾਰਨਾਮਾ ਨਹੀਂ ਕੀਤਾ ਅਤੇ ਟਾਲਮਟੋਲ ਕਰਨ ਲੱਗੇ।

ਇਹ ਵੀ ਪੜ੍ਹੋ :  ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼

ਇਸ ਤਰ੍ਹਾਂ ਸਾਡੀ ਬਿਲਡਿੰਗ ਦੀ ਤਿਆਰੀ ਸਮੇਤ 60 ਲੱਖ 50 ਹਜ਼ਾਰ ਰੁਪਏ ਖ਼ਰਚ ਹੋ ਗਏ। ਬਾਅਦ ਵਿਚ ਕਥਿਤ ਮੁਲਜ਼ਮਾਂ ਨੇ ਸਾਡੇ ਨਾਲ ਇਕਰਾਰਨਾਮਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ ਤਿੰਨੋਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਧੋਖਾਧੜੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਐੱਸ. ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਅਤੇ ਦਸਤਾਵੇਜ਼ ਦਿਖਾਉਣ ਨੂੰ ਕਿਹਾ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਇਲਜ਼ਾਮ ਸਹੀ ਪਾਏ ਜਾਣ ’ਤੇ ਪੁਲਸ ਵੱਲੋਂ ਉਕਤ ਮਾਮਲੇ ਵਿਚ ਕਾਨੂੰਨੀ ਰਾਏ ਹਾਸਲ ਕਰ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਦਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੁੂ ਆ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :   ਕੇਂਦਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਖ਼ੁਰਾਕ ਭੰਡਾਰਨ ਯੋਜਨਾ ਨੂੰ ਮਨਜ਼ੂਰੀ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News