ਕਾਰਬਨ Aura ਪਾਵਰ 4G ਪਲੱਸ ''ਚ ਹੈ 4000 mAh ਬੈਟਰੀ, ਕੀਮਤ 5,800 ਰੁਪਏ ਤੋਂ ਘੱਟ
Friday, May 19, 2017 - 12:39 AM (IST)

ਜਲੰਧਰ—ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ ਔਰਾ ਪਾਵਰ 4 ਜੀ ਪਲੱਸ ਲਾਂਚ ਕੀਤਾ ਹੈ। ਕਾਰਬਨ ਔਰਾ ਪਾਵਰ 4 ਜੀ ਪਲੱਸ ਨੂੰ 5,790 ਰੁਪਏ ''ਚ ਲਾਂਚ ਕੀਤਾ ਗਿਆ ਹੈ ਅਤੇ ਇਹ Gray and Champagne ਰੰਗ ''ਚ ਮਿਲਣਗੇ। ਕਾਰਬਨ ਦੇ ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸਿਅਤ ਬੈਟਰੀ ਹੈ ਜੋ ਇਸ ਦੇ ਨਾਂ ਤੋਂ ਹੀ ਪ੍ਰਤੀਤ ਹੁੰਦਾ ਹੈ। ਕਾਰਬਨ ਦੇ ਇਸ ਹੈੱਡਸੈੱਟ ''ਚ 4,000 mAh ਦੀ ਬੈਟਰੀ ਮਿਲੇਗੀ। ਇਸ ਦੇ ਇਲਾਵਾ ਇਹ ਕਿਫਾਇਤੀ ਫੋਨ Andriod 7.0 ਨੂਗਾ ''ਤੇ ਚੱਲੇਗਾ। ਇਸ ਤਰ੍ਹਾਂ ਇਹ ਅੱਜ ਦੀ ਤਰੀਕ ''ਚ ਆਓਟ ਆਫ ਬੋਕਸ Andriod ਨੂਗਾ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਹੈੱਡਸੈੱਟ ਬਣ ਗਿਆ ਹੈ।
ਕਾਰਬਨ ਔਰਾ ਪਾਵਰ 4 ਜੀ ਪਲੱਸ ''ਚ 5 ਇੰਚ ਦੀ HD (1280*720 ਪਿਕਸਲ) ਡਿਸਪਲੇ ਹੈ। ਇਸ ''ਚ 1.25Ghz ਕਵਾਡ ਕੋਰ ਪ੍ਰੋਸੇਸਰ ਦਾ ਇਸਤੇਮਾਲ ਹੋਇਆ ਹੈ ਅਤੇ ਇਸ ਦੀ 1 ਜੀ.ਬੀ ਰੈਮ ਹੈ। ਇਨਬਿਲਟ ਸਟੋਰੇਜ 16 ਜੀ.ਬੀ. ਹੈ, ਜਿਸ ਕਾਰਨ ਯੂਜ਼ਰਸ ਨੂੰ Microsd ਕਾਰਡ ਦੀ ਜ਼ਰੂਰਤ ਨਹੀਂ ਪਵੇਗੀ। 32 ਜੀ.ਬੀ. ਤੱਕ ਦਾ Microsd ਕਾਰਡ ਇਸਤੇਮਾਲ ਕਰਨਾ ਸੰਭਵ ਹੋਵੇਗਾ। ਇਹ ਡਿਊਲ ਸਿਮ ਸਮਾਰਟਫੋਨ Andriod 7.0 ਨੂਗਾ ''ਤੇ ਚੱਲੇਗਾ।
ਕਾਰਬਨ ਦੇ ਇਸ ਹੈੱਡਸੈੱਟ ''ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫਰੰਟ ਪੈਲਨ ''ਤੇ ਸੇਲਫੀ ਅਤੇ ਵੀਡੀਓ ਚੈਟਿੰਗ ਲਈ ਵੀ 5 ਮੈਗਾਪਿਕਸਲ ਸੈਂਸਰ ਹੈ। ਇਸ ਦੇ ਨਾਲ ਹੀ ਇਕ ledਫਲੈਸ਼ ਦਿੱਤੀ ਗਈ ਹੈ। ਇਸ ਦੀ ਅਹਿਮ ਖਾਸਿਅਤਾਂ ''ਚੋ ਇਕ 4,000 mAh ਬੈਟਰੀ ਦੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ 400 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਅਤੇ 16 ਘੰਟੇ ਤੱਕ ਦਾ ਟਾਕ ਟਾਈਮ ਦਵੇਗੀ।
ਕੁਨੇਕਟਿਵਿਟੀ ਫੀਚਰ ''ਚ 4g Volte, wifi 802.11 b/g/n/, Bluetooth v 4.੦ ਅਤੇ GPS ਸ਼ਾਮਲ ਹੈ।
ਕੰਪਨੀ ਨੇ ਕੁਝ ਦਿਨਾਂ ਪਹਿਲਾਂ ਹੀ ਔਰਾ ਸੀਰੀਜ਼ ਦਾ ਇਕ ਹੋਰ ਹੈੱਡਸੈੱਟ ਔਰਾ 4ਜੀ ਲਾਂਚ ਕੀਤਾ ਸੀ। ਕਾਰਬਨ ਔਰਾ 4ਜੀ 5ਇੰਚ HD ਡਿਸਪਲੇ, 1.3 Ghz ਕਵਾਡ-ਕੋਰ ਪ੍ਰੋਸੇਸਰ, 1 ਜੀ.ਬੀ.ਰੈਮ ਅਤੇ 8 ਜੀ.ਬੀ. ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ। ਕਾਰਬਨ ਔਰਾ 4ਜੀ. ''ਚ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੇਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਫਰੰਟ ਕੈਰਮਾ ਹੈ।