ਜਾਣੋ ਆਖਰ ਕਦੋਂ ਰਿਲੀਜ਼ ਹੋਵੇਗੀ ‘ਭਾਰਤੀ ਵੀਡੀਓ ਗੇਮ FAU-G (ਵੀਡੀਓ)

Sunday, Sep 06, 2020 - 06:28 PM (IST)

ਜਲੰਧਰ (ਬਿਊਰੋ) - ਦੋ ਦਿਨ ਪਹਿਲਾਂ ਚੀਨੀ ਗੇਮ ਐੱਪ PUB-G 'ਤੇ ਭਾਰਤ ਵੱਲੋਂ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਭਾਰਤ 'ਚ 118 ਚੀਨੀ ਐਪਸ ’ਤੇ ਵੀ ਪਾਬੰਦੀ ਲਗਾਈ ਗਈ ਹੈ। ਕਿਉਂਕਿ ਇਹ ਐਪਸ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਖਤਰਾ ਹਨ।  ਜੋ ਕੇ ਸੰਵਿਧਾਨ ਦੇ Information Technology Act ,2000 ਦੇ Section 69 A ਦੇ ਤਹਿਤ ਕੀਤੀਆਂ ਗਈਆਂ ਹਨ। ਉਂਝ ਕੀ ਹੈ ਇਹ ਐਕਟ ? 

ਬੀਤੇ ਵਰ੍ਹੇ ਦੇਸ਼ ''ਚ ਵੱਖ-ਵੱਖ ਦੁਰਘਟਨਾਵਾਂ ''ਚ ਹੋਈ 4 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ: NCRB (ਵੀਡੀਓ)

Information Technology Act 9 ਜੂਨ 2000 ਨੂੰ ਲਾਗੂ ਕੀਤਾ ਗਿਆ ਸੀ। ਇਹ ਐਕਟ ਕੇਂਦਰ ਸਰਕਾਰ ਨੂੰ ਆਨਲਾਈਨ ਸਮੱਗਰੀ ਨੂੰ ਬਲਾਕ ਕਰਨ ਅਤੇ ਸਾਈਬਰ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਐਕਟ ਦੇ Section 69 A ਤਹਿਤ ਦੇਸ਼ ਦੀ ਏਕਤਾ, ਪ੍ਰਭੂਸੱਤਾ ਅਤੇ ਅਖੰਡਤਾ ਨੂੰ ਤੋੜਣ, ਰਾਜਾਂ ਦੀ ਸੁਰੱਖਿਆ ਅਤੇ ਗੁਆਂਢੀ ਦੇਸ਼ਾਂ ਨਾਲ ਮਿੱਤਰਤਾ ਪੂਰਵਕ ਸਬੰਧ ਬਰਕਰਾਰ ਰੱਖਣ ਲਈ ਅਪਮਾਨਜਨਕ ਅਤੇ ਗ਼ਲਤ ਸਮੱਗਰੀ ਨੂੰ ਬਲਾਕ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਅਧਿਕਾਰ ਹੈ।

ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ

ਉਂਝ PUB-G ਨੂੰ ਬੈਨ ਕੀਤੇ ਜਾਣ ਤੋਂ ਬਾਅਦ ਬੀਤੇ ਕੱਲ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਭਾਰਤੀ ਗੇਮ FAU-G ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜੋ ਜਲਦੀ ਹੀ ਲਾਂਚ ਕੀਤੀ ਜਾਵੇਗੀ। ਜਿਸਦਾ ਪੂਰਾ ਨਾਂ Fearless ਐਂਡ ਯੂਨਾਇਟੇਡ Guards ਹੈ। ਇਹ ਵੀਡੀਓ ਗੇਮ nCore Games ਵਲੋਂ ਭਾਰਤੀ ਬਾਜ਼ਾਰ 'ਚ ਉਤਾਰੀ ਜਾਵੇਗੀ, ਜਿਸ ਦੀ ਅਗਲੇਰੇ ਦਿਨਾਂ 'ਚ ਬਾਕੀ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ nCore Games ਦੇ CEO ਵਿਸ਼ਾਲ ਗੋਂਡਾਲ ਮੁਤਾਬਕ  FAU-G ਗੇਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਕੰਪੇਨ ਤਹਿਤ ਲਿਆਂਦੀ ਜਾ ਰਹੀ ਹੈ। 

ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

ਜ਼ਾਹਿਰ ਹੈ ਵਿਦੇਸ਼ੀ ਐਪਸ ਦੇ ਜਾਨ ਨਾਲ ਜਿਥੇ ਉਨ੍ਹਾਂ ਦੀ ਮਾਰਕੀਟ ਖਤਮ ਹੋਵੇਗੀ, ਉਥੈ ਸਵਦੇਸ਼ੀ ਨੂੰ ਮੌਕਾ ਮਿਲੇਗਾ, ਜੋ ਦੇਸ਼ ਦੀ ਆਰਥਿਕਤਾ ਸਥਿਤੀ ਨੂੰ ਸੁਧਾਰਨ 'ਚ ਵੀ ਯੋਗਦਾਨ ਪਾਵੇਗੀ। ਇਸ ਵੀਡੀਓ ਗੇਮ ਐਪ ਤੋਂ ਜੋ ਰੈਵੀਨਿਊ generate ਹੋਵੇਗਾ, ਉਸਦਾ 20 ਫ਼ੀਸਦ ਹਿੱਸਾ "ਭਾਰਤ ਦੇ ਵੀਰ" ਟਰਸਟ ਨੂੰ ਜਾਵੇਗਾ, ਜੋ ਬੇਹੱਦ ਚੰਗੀ ਪਹਿਲ ਹੈ। ਭਾਰਤ ਦੇ ਵੀਰ ਟਰਸਟ ਉਨ੍ਹਾਂ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਬਣਾਇਆ ਗਿਆ ਹੈ, ਜੋ ਦੇਸ਼ ਲਈ ਸ਼ਹੀਦ ਹੋਏ। ਇਸ ਤੋਂ ਇਲਾਵਾ ਇਸ ਟਰਸਟ 'ਚ ਕੋਈ ਵੀ ਨਾਗਰਿਕ 15 ਲੱਖ ਤਕ ਦੀ ਰਾਸ਼ੀ ਦਾਨ ਕਰ ਸਕਦਾ ਹੈ। 

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

ਹਾਲਾਂਕਿ ਵਿਸ਼ਾਲ ਗੋਂਡਾਰ ਮੁਤਾਬਕ ਅਕਸ਼ੈ ਕੁਮਾਰ ਨੇ ਇਸਦੇ ਨਾਂ ਦਾ ਸੁਝਾਅ ਦਿੱਤਾ ਸੀ ਅਤੇ ਉਸੇ ਦੀ ਮੈਂਟੋਰਸ਼ਿਪ 'ਚ ਇਹ ਗੇਮ ਤਿਆਰ ਕੀਤਾ ਜਾ ਰਿਹਾ ਹੈ। ਇਸ ਗੇਮ ਐਪ ’ਤੇ ਮਈ -ਜੂਨ 2020 ਤੋਂ ਕੰਮ ਚੱਲ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਅਕਤੂਬਰ ਮਹੀਨੇ 'ਚ ਲੋਕ ਇਸਦਾ ਆਨੰਦ ਲੈ ਸਕਣਗੇ।

ਕੀ ਤੁਸੀਂ ਐਲੂਮੀਨੀਅਮ ਦੇ ਭਾਂਡੇ ’ਚ ਖਾਣਾ ਪਕਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ


author

rajwinder kaur

Content Editor

Related News