ਪਟਵਾਰ ਖਾਨਿਆਂ ''ਚ ਕਥਿਤ ਰਿਸ਼ਵਤ ਦਾ ਧੰਦਾ ਜ਼ੋਰਾਂ ''ਤੇ

02/29/2020 4:58:14 PM

ਮੋਗਾ (ਸੰਜੀਵ): ਪਟਵਾਰਖਾਨਾ ਮੋਗਾ ਮਹਲਾ ਸਿੰਘ 'ਚ ਪਟਵਾਰੀਆਂ ਵਲੋਂ ਰੱਖੇ ਗਏ ਨਿੱਜੀ ਸਹਾਇਕਾਂ ਦਾ ਆਂਤਕ ਇੰਨਾ ਵਧ ਗਿਆ ਹੈ ਕਿ ਪਰੇਸ਼ਾਨ ਲੋਕ ਮੁੱਖ ਮੰਤਰੀ ਪੰਜਾਬ ਦੇ ਦਫਤਰ ਨੂੰ ਕਥਿਤ ਰਿਸ਼ਵਤ ਦੀ ਸ਼ਿਕਾਇਤਾਂ ਕਰਨ ਲੱਗੇ ਹਨ। ਜਾਣਕਾਰੀ ਮੁਤਾਬਕ ਮੋਗਾ ਨਿਵਾਸੀ ਧੰਨਾ ਸਿੰਘ ਪੁੱਤਰ ਸ਼ੇਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਵਿਜੀਲੈਂਸ ਬੀ.ਕੇ. ਉਪਲ ਨੂੰ ਇਕ ਪਟਵਾਰੀ ਅਤੇ ਉਸ ਦੇ ਨਿੱਜੀ ਸਹਾਇਕਾਂ ਦੇ ਵਿਰੁੱਧ ਸ਼ਿਕਾਇਤ ਕੀਤੀ ਹੈ ਕਿ ਇਕ ਨਕਲ ਜਮ੍ਹਾਬੰਦੀ ਮੰਗਣ ਦੇ ਬਦਲੇ ਕਥਿਤ ਤੌਰ 'ਤੇ 2000 ਤੋਂ 1000 ਰਿਸ਼ਵਤ ਲਈ ਜਾ ਰਹੀ ਹੈ। ਇਕ ਪਾਸੇ ਗਰੀਬ ਕਿਸਾਨ ਆਪਣੀ ਮੰਦਹਾਲੀ 'ਤੇ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਪਟਵਾਰੀ ਆਪਣੇ ਨਿੱਜੀ ਸਹਾਇਕਾਂ ਦੇ ਨਾਲ ਮਿਲ ਕੇ ਕਥਿਤ ਰਿਸ਼ਵਤ ਦਾ ਧੰਦਾ ਚਲਾ ਰਹੇ ਹਨ। ਇਨ੍ਹਾਂ ਨਿੱਜੀ ਸਹਾਇਕਾਂ ਦੇ ਵਿਰੁੱਧ ਕਾਰਵਾਈ ਕਰਨ ਵਾਲਾ ਕੋਈ ਨਹੀਂ ਹੈ। ਇਨ੍ਹਾਂ ਦੀ ਸ਼ਿਕਾਇਤ ਮਿਲਣ 'ਤੇ ਜ਼ਿਲਾ ਪ੍ਰਸ਼ਾਸਨ ਵੀ ਕੇਵਲ ਲਿਖਤੀ ਕਾਰਵਾਈ ਕਰਕੇ ਆਪਣਾ ਪੱਲਾ ਝਾੜ ਦਿੰਦਾ ਹੈ।

ਦੱਸਣਯੋਗ ਹੈ ਕਿ 27 ਦਸੰਬਰ 2019 ਨੂੰ ਪੱਤਰ ਨੰ 2449, 52 ਦੇ ਤਹਿਤ ਡੀ.ਸੀ. ਦਫਤਰ ਦੇ ਸਦਰ ਕਾਨੂੰਨਗੋ ਸ਼ਾਖਾ ਨੇ ਜ਼ਿਲੇ ਦੇ ਸਾਰੇ ਐੱਸ.ਡੀ.ਐੱਮ. ਨੂੰ ਇਹ ਸਰਟੀਫਿਕੇਟ ਦੇਣ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸਬ-ਡਿਵੀਜ਼ਨ 'ਚ ਪਟਵਾਰੀਆਂ ਦੇ ਨਾਲ ਕੋਈ ਨਿੱਜੀ ਸਹਾਇਆ ਨਹੀਂ ਹੈ ਪਰ ਐੱਸ.ਡੀ.ਐੱਮ. ਵਲੋਂ ਇਸ ਬੰਧੀ ਕੋਈ ਜਵਾਬ ਤੱਕ ਨਹੀਂ ਦਿੱਤਾ ਗਿਆ। ਇਸ ਸਬੰਧ 'ਚ ਤਹਿਸੀਲਦਾਰ ਸੁਰੇਂਦਰ ਪਾਲ ਸਿੰਘ ਪਨੂੰ ਦਾ ਕਹਿਣਾ ਹੈ ਕਿ ਸਬੰਧਿਤ ਪਟਵਾਰੀ ਦਾ ਮੋਗਾ ਮਹਿਲਾ ਸਿੰਘ ਦੇ ਪਟਵਾਰ ਖਾਨੇ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਨਿੱਜੀ ਸਹਾਇਕਾਂ ਸਬੰਧੀ ਵੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News