ਕੈਪਟਨ ਸਰਕਾਰ ਸਕਾਲਰਸ਼ਿਪ ਘਪਲਿਆਂ ਨੇ ਨੱਪੀ; ਅਕਾਲੀ ਦਲ ਸੋਸ਼ਲ ਮੀਡੀਆ 'ਤੇ ਹੋਇਆ ਪੂਰਾ ਸਰਗਰਮ

09/05/2020 3:59:21 PM

ਧਰਮਕੋਟ/ਜ਼ੀਰਾ (ਦਵਿੰਦਰ ਅਕਾਲੀਆਂਵਾਲਾ): ਪੰਜਾਬ ਵਿਧਾਨ ਸਭਾ ਨੇ ਪਿਛਲੇ ਕੁਝ ਕੁ ਦਿਨਾਂ ਦੌਰਾਨ ਬਹੁਮਤ ਨਾਲ ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਆਰਡੀਨੈਂਸਾਂ ਜਿਨ੍ਹਾਂ ਦਾ ਮਕਸਦ ਖੇਤੀ ਵਸਤਾਂ ਦੇ ਮੰਡੀਕਰਨ ਦੀ ਵਿਵਸਥਾ 'ਚ ਨਿੱਜੀ ਖੇਤਰ ਦੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ, ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ 
ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਤੋਂ ਭਰੋਸੇਯੋਗਤਾ ਵਾਲਾ ਪੱਤਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਨਮੁੱਖ ਕੀਤਾ ਹੈ ਜਿਸ 'ਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਕਿਸਾਨਾਂ ਦੀ ਫ਼ਸਲ ਸਰਕਾਰੀ ਮੁੱਲ 'ਤੇ ਖਰੀਦੀ ਜਾਵੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਕਿਸਾਨਾਂ ਦੇ ਵਿਸ਼ਵਾਸ ਪਾਤਰ ਅਤੇ ਕਿਸਾਨ ਹਿਤੈਸ਼ੀ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਨੇ ਵੀ ਖੇਤੀ ਆਰਡੀਨੈਂਸ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਵਲੋਂ ਜਾਰੀ ਪੱਤਰ ਦਾ ਜ਼ਿਕਰ ਕਰਦਿਆਂ ਪੰਜਾਬ ਵਾਸੀਆਂ ਨੂੰ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 100 ਸਾਲਾਂ ਦੇ ਇਤਿਹਾਸ 'ਚ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਲਈ ਲੜਾਈ ਲੜਦਾ ਆ ਰਿਹਾ ਹੈ। ਅਗਾਂਹ ਵੀ ਜਦੋਂ ਕਿਤੇ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਨਿਡਰ ਹੋ ਕੇ ਲੜਾਈ ਲੜੇਗਾ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਆਰਡੀਨੈਂਸ ਸਬੰਧੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਠੱਲ੍ਹਣ ਦੇ ਲਈ ਜ਼ਮੀਨੀ ਪੱਧਰ ਤੱਕ ਸਰਕਲ ਪ੍ਰਧਾਨਾਂ ਦੀਆਂ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹ ਪਿੰਡ ਸੁਖਬੀਰ ਬਾਦਲ ਦੀ ਚਿੱਠੀ ਦਾ ਪ੍ਰਚਾਰ ਕਰਦੇ ਹੋਏ ਕਾਂਗਰਸ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦਾ ਸੁਨੇਹਾ ਵੀ ਦੇ ਰਹੇ ਹਨ ।

ਪਾਣੀਆਂ ਦੇ ਮੁੱਦੇ ਵਾਂਗ ਮੌਜੂਦਾ ਸਰਕਾਰ 'ਚ ਕਿਸੇ ਮੁੱਦੇ 'ਤੇ ਲੋਕਪ੍ਰਿਅ ਨਹੀਂ ਬਣ ਸਕੇ ਕੈਪਟਨ
ਜਿਸ ਤਰ੍ਹਾਂ 2002-2007 'ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛਾ ਗਏ ਸਨ ਉਸ ਦੇ ਮੁਕਾਬਲੇ ਹਾਲ ਹੀ 'ਚ ਵਿਧਾਨ ਸਭਾ 'ਚ ਕੇਂਦਰ ਵਲੋਂ ਜਾਰੀ ਕਿਸਾਨੀ ਆਰਡੀਨੈਂਸਾਂ ਦੇ ਵਿਰੋਧ 'ਚ ਪਾਏ ਗਏ ਮਤਿਆਂ ਦੇ ਮੁੱਦੇ ਨੂੰ ਲੈ ਕੇ ਲੋਕਪ੍ਰਿਯਤਾ ਹਾਸਲ ਨਹੀਂ ਕਰ ਸਕੇ, ਕਿਉਂਕਿ ਸੋਸ਼ਲ ਮੀਡੀਆ 'ਤੇ ਵੀ ਕਾਂਗਰਸੀਆਂ ਵਲੋਂ ਵੱਡੇ ਪੇਧਰ 'ਤੇ ਚੁੱਪ ਵੱਟੀ ਗਈ ਹੈ।ਇਸ ਤੋਂ ਇਹ ਵੀ ਸਪੱਸ਼ਟ  ਹੁੰਦਾ ਹੈ ਕਿ ਕਾਂਗਰਸੀ ਵਿਧਾਇਕ ਜ਼ਿਆਦਾਤਰ ਆਪਣੀ ਸਰਕਾਰ ਦੀ ਕਾਰਜ ਪ੍ਰਣਾਲੀ ਤੋਂ ਸੁਖੀ ਨਹੀਂ ਹਨ।ਜਦੋਂਕਿ ਅਕਾਲੀ ਦਲ ਪੂਰਾ ਸਰਗਰਮ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਤਕਰੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਰਹੇ। 
 

ਲੋਕਾਂ 'ਚ ਆਪਣੀ ਸਰਕਾਰ ਦਾ ਪ੍ਰਚਾਰ ਕਰਨ ਦੇ ਲਈ ਹੌਂਸਲਾ ਨਹੀਂ ਦਿਖਾ ਰਹੇ ਕਾਂਗਰਸੀ 
ਬੇਸ਼ੱਕ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਸ ਸਬੰਧੀ ਲਏ ਗਏ ਇਕ ਇਤਿਹਾਸਕ ਫ਼ੈਸਲੇ ਦੇ ਬਾਵਜੂਦ ਵੀ ਪੰਜਾਬ 'ਚ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਦੇ ਇਸ ਫ਼ੈਸਲੇ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਪਛੜ ਰਹੇ ਹਨ।ਇਸ ਮੁੱਦੇ ਨੂੰ ਲੈ ਕੇ ਸਭ ਤੋਂ ਵਧ ਗੁਣਗਾਨ ਜ਼ਮੀਨੀ ਪੱਧਰ ਤੱਕ ਅਕਾਲੀ ਦਲ ਉਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਕੀਤਾ ਜਾ ਰਿਹਾ ਹੈ।ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਗਏ ਸਕਾਲਰਸ਼ਿਪ 'ਚ ਘੋਟਾਲਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀਆਂ ਹਾਕਮ ਧਿਰ 'ਤੇ ਵਿਰੋਧੀ ਪਾਰਟੀਆਂ ਨੇ ਦੂਸ਼ਣਬਾਜ਼ੀ ਦੀਆਂ ਤੋਪਾਂ ਤਾਣ ਲਈਆਂ ਹਨ।ਜਿਸ ਕਰਕੇ ਵੀ ਕੈਪਟਨ ਸਰਕਾਰ ਵਲੋਂ ਰੱਦ ਕੀਤੇ ਗਏ ਮਤਿਆਂ ਦੇ ਫੈਸਲੇ ਦਾ ਗੁਣਗਾਨ ਹੋਣ ਦੀ ਜਗ੍ਹਾ ਕੈਪਟਨ ਸਰਕਾਰ ਤੋਹਮਤਾਂ ਬੁਛਾੜ ਜਾਰੀ ਰਹੀ।

ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਇਸ ਕਰਕੇ ਵੀ ਲੋਕਾਂ ਤੱਕ ਜਾਣ ਦੇ ਲਈ ਹੌਂਸਲਾ ਨਹੀਂ ਦਿਖਾ ਰਹੇ ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ 'ਚੋਂ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਕਿ ਕੈਪਟਨ ਵਲੋਂ ਸੱਤਾ ਸੰਭਾਲਣ ਸਮੇਂ ਕੀਤੇ ਗਏ ਵਾਅਦੇ ਦੀ ਪੂਰਤੀ ਜੇਕਰ ਹੋਈ ਤਾਂ ਉਸ ਨੂੰ ਜ਼ਰੂਰ ਗਿਣਵਾਓ, ਕਿਉਂਕਿ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਕੈਪਟਨ ਸਰਕਾਰ ਵਲ ਝਾਕ ਰਹੇ ਹਨ ਕਿ ਕਦ ਉਹ ਦਿਨ ਆਵੇਗਾ ਜਦ ਉਨ੍ਹਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਵੱਜੇਗੀ।ਕਦੋਂ ਦਸਤਕ ਦੇਵੇਗੀ, ਉਨ੍ਹਾਂ ਦੇ ਘਰ ਸਰਕਾਰੀ ਨੌਕਰੀ ਕੈਪਟਨ ਦਾ ਇਹ ਵਾਅਦਾ ਵੀ ਕਾਂਗਰਸੀਆਂ ਨੂੰ ਠਿੱਠ ਕਰ ਰਿਹਾ ਹੈ। ਸ਼ਾਇਦ ਇਸ ਕਰਕੇ ਵੀ ਕਾਂਗਰਸੀ ਲੋਕਾਂ 'ਚ ਜਾਣ ਤੋਂ ਕੰਨੀ ਕਤਰਾ ਰਹੇ ਹਨ। ਇਹ ਮੁੱਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸੀਆਂ ਅੱਗੇ ਵੱਡੇ ਸਵਾਲ ਖੜ੍ਹੇ ਕਰੇਗਾ।ਸ਼ਾਇਦ ਇਸੇ ਕਰਕੇ ਵੀ ਕਾਂਗਰਸੀ ਲੋਕਾਂ ਵਿੱਚ ਜਾਣ ਦੇ ਲਈ ਪੈਰ ਨਹੀਂ ਪੁੱਟ ਰਹੇ। 

ਆਉਣ ਵਾਲੀ ਫ਼ਸਲ 'ਤੇ ਵਿਰੋਧੀ ਪਾਰਟੀਆਂ ਦੇ ਭੁਲੇਖੇ ਦੂਰ ਹੋ ਜਾਣਗੇ: ਅਵਤਾਰ ਜ਼ੀਰਾ 
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਇਸ ਸਬੰਧੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਬਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਗਟਾਏ ਗਏ ਖ਼ਦਸ਼ਿਆਂ ਦੇ ਸਬੰਧ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 26 ਜੁਲਾਈ 2020 ਦੇ ਪੱਤਰ ਦੇ ਹਵਾਲੇ ਨਾਲ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਦੁਆਰਾ 5 ਜੂਨ 2020 ਨੂੰ ਜਾਰੀ ਕੀਤੇ ਗਏ ਆਰਡੀਨੈਂਸ ਕਿਸਾਨੀ ਦੇ ਹਿੱਤਾਂ ਦੀ ਰਾਖੀ ਲਈ ਹਨ।ਇਸ ਲਈ ਕਿਸਾਨਾਂ ਨੂੰ ਗੁਮਰਾਹ ਹੋਣ ਦੀ ਲੋੜ ਨਹੀਂ ਜਦ ਇਸ ਵਾਰ ਝੋਨੇ ਦੀ ਫਸਲ ਮੰਡੀਆਂ ਵਿਚ ਜਾਵੇਗੀ ਤਾਂ ਵਿਰੋਧੀ ਪਾਰਟੀਆਂ ਦੇ ਭੁਲੇਖੇ ਦੂਰ ਹੋ ਜਾਣਗੇ। 

ਕਾਂਗਰਸੀ ਆਪਣੀਆਂ ਤਜੌਰੀਆਂ ਭਰਨ ਵੱਲ ਜੁੱਟੇ:ਹੈਪੀ ਭੁੱਲਰ
ਯੂਥ ਅਕਾਲੀ ਦਲ ਦੇ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਗੁਆਚ ਚੁੱਕੀ ਹੋਂਦ ਕਰਕੇ ਲੋਕ ਸਹੂਲਤਾਂ ਦੇਣ ਦੀ ਬਜਾਏ ਆਪਣੀਆਂ ਤਜੌਰੀਆਂ ਭਰਨ ਵੱਲ 
ਜੁੱਟ ਗਈ ਹੈ ਜਿਸ ਕਰਕੇ ਵੱਖ ਵੱਖ ਤਰ੍ਹਾਂ ਦੇ ਘੁਟਾਲੇ ਸਾਹਮਣੇ ਆ ਰਹੇ ਹਨ।

ਕਾਂਗਰਸ ਅਤੇ ਅਕਾਲੀ ਦਲ ਦੀ ਕਾਰਜ ਸ਼ੈਲੀ ਵਿੱਚ ਵੱਡਾ ਅੰਤਰ:ਪੱਪੂ
ਕਿਸਾਨ ਸੈੱਲ ਦੇ ਸੂਬਾਈ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਕਾਰਜ ਸ਼ੈਲੀ ਵਿੱਚ ਵੱਡਾ ਅੰਤਰ ਹੈ ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਜੋ ਕਿਹਾ ਉਸ ਨੂੰ ਕਰ ਦਿਖਾਇਆ ਪਰ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਨਾਲ ਧਰੋਹ ਕਮਾਇਆ ਜਿਸ ਦਾ ਦੀ ਮਿਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਨਾ ਹੋਣ ਤੋਂ ਮਿਲਦੀ ਹੈ। 

ਕਿਸਾਨੀ ਵਿਰੋਧੀ ਧਿਰਾਂ ਤੋਂ ਗੁੰਮਰਾਹ ਨ ਹੋਵੇ:ਢਿੱਲੋਂ 
ਸਰਕਲ ਰਟੌਲ ਰੋਹੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਢਿੱਲੋਂ ਨੇ ਕਿਹਾ ਕਿ  ਆਰਡੀਨੈਂਸ ਜਾਰੀ ਕਰਨ ਦਾ ਘੱਟੋ-ਘੱਟ ਸਮਰਥਨ ਉੱਤੇ ਖ਼ਰੀਦ ਦੀ ਨੀਤੀ ਨਾਲ ਕੋਈ ਸਬੰਧ ਨਹੀਂ ਹੈ ਇਸ ਲਈ ਕਿਸਾਨਾਂ ਨੂੰ ਗੁਮਰਾਹ ਕਿਸੇ ਵੀ ਵਿਰੋਧੀ ਧਿਰ ਤੋਂ ਨਹੀਂ ਹੋਣਾ ਚਾਹੀਦਾ। 

ਸ਼੍ਰੋਅਦ ਕਿਸਾਨੀ  ਦੀ ਸਭ ਤੋਂ ਵੱਧ ਵਿਸ਼ਵਾਸ ਪਾਤਰ:ਗਿੱਲ 
ਸਾਬਕਾ ਸਰਪੰਚ ਸੁਰਜੀਤ ਸਿੰਘ ਗਿੱਲ ਕਸੋਆਣਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨੀ ਹਿੱਤਾਂ ਦਾ ਹਮਾਇਤੀ ਰਿਹਾ ਹੈ।ਜੇਕਰ ਰਾਜਨੀਤਕ ਪਾਰਟੀਆਂ ਚੋਂ ਕਿਸਾਨ ਦੀ ਸਭ ਤੋਂ ਵੱਧ ਵਿਸ਼ਵਾਸ ਪਾਤਰ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਫਸਲੀ ਕਿਸਾਨਾਂ ਦਾ ਭਰੋਸਾ ਬਾਦਲ ਪਰਿਵਾਰ ਕਦੇ ਟੁੱਟਣ ਨਹੀਂ ਦੇਵੇਗਾ। 
ਖੇਤੀ ਮਾਹਿਰ ਗੁਰਸਾਹਿਬ ਸਿੰਘ ਸੰਧੂ ਦਾ ਕਹਿਣਾ ਹੈ ਕਿ ਐੱਮ. ਐੱਸ.ਪੀ. ਕਿਸਾਨੀ ਲਈ ਬਹੁਤ ਜ਼ਰੂਰੀ ਹੈ।ਇਸ ਲਈ ਇਹ ਕਿਸੇ ਵੀ ਹਾਲਤ ਵਿੱਚ ਟੁੱਟਣੀ ਨਹੀਂ ਚਾਹੀਦੀ। ਕਿਸਾਨਾਂ ਨੂੰ ਉਸ ਦੀ ਜਿਣਸ ਦਾ ਪੂਰਾ  ਮੁੱਲ ਮਿਲਣਾ ਚਾਹੀਦਾ ਹੈ।


Shyna

Content Editor

Related News