ਕਿਸੇ ਦੀ ਉਡੀਕ

Friday, Dec 07, 2018 - 02:30 PM (IST)

ਕਿਸੇ ਦੀ ਉਡੀਕ

ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ,ਕਰਨੀ ਕਿਸੇ ਦੀ ਉਡੀਕ।
ਦੋਸਤ ਸੀ ਮੇਰੇ ਬਚਪਨ ਦਾ,ਉਹ ਵਿੱਛੜ ਗਿਆ,
ਸ਼ਾਇਦ,ਮਿਲੇ ਨਾ ਮਿਲੇ,ਪਰ ਮੰਨ ਤੇ ਮੇਰਾ,ਕਰਦਾ ਏ ਉਡੀਕ।
ਵਕਤ ਬੀਤ ਗਿਆ, ਮੁੜ ਆਏਗਾ ਨਹੀਂ,
ਪਰ ਫਿਰ ਵੀ ਮਨ,ਉਹਨਾਂ ਦਿਨਾਂ ਦੀ, ਕਿਉਂ ਕਰਦਾ ਏ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਇਹ ਵਕਤ ਰਾਤ ਜਿਹਾ, ਤਾਰੇ ਗਿਣਦਾ ਹਾਂ,
ਚੰਗਾ ਲੱਗਦਾ ਏ ਪਰ ਫਿਰ ਵੀ ਮੰਨ, ਕਰੇ ਦਿਨ ਦੀ ਉਡੀਕ।
ਜੋ ਮਿਲ ਰਿਹਾ ਉਹਨੂੰ ਝੱਲਦਾ ਹਾਂ, ਮੈਨੂੰ ਪਤਾ ਏ ਮਹਿਮਾਨ 'ਕੱਲ੍ਹ' ਦਾ ਹਾਂ,
ਝੂਠ, ਧੋਖਾ-ਧੜੀ ਕਰਕੇ, ਚੰਗੇ ਪਰਸੋਂ ਦੀ, ਕਿਉਂ ਕਰਦਾ ਹਾਂ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਮੈਂ ਚੰਗਾ ਲੱਗੂੰ, ਕੱਲ੍ਹ ਕਿਸੇ ਨੂੰ ਸ਼ਾਇਦ,
ਅੱਜ ਇਕ ਹਾਂ, ਕੱਲ੍ਹ ਦੋ ਹੋ ਜਾਊਂ,
ਇਸ ਆਸ ਤੇ ਟਿਕੀ ਏ, ਸ਼ਾਇਦ ਮੇਰੀ ਉਡੀਕ।
ਇਹ ਅੱਜ ਨਹੀਂ ਆਈ, ਮੇਰੇ ਬਚਪਨ ਦੀ ਏ,
ਕਦੇ ਕਿਸੇ ਦੀ ਉਡੀਕ, ਕਦੇ ਕਿਸੇ ਦੀ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਇਹ ਉਡੀਕਾਂ ਛੱਡ, ਸੰਦੀਪ, ਕੁੱਝ ਨਾ ਰਿਹਾ,
ਕਦੇ ਯਾਰ ਦੀ ਉਡੀਕ, ਕਦੇ ਸੱਜਣ ਦੀ ਉਡੀਕ,
ਕਦੇ ਪਿਆਰੇ ਦੀ ਉਡੀਕ।
ਕਦੇ ਫੁਰਸਤ ਲੱਭਾਂ, ਉਹਦੇ ਦਰ ਜਾਂਵਾ,
ਮੰਨ ਕਰਦਾ ਏ, ਉਸ ਸਮੇਂ ਦੀ ਉਡੀਕ,
ਚਾਹੇ ਦੱਸੇ ਨਾ, ਛੁਪਾ ਲਵੇਗਾ ਉਹ,
ਜ਼ਰੂਰ ਕਰਦਾ ਹੋਊ, ਮੇਰੇ ਆਉਣ ਦੀ ਉਡੀਕ। 
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ।
ਉਹ ਚਲੇ ਗਏ, ਪਤਾ ਏ, ਆਉਣਗੇ ਨਹੀਂ,
ਫਿਰ ਵੀ ਮੰਨ ਕਰਦਾ ਏ, ਇੱਕ ਝੂਠੀ ਉਡੀਕ।
ਵਕਤ ਆਏਗਾ, ਲੈ ਜਾਏਗਾ, ਪਰ ਦੱਸ ਕੇ ਜਾਹ,
ਕਰਾਂ ਫਰਿਸ਼ਤੇ ਦੀ ਉਡੀਕ, ਕੇ ਜਮ ਦੀ ਉਡੀਕ,
ਇਹਨਾਂ ਉਡੀਕਾਂ ਵਿਚ, ਕੁੱਝ ਅਧੂਰੇ ਵੀ ਨੇ,
ਪਰ ਮੰਨ ਮੇਰਾ ਕਰਦਾ, ਇਕ ਪੂਰਨ ਦੀ ਉਡੀਕ।
ਕਿੰਨੀ ਅਹਿਮ ਹੈ, ਮੇਰੀ ਜ਼ਿੰਦਗੀ ਨੂੰ,
ਮੇਰੇ ਜਿਉਣ ਲਈ, ਕਰਨੀ ਕਿਸੇ ਦੀ ਉਡੀਕ। 
ਸੰਦੀਪ ਕੁਮਾਰ (ਨਰ), ਬਲਾਚੌਰ
 


author

Neha Meniya

Content Editor

Related News