ਗਰੀਬ ਆਦਮੀ ਦੀ ਪਹੁੰਚ ਰੱਬ ਤਕ ਹੀ ਹੁੰਦੀ ਹੈ

Saturday, Mar 24, 2018 - 05:03 PM (IST)

ਗਰੀਬ ਆਦਮੀ ਦੀ ਪਹੁੰਚ ਰੱਬ ਤਕ ਹੀ ਹੁੰਦੀ ਹੈ

ਕਿਸੇ ਸਿਆਣੇ ਨੇ ਸਾਡੇ ਮੁਲਕ ਅੰਦਰ ਗਰੀਬਾਂ ਦੀ ਹਾਲਤ ਦੇਖੀ ਸੀ ਅਤੇ ਇਹ ਵੀ ਅੰਦਾਜ਼ਾ ਲਗਾ ਲਿਆ ਸੀ ਕਿ ਇਨ੍ਹਾਂ ਗਰੀਬਾਂ ਵਿਚਾਰਿਆਂ ਦੀ ਕੋਈ ਵੀ ਸੁਣਦਾ ਨਹਖ਼ ਹੈ ਪਿਆ ਅਤੇ ਨਾ ਹੀਇਨ੍ਹਾਂ ਵਲ ਕੋਈ ਧਿਆਨ ਹੀ ਦੇ ਰਿਹਾ ਹੈ ਤਾਂ ਉਸਨੇ ਆਮ ਲੋਕਾਂ ਨੂੰ ਇਸ ਨਿਰਾਸ਼ਾ ਭਰੇ ਜੀਵਨਵਿਚ ਵੀ ਜਿਉਣ ਦੀ ਜਾਚ ਸਿਖਾਉਣ ਲਈ ਰੱਬ ਦਾ ਸੰਕਲਪ ਘੜਿਆ ਹੋਵਾ ਅਤੇ ਇਹ ਵੀ ਆਖ ਦਿਤਾਹੋਵੇਗਾ ਕਿ ਇਹ ਹਾਲਤ ਜਿਹੜੀ ਆ ਬਣੀ ਹੈ ਇਸ ਲਈ ਇਸ ਦੁਨੀਆਂ ਦਾ ਕੋਈ ਵੀ ਆਦਮੀ ਜ਼ਿੰਮੇਵਾਰ ਨਹੀਂ ਹੈ ਬਲਕਿ ਰੱਬ ਆ ਪਹੀ ਹੈ ਜਿਸਨੇ ਸਾਡੀ ਇਹ ਕਿਸਮਤ ਅਤੇ ਹੋਣੀ ਲਿਖ ਦਿਤੀ ਹੈ।  ਜਦ ਲੋਕਾਂ ਨੇ ਪੁਛਿਆ ਹੋਵੇਗਾ ਕਿ ਰਬ ਅਗਰ ਮਾਂਬਾਪ ਹੈਤਾਂ ਫਿਰ ਇਹ ਵਿਤਕਰਾ ਕਾਸ ਲਈ ਕੀਤਾ ਜਾ ਰਿਹਾ ਹੈ ਤਾਂ ਸਿਆਣਿਆਂ ਨੇ ਆਖ ਦਿਤਾ ਹੋਵੇਗਾ ਕਿ ਇਹਲੋਕਖ਼ ਅਗਰ ਦੁਖ ਪਾ ਰਹੇ ਹਨ ਤਾਂ ਇਹ ਪਿਛਲੇ ਜਨਮਾ ਦੇ ਕੀਤੇ ਪਾਪਾਂ ਦੀ ਸਜ਼ਾ ਭੁਗਤ ਰਹੇ ਹਨ ਅਤੇ ਫਿਰ ਜਦ ਇਹ ਪੁਛਿਆ ਗਿਆ ਸੀ ਕਿ ਹੁਣ ਕੀਤਾ ਕੀ ਜਾਵੇ ਤਾਂ ਫਿਰ ਸਿਆਣਿਆ ਨੇ ਇਹ ਕਾਢ ਕਢਮਾਰੀ ਸੀ ਕਿ ਰਬ ਦੀ ਭਗਤੀ ਕਰੋ, ਰਬ ਦੀਆਂ ਆਰਤੀਆਂ ਗਾਉ ਅਤੇ ਰਬ ਅਗੇ ਅਰਗਦਾਸਾਂ ਕਰੋ ਅਤੇ ਹੋਸਕਦਾ ਹੈ ਰਬ ਮਾਫੀ ਦੇ ਦੇਵੇ।  ਇਹ ਜਨਮ ਵੀ ਸੰਵਰਸਕਦਾ ਹੈ ਅਤੇ ਅਗਰ ਇਹ ਜਨਮ ਨਾ ਵੀ ਸੰਵਰਿਆ ਤਾਂ ਅਗਲਾ ਜਨਮ ਤਾਂ ਲਾ£ਮੀ ਹੀ ਸੰਵਰ ਜਾਵੇਗਾ।  ਸਿਲਆਣਿਆ ਨੇ ਇਹ ਗਲਾਂ ਇਸ ਲਈ ਸਮਠ ਦਿਤੀਆਂ ਸਨਕਿਉਂਕਿ ਆਮ ਆਦਮੀ ਵਕਤ ਦੀਆਂ ਤਾਕਤਾਂ ਨਾਲ ਨਾ ਤਾਂ ਲੜ ਸਕਦਾ ਸੀ ਅਤੇ ਨਾ ਹੀ ਇਹ ਆਖਦ ਜੋਗਾਹੀ ਸੀ ਕਿ ਉਨ੍ਹਾਂ ਦਾ ਹਿਸਾ ਮਾਰਨ ਵਾਲਿਆਂ ਉਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੀਆਂ ਗਲਾਸੱਚ ਸਨ ਚਾਹੇ ਝੂਠ ਸਨ, ਅਸਖ਼ ਮਨ ਲਈਆਂ ਸਨ ਅਤੇ ਮਨਕੇ ਅਸਖ਼ ਆਰਾਮ ਵਿੱਚ ਵੀ ਹਾਂ ਕਿਉਂਕਿ ਅਗਰਕੋਈ ਦਿਖਦੀ ਤਾਕਤ ਸਾਡੇ ਨਾਲ ਜ਼ਿਆਦਤੀ ਕਰਦੀ ਹੈ ਤਾਂ ਸਾਡਾ ਦਿਲ ਕਰਦਾ ਹੈ ਇਸ ਤਾਕਤ ਨੂੰ ਰਲਕੇਅਸਖ਼ ਆਪ ਹੀ ਸਿਧਾ ਕਰ ਲਈਏ, ਪਰ ਅਗਰ ਰਬ ਵਰਗੀ ਅਦਿਖ ਤਾਕਤ ਐਸਾ ਕਰਦੀ ਹੈ ਤਾਂ ਅਸਖ਼ ਉਸ ਅਗੇਸਿਰਫ ਅਰਦਾਸ ਕਰ ਸਕਦੇ ਹਾਂ, ਅਤੇ ਉਡੀਕ ਕਰ ਸਕਦੇ ਹਾਂ ਕਿ ਸਾਡੀ ਮੰਗ ਮੰਜ਼ੂਰ ਹੋ ਜਾਵੇਗੀ ਅਤੇ ਇਸਤਰ੍ਹਾਂ ਸਦੀਆਂ ਦਾ ਸਮਾਂ ਸਾਡਾ ਅਦ ਹੀ ਗਿਆ ਹੈ ਅਤੇ ਅਸਖ਼ ਤੰਗ ਆਕੇ ਨਾ ਤਾਂ ਨਿਰਾਸ਼ਾ ਹੋਏ ਹਾਂ ਅਤੇਨਾ ਹੀ ਅਸੁ ਖੁਦਕੁਸ਼ੀਆਂ ਹੀ ਕੀਤੀਆਂ ਸਨ ਅਤ। ਨਾ ਹੀ ਸਾਡੇ ਮੁਲਕ ਵਿਚ ਕੋਈ ਕ੍ਰਾਂਤੀ ਹੀ ਆਈਹੈ।
      ਸਦੀਆਂ ਤੋਂ ਸਾਡੇ ਨਾਲ ਜ਼ਿਆਤਦਤੀਆ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਸਾਡੀ ਸਿਹਤ, ਸਾਡੀਅਨਪੜ੍ਹਤਾ, ਬੇਰੁਜ਼ਗਾਰੀ ਵਧਦੀ ਹੀ ਰਹੀ ਹੈ ਅਤੇ ਸਾਡੀ ਆਮਦਨ ਘਟ ਹੋਣ ਕਾਰਣ ਸਾਡੀ ਗੁਰਬਤ ਵੀ ਵਧਦੀਰਹੀ ਹੈ ਅਤੇਅਜ ਅਸਖ਼ ਦੁਨੀਆਂ ਵਿੱਚ ਇਕ ਪਛੜਿਆ ਹੋਇਆ ਅਤੇ ਗਰੀਬਾਂ ਦਾ ਦੇਸ਼ ਬਣ ਗਏ ਹਾਂ ਅਤੇਸਾਡੀ ਗੁਰਬਤ ਦਾ ਨਜ਼ਾਰਾਂ ਅਤੇ ਸਾਡੇ ਪਛੜੇਪਣ ਦਾ ਨਜ਼ਾਰਾ ਦੇਖਣ ਦੁਨੀਆਂ ਭਰ ਦੇ ਲੋਕਖ਼ ਸੈਰ ਕਰਨ ਆਰਹੇ ਹਨ।
       ਅਸਖ਼ ਉਦੋਂ ਵੀ ਜਿਉਂਦੇ ਸਾਂ ਜਦ ਸਾਡਾ ਮਿਥਿਹਾਸ ਰਚਿਆ ਜਾ ਰਿਹਾ ਸੀ ਅਤੇ ਅਸਖ਼ ਉਦੋਂਵੀ ਜਿਉਂਦੇ ਰਹੇ ਹਾਂ ਜਦ ਸਾਡੇ ਆਪਣੇ ਮੁਲਕ ਦੇ ਰਾਜੇ ਮਹਾਰਾਜੇ, ਰਾਣੀਆਂ, ਸਾਹਿਬ£ਾਦੇ ਅਤੇਰਾਜਕੁਮਾਰੀਆ ਐਸ ਕਰਦੇ ਸਨ ਅਤੇ ਅਸਖ਼ ਪੁਖੇ ਮਰਦੇ ਸਾਂ ਅਤੇ ਸਾਡੀ ਹਿੰਮਤ ਵੀ ਨਹਖ਼ ਸੀ ਪੈਂਦੀ ਕਿਅਸਖ਼ ਉਨ੍ਹਾਂ ਵਲ ਝਾਕ ਵੀਸਕੀਏ ਅਤੇ ਉਨ੍ਹਾਂ ਦੇ ਇਸ ਗਲਤ ਜੀਵਨ ਉਤੇ ਟੀਕਾ ਟਿਪਣੀ ਕਰਸਕੀਏ।  ਸਾਡੇ ਸਿਆਣਿਆ ਨੇ ਇਹ ਵੀ ਸਮਝਾ ਦਿਤਾਸੀ ਕਿ ਇਹ ਜਿਹੜੇ ਲੋਕਖ਼ ਹਾਕਮ ਹਨ, ਅਮੀਰ ਹਨ ਜਾਂ ਸ਼ਕਤੀਸ਼ਾਲੀ ਹਨ ਇਹ ਉਹ ਲੋਕਖ਼ ਹਨ ਜਿਨ੍ਹਾਂ ਪਿਛਲੇ ਜਨਮਾ ਵਿੱਚ ਪੁੰਨ ਕੀਤੇ ਸਨ, ਚੰਗੇ ਕੰਮ ਕੀਤੇ ਸਨ ਜਾਂ ਭਗਤੀ ਕੀਤੀ ਸੀ ਅਤੇ ਰਬ ਨੇ ਆਪਆਪਣੇ ਹਥਾ ਨਾਲ ਉਨ੍ਹਾਂ ਦੀ ਕਿਸਮਤ ਐਸੀ ਲਿਖੀ ਸੀਖ ਅਤੇ ਇਸ ਲਈ ਇਹ ਸਾਰੀਆਂ ਜ਼ਿਆਦਤੀਆਂ ਵੀਅਸਜ਼ ਇਸ ਕਰਕੇਬਰਦਾਸ਼ਿਤ ਕਰਦੇ ਆ ਰਹੇ ਹਾਂ ਕਿ ਇਹ ਸਾਰਾ ਕੁਝ ਰਬ ਦਾ ਆਪ ਕੀਤਾ ਹੋਇਆ ਹੈਅਤੇ ਰਬ ਦਾ ਭਾਣਾ ਮਨਣ ਲਈ ਸਾਨੂੰ ਪਕੀ ਸਿਖਿਆ ਦੇ ਦਿਤੀ ਗਈ ਸੀ।
        ਅਸਖ਼ ਮੁਸਲਮਾਨੀ ਰਾਜ ਆਉਂਦਾ ਵੀ ਦੇਖਿਆ ਅਤੇ ਰਾਜਿਆਂ ਦਾ ਰਾਜ ਖਤਮ ਹੁੰਦਿਆਂ ਵੀਦੇਖਿਆ ਅਤੇ ਅਸਖ਼ ਪਹਿਲਾਂ ਰਾਜਿਆਂ ਦੇ ਗੁਲਾਮ ਸਾਂ ਅਤੇ ਫਿਰ ਮੁਸਲਮਾਨ ਹਾਕਮਾਂ ਦੇ ਗੁਲਪਾਕ ਹੋ ਗਏਅਤੇ ਸਾਡੇ ਨਾਲ ਜੋ ਬੀਤੀ ਇਹ ਇਕ ਵਖਰੀ ਕਹਾਦੀ ਹੈ। ਫਿਰ ਅਸਖ਼ ਅੰਗਰੇ ਦਾ ਸਾਮਰਾਜ ਆਉਂਦਾਵੀ ਦੇਖਿਆ ਅਤੇ ਜਾਂਦਾ ਵੀ ਦੇਖਿਆ, ਪਰ ਅਸਖ਼ ਰਬਦਾ ਪਲੂ ਨਾ ਛਡਿਆ ਕਿਉਂਕਿ ਇਹੋ ਜਿਹੇ ਭਿਆਨਕ ਸਮਿਆਂ ਵਿੱਚ ਵੀ ਰਬ ਹੀ ਇਕ ਸਹਾਰਾ ਜੀ ਜਿਸਕਾ+ਲ ਅਸਖ਼ ਇਹ ਜੀਵਨ ਵੀ ਜਿਉ ਕੇ ਦੇਖ ਬੈਠੇ ਹਾਂ ਅਤੇ ਇਸ ਦੌਰਾਨ ਅਸਖ਼ ਕਿਤਨੇ ਹੀ ਧਰਮਬਣਾਏ, ਕਿਤਨੇ ਹੀ ਉਪ ਧਰਮਾਂ ਦੀ ਉਸਾਰੀ ਕੀਤੀ, ਕਿਤਨੇ ਹੀ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਅਸਥਾਨਾਦੀ ਸਥਾਪਨਾ ਕੀਤੀ ਅਤੇ ਸਾਡੇ ਧਰਮ ਅਸਥਾਨਾ ਉਤੇ ਰੋਜ਼ਾਨਾ ਹੁੰਦੇ 
    ਇਕਠ ਦੇਖਕੇ ਅਤੇ ਸਾਨੂੰ ਅਰਦਾਸਾ ਕਰਦੇ ਦੇਖਕੇ ਅੱਜ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਬ ਵਿੱਚ ਜਿਹੜਾ ਵਿਸ਼ਵਾਸ ਸਾਡਾ ਬਣ ਆਇਆ ਹੈ,ਇਤਿਹਾਸ ਵਿੱਚ ਆਈਆਂ ਇਹ ਤਬਦੀਲੀਆਂ ਉਸਦਾ ਕੁਝ ਵੀ ਵਿਗਾੜ ਨਹਖ਼ ਸਕਦੀਆਂ ਅਤੇ ਇਸ ਕਰਕੇ ਸਾਡੇਮੁਲਕ ਦੇ ਲੋਕਖ਼ ਅਜ ਵੀ ਹਰ ਤਰ੍ਹਾਂ ਦੀ ਬਰਦਾਸ਼ਿਤ ਕਰਦੇ ਆ ਰਹੇ ਹਨ ਅਤੇ ਹਾਲਾਂ ਵੀ ਕਿਸੇਦੀ ਸ਼ਿਕਾਇਤ ਕਿਸੇ ਪਾਸ ਨਹਖ਼ ਕਰਦੇ ਬਲਕਿ ਅਜ ਵੀ ਇਹੀ ਅਰਦਾਸਾਂ ਕਰ ਰਹੇ ਹਨ ਕਿ ਹੇ ਰਬਾ ਸਾਡੀਹਾਲਤ ਵੀ ਸਹੀ ਕਰ ਦੇ ਤਾਂ ਕਿ ਅਸੀਂ ਵੀ ਪਹਿਲੀਆਂ ਪੰਜ ਲੋੜਾ ਪੂਰੀਆਂ ਕਰ ਸਕੀਏ ਅਤੇ ਅਸਖ਼ ਵੀ ਜੀਵਨਦਾ ਅਨੰਦ ਮਾਣ ਸਕੀਏ। ਅਸਖ਼ ਅਜ ਵੀ ਇਹੀ ਸਮਝੀ ਜਾ ਰਹੇ ਹਾਂ ਕਿ ਇਹ ਹਾਕਮ, ਇਹ ਅਮੀਰ ਅਤੇ ਇਹਸ਼ਕਤੀਸ਼ਾਲੀਖ ਲੋਕਾਂ ਦੀ ਕਿਸਮਤ ਰਬ ਨੇ ਆਪ ਲਿਖੀ ਹੈ ਅਤੇ ਸਾਨੂੰ ਰਬ ਦਾ ਇਹ ਕਰਨਾ ਪਰਵਾਨ ਹੈ।
       ਸਾਡੇ ਮੁਲਕ ਵਿੱਚ ਆਜ਼ਾਦੀ ਆਈ ਹੈ, ਪਰਜਾਤੰਤਰ ਵੀ ਆਇਆ ਹੈ ਅਤੇ ਹੁਣ ਸਾਡੇ ਉਤੇਰਾਜਸੀ ਲੋਕਖ਼ ਰਾਜ ਕਰਦੇ ਹਨ ਅਤੇ ਅਸਖ਼ ਅਜ ਵੀ ਇਹੀ ਵਿਸ਼ਵਾਸਰਖੀ ਬੈਠੇ ਹਾਂ ਕਿ ਇਨ੍ਹਾਂ ਦੀ ਕਿਸਮਤਅਤੇ ਹੋਣੀ ਰਬ ਨੇ ਹੀ ਲਿਖੀ ਹੈ ਅਤੇ ਸਾਡੇ ਸੰਵਿਧਾਨ ਵਿੱਚ ਬੇਸ਼ਕ ਸਾਨੂੰ ਮੁਲਕ ਦਾ ਮਾਲਕ ਕਰਾਰਦਿਤਾ ਗਿਆ ਹੈ ਅਤੇ ਇਹ ਰਾਜਸੀ ਲੋਕਖ਼ ਲੋਕਸੇਵਕ ਹੀ ਹਨ, ਪਰ ਇਸ ਲਿਖਤ ਨੂੰ ਅਸਖ਼ ਸਵੀਕਾਰ ਨਹਖ਼ਕੀਤਾ ਹੈ।  ਅਜ ਵੀ ਅਸਖ਼ ਰਾਜਸੀ ਲੋਕਾਂ ਨੂੰ ਵੀਹਾਕਮਾਂ ਵਾਲਾ ਦਰਜਾ ਦੇ ਰਖਿਆ ਹੈ ਅਤੇ ਅਗਰ ਉਹ ਕੋਈ ਜ਼ਿਆਦਤੀ ਕਰਦੇ ਹਨ ਤਾਂ ਅਸਖ਼ ਗਿਲਾ ਅਤ ਸ਼ਿਕਵਾ ਨਹਖ਼ ਰਕਦੇ ਬਲਕਿ ਇਹ ਆਖਕੇ ਬਰਦਾਸ਼ਿਤ ਕਰ ਲੈਂਦੇ ਹਾਂ ਕਿ ਇਹ ਹਕੂਮਤ ਰਬ ਨੇ ਆਪ ਉਨ੍ਹਾਂ ਨੂੰ ਬਖਸ਼ੀ ਹੈ ਅਤੇ ਇਹ ਵੀ ਰਬ ਦਾ ਭਾਣਾ ਹੀ ਹੈ।
      ਇਹ ਰਬ ਦਾ ਸਹਾਰਾ ਹੀ ਹੈ ਜਿਹੜਾ ਸਾਡੀ ਮਦਦ ਕਰ ਰਿਹਾ ਹੈ ਅਤੇ ਅਜ ਦੇ ਸਮਿਆ ਵਿੱਚ ਜਦਹਰ ਸ਼ੈਅ ਬਣ ਆਈ ਹੈ, ਸਾਡੇ ਪਾਸ ਪੈਸੇ ਨਹਖ਼ੁ ਹਨ ਅਤੇ ਅਗਰ ਅਸਖ਼ ਖਰਬੀਦ ਨਹੀਂ ਸਕਦੇ ਤਾਂ ਅਸੀਂ ਅਜਵੀ ਇਹੀ ਆਖੀ ਜਾ ਰਹੇ ਹਾਂ ਕਿ ਰਬ ਨੇ ਆਪ ਹੀ ਸਾਨੂੰ ਇਹ ਗੁਰਬਤ ਦੀਆਂ ਸਜ਼ਾਵਾਂ ਦੇ ਰਖੀਆਂ ਹਨਅਤੇ ਇਹ ਸਾਨੂੰ ਬਰਦਾਸ਼ਿਤ ਕਰਨੀਆਂ ਹੀ ਪੈਣਗੀਆਂ ਅਤੇ ਅਜ ਵੀ ਰਬ ਸਾਡੀ ਮਦਦ ਕਰ ਰਿਹਾ ਹੈ ਅਤੇਇਹ ਅਜੀਬ ਜਿਹਾ ਜੀਵਨ ਅਸਖ਼ ਜਿਉਂ ਰਹੇ ਹਾਂ ਅਤੇ ਰਬ ਦਾ ਸ਼ੁਕਰਾਨਾ ਹੀ ਕਰ ਰਹੇ ਹਾਂ।  ਰਬ ਵਿੱਚ ਵਿਸ਼ਵਾਸ ਨੇ ਸਾਡੀ ਅੰਦਰ ਇਤਨੀ ਬਰਦਾਸ਼ਿਤਦੀ ਸ਼ਕਤੀ ਬਣਾ ਦਿਤੀ ਹੈ ਅਤੇ ਇਸ ਸ਼ਕਤੀ ਦਾ ਅੰਦਾ£ਾ ਵੀ ਨਹਖ਼ ਲਗਾਇਆ ਜਾ ਸਕਦਾ। ਅਜ ਰਾਜ ਸੀਲੋਕਖ਼ ਆਪ ਵੀ ਧਾਰਮਿਕ ਇਕਠਾ ਵਿੱਚ ਸ਼ਾਮਲ ਹੋ ਰਹੇ ਹਨ ਤਾਂਕਿ ਲੋਕਾਂ ਨੂੰ ਇਹ ਵੀ ਦਸਿਆ ਜਾਵੇਕਿ ਰਬ ਵਿੱਚ ਉਨ੍ਹਾਂ ਦਾ ਵੀ ਵਿਸ਼ਵਾਸ ਹੈ। ਹਾਲ ਦੀ ਘੜੀ ਸਾਡੇ ਹਿੰਦੁਸਤਾਨ ਵਿੱਚ ਰਬ ਵਸਦਾ ਹੈਅਤੇ ਅਗਰ ਕੋਈ ਇਹ ਆਖਦਾ ਹੈ ਕਿ ਰਬ ਹੁੰਦਾ ਹੀ ਨਹਖ਼ ਹੈ ਤਾਂ ਉਹ ਅਗਰ ਲੋਕਾਂ ਦੀਆਂ ਵੋਟਾ ਮੰਗਣਆ ਜਾਵੇ ਤਾਂ ਇਹ ਭਾਰਤੀ ਉਸਨੂੰ ਕਦੀ ਵੀ ਵੋਟ ਨਹਖ਼ ਪਾਉਣਗੇ।
ਦਲੀਪ ਸਿੰਘਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

 


Related News