ਸਮਾਂ ਤੇ ਜ਼ਿੰਦਗੀ

Friday, Jul 13, 2018 - 02:13 PM (IST)

ਸਮਾਂ ਤੇ ਜ਼ਿੰਦਗੀ

ਅੱਜ ਦੇ ਦੌਰ ਵਿਚ ਹਰ ਬੰਦਾ ਆਪਣੀ ਜ਼ਿੰਦਗੀ ਵਿਚ ਇੰਨਾ ਵਿਅਸਥ ਹੈ ਕਿ ਉਸ ਕੋਲ ਆਪਣੇ ਲਈ ਸਮਾਂ ਕੱਡਣਾ ਮੁਸ਼ਕਲ ਹੋ ਗਿਆ ਹੈ। ਇਕ ਗੱਲ ਤਾਂ ਸੱਚ ਹੈ ਕਿ ਚਾਹੇ ਕੋਈ ਗਰੀਬ ਹੈ,ਅਮੀਰ ਹੈ, ਬੱਚਾ,ਜਵਾਨ, ਬੁੱਢਾ ਗੱਲ ਕਿ ਸਾਰੀ ਕਾਇਨਾਤ ਲਈ ਸਮਾਂ ਇਕੋ ਚਾਲ ਵਿਚ ਚੱਲ ਰਿਹਾ ਹੈ। 
ਹੁਣ ਜੇ ਦੇਖਿਆ ਜਾਏ ਤਾਂ ਸਮਾਂ ਹੈ ਤਾਂ ਬਹੁਤ ਪਰ ਆਪਣੇ ਕੰਮਾ ਅਤੇ ਖਵਾਹਿਸ਼ਾਂ ਨੂੰ ਸੰਭਵ ਰੂਪ ਵਿਚ ਦੇਖਣ ਲਈ ਬਹੁਤ ਹੀ ਘੱਟ ਹੈ ਕਿਉਂਕਿ ਸਾਰਾ ਦਿਨ ਆਪਣੇ ਕੰਮਾਂ ਵਿਚ ਵਿਅਸਥ ਵਿਅਕਤੀ ਇੰਨਾ ਰੁੱਝ ਗਿਆ ਹੈ ਕਿ ਉਸਨੂੰ ਆਪਣੀ ਜ਼ਿੰਦਗੀ ਜਿਉਣ ਦਾ ਖਿਆਲ ਹੀ ਭੁੱਲ ਗਿਆ ਲੱਗਦਾ ਹੈ। ਉਦਾਹਰਣ ਦੇ ਤੌਰ ਤੇ ਇਕ ਵਿਆਹੁਤਾ ਵਿਅਕਤੀ ਆਪਣੀ ਘਰਵਾਲੀ ਅਤੇ ਕੁੰਵਾਰਾ ਬੰਦਾ ਆਪਣੇ ਬੌਸ ਦੀ ਬੇਰਿਹਮੀ ਤੋਂ ਕੁਝ ਜ਼ਿਆਦਾ ਹੀ ਦੁਖੀ ਲੱਗਦਾ ਹੈ, ਜੇਕਰ ਦਫਤਰ ਵਿਚ ਬੈਠਿਆਂ ਘਰਵਾਲੀ ਦਾ ਫੋਨ ਆ ਜਾਏ ਤਾਂ ਮੁਸੀਬਤਾਂ ਦੀ ਆਫਤ ਆ ਗਈ ਜਾਪਦੀ ਹੈ, ਇਸੇ ਤਰ੍ਹਾਂ ਛੁੱਟੀ ਵਾਲੇ ਦਿਨ ਆਪਣੇ ਪਰਿਵਾਰ ਨਾਲ ਬੈਠਿਆਂ ਜੇਕਰ ਦਫਤਰ ਤੋਂ ਫੋਨ ਆ ਜਾਏ ਤਾਂ ਬੰਦੇ ਦਾ ਚਿਹਰਾ ਪੜ੍ਹਨਾ ਮੁਸ਼ਕਲ ਹੋ ਜਾਂਦਾ ਹੈ। ਕਦੇ ਕਦਾਈ ਤਾਂ ਘਰਵਾਲੀ ਤੇ ਬੌਸ ਵਿਚ ਫਰਕ ਨਾ ਮਾਤਰ ਹੀ ਲੱਗਦਾ ਹੈ। ਜੇਕਰ ਬੌਸ ਤੋਂ ਸ਼ਾਬਾਸ਼ੀ ਖੱਟਣੀ ਹੈ ਤਾਂ ਸਮੇਂ ਸਿਰ ਕੰਮ ਤੇ ਜਾਣਾ, ਸਾਰਾ ਕੰਮ ਸਮੇਂ ਸਿਰ ਨਿਪਟਾਉਣਾ ਅਤੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਕੰੰਮ ਕਰਨਾ ਆਦਿ ਬਹੁਤ ਸਾਰੀਆ ਗੱਲਾ ਆ ਜਾਂਦੀਆ ਹਨ। ਇਸੇ ਤਰ੍ਹਾਂ ਬੀਵੀ ਨੂੰ ਖੁਸ਼ ਕਰਨ ਅਤੇ ਸ਼ਾਬਾਸ਼ੀ ਲੈਣ ਲਈ ਨਾ-ਜਾਣੇ ਕਿੰਨੇ ਪਾਪੜ ਵੇਲਣੇ ਪੈਂਦੇ ਹਨ ਪਰ ਇਕ ਗੱਲ ਮੰਨਣ ਵਾਲੀ ਜ਼ਰੂਰ ਹੈ ਕਿ ਦੋਹਾਂ ਦੀ ਆਪਣੀ-ਆਪਣੀ ਅਹਿਮੀਅਤ ਬਰਕਰਾਰ ਹੈ, ਨਾ ਤਾਂ ਕੰੰਮ ਕੀਤੇ ਬਿਨਾ ਘਰ ਦਾ ਚੱਲਣਾ ਸੋਖਾ ਤੇ ਨਾ ਹੀ ਘਰਵਾਲੀ ਬਿਨਾ ਘਰ ਦਾ। 
ਇਸ ਲਈ ਇਹ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਜਾਂਦੀ ਹੈ। ਆਖਰ ਆਪਣੀਆ ਖਵਾਹਿਸ਼ਾਂ ਨੂੰ ਪੂਰਾ ਕਰਨ ਵਿਚ ਕੁਝ ਕੁ ਵਿਅਕਤੀ ਹੀ ਸਫਲ ਹੁੰਦੇ ਹਨ ਪਰ ਜ਼ਿੰਦਗੀ ਨੂੰ ਪਿਆਰ ਅਤੇ ਸਹਿਣਸ਼ੀਲਤਾ ਨਾਲ ਜਿਉਣਾ ਸਭ ਨੂੰ ਹੀ ਸਿੱਖਣਾ ਚਾਹੀਦਾ ਹੈ ਤਾਂ ਜੋ ਸਮੇਂ ਨੂੰ ਅਲਵਿਦਾ ਆਖਣ ਤੋਂ ਬਾਅਦ ਦੂਜੇ ਵਿਅਕਤੀ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਅਤੇ ਇਕ ਆਦਰਸ਼ ਵਿਅਕਤੀ ਬਣੇ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ।
ਜਗਸੀਰ ਸਿੰਘ “ਜਿੰਮੀ''
ਪਿੰਡ ਅਤੇ ਡਾਕ-ਤਲਵੰਡੀ ਭਾਈ, 
ਜਿਲਾ: ਫਿਰੋਜਪੁਰ, ਪੰਜਾਬ।
ਮੋ:9646374725


Related News