ਹੱਕਾਂ ਦਾ ਰੁੱਖ

Thursday, Dec 13, 2018 - 03:56 PM (IST)

ਹੱਕਾਂ ਦਾ ਰੁੱਖ

ਮੂਰਦਾ ਰੂਹਾਂ ਤਾਈਂ ਜਗਾਇਆ, ਭਾਵੇਂ ਹੋਏ ਨਿਰਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਭੀਮਾਂ ਬਾਈ ਦੇ ਲਾਲ, ਸਾਡੇ ਲਈ ਕਸ਼ਟ ਸਹਾਰੇ ਸੀ,
ਤਾਹੀਂ ਤਾਂ ਅੱਜ ਹੋਏ, ਸਾਡੇ ਵਾਰੇ-ਨਿਆਰੇ ਜੀ,
ਰੰਕਾਂ ਨੂੰ ਤਾਜ ਪਹਿਨਾਇਆ, ਦੁਖੀਆਂ ਦੇ ਉਸ ਫਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਮਨ ਵਿਚ ਧਾਰਿਆ ਗੁਰਾਂ ਦਾ ਬੇਗਮਪੁਰਾ ਵਸਾਉਂਣਾ ਆ
ਗੂੜੀ ਨੀਂਦ ਜੋ ਸੁੱਤੇ ਉਨਾਂ ਦੇ ਤਾਈਂ ਜਗਾਉਂਣਾ ਆ
ਸਾਡੀ ਇੱਜ਼ਤ ਓਸ ਬਣਾਈ, ਤਾਂ ਲੋਕੀ ਕਰਦੇ ਆਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਲੋਕਤੰਤਰ ਦੀ ਨੀਂਹ ਰੱਖੀ, ਸੰਵਿਧਾਨ ਬਣਾ ਦਿੱਤਾ
ਨਾਰੀ ਦਾ ਸਤਿਕਾਰ ਕਰੋ, ਇਹ ਵੀ ਸਮਝਾ ਦਿੱਤਾ
ਦੁਖੀਆਂ ਦਾ ਦਰਦੀ ਭੇਜ ਕੇ, ਕ੍ਰਿਪਾ ਕੀਤੀ ਕਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਪੜੋ, ਜੁੜੋ, ਸੰਘਰਸ਼ ਕਰੋ, ਇਹ ਨਾਅਰਾ ਲਾ ਦਿੱਤਾ
ਅਨਪੜ ਏਸ ਸਮਾਜ ਨੂੰ, ਸਿੱਖਿਅਕ ਵੀ ਬਣਾ ਦਿੱਤਾ
ਢਕ ਦਿੱਤੀ ਸਾਡੀ ਇੱਜ਼ਤ, ਉਸਦੀ ਦਿੱਤਾ ਚਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਮੁਰਦੇ ਮੰਨ ਕੇ ਸਾਨੂੰ ਕੋਈ ਵੀ ਬਾਤ ਨਾ ਪੁੱਛਣਾ ਸੀ
ਹੁੰਦੇ ਦੇਖ ਕੇ ਜ਼ੁਲਮ ਸਾਡੇ ਤੋਂ ਰੱਬ ਵੀ ਰੁੱਸਦਾ ਸੀ
ਸਾਡੇ ਹੱਥ ਰਾਜ ਥਮਾਇਆ, ਬਾਬਾ ਸਾਹਿਬ ਬਹਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਹੱਕਾਂ ਦੇ ਰੁੱਖ ਸੰਵਿਧਾਨ ਨੂੰ, ਫਲ ਲੱਗਣਾ ਜ਼ਰੂਰੀ ਏ
ਤੁਸੀਂ ਏਕਾ ਕਰ ਲਓ ਸਾਰੇ, ਤੁਹਾਡੀ ਕੀ ਮਜ਼ਬੂਰੀ ਏ
ਪਰਸ਼ੋਤਮ ਨੂੰ ਲਿਖਣੇ ਲਾਇਆ, ਕੁਦਰਤ ਦੇ ਕਾਦਰ ਨੇ
ਹੱਕਾਂ ਦਾ ਰੁੱਖ ਉਗਾਰਿਆ, ਬਾਬਾ ਸਾਹਿਬ ਬਹਾਦਰ ਨੇ
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

author

Neha Meniya

Content Editor

Related News