ਪੰਜਾਬੀਆਂ ਲਈ ਨਵੇਂ ਖ਼ਤਰੇ ਦੀ ਘੰਟੀ! ਮਚ ਸਕਦੀ ਹੈ ਤਬਾਹੀ, ਇਨ੍ਹਾਂ ਪਿੰਡਾਂ ਲਈ ADVISORY ਜਾਰੀ (ਤਸਵੀਰਾਂ)
Friday, Aug 29, 2025 - 11:59 AM (IST)

ਮੋਹਾਲੀ (ਵੈੱਬ ਡੈਸਕ, ਅਨਿਲ) : ਪੰਜਾਬ 'ਚ ਹੜ੍ਹਾਂ ਦੀ ਤਬਾਹੀ ਵਿਚਾਲੇ ਹੁਣ ਘੱਗਰ ਦਰਿਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੰਜਾਬੀਆਂ ਨੂੰ ਨਵਾਂ ਖ਼ਤਰਾ ਪੈਦਾ ਕਰ ਦਿੱਤਾ ਹੈ। ਅੱਜ ਸਵੇਰੇ 8 ਵਜੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਨੂੰ ਪਾਰ ਕਰ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਘੱਗਰ ਦਰਿਆ ਦੇ ਕੈਚਮੈਂਟ ਖੇਤਰ 'ਚ ਮੀਂਹ ਪੈਣ ਅਤੇ ਸੁਖਨਾ ਝੀਲ ਦੇ ਫੱਲਡ ਗੇਟ ਖੋਲ੍ਹਣ ਕਾਰਨ ਡੇਰਾਬੱਸੀ ਸਬ-ਡਵੀਜ਼ਨ ਦੇ ਕੰਢਿਆਂ 'ਤੇ ਸਥਿਤ ਪਿੰਡਾਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ। ਇਸ ਦੇ ਮੱਦੇਨਜ਼ਰ ਡੀ. ਸੀ. ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਤੜਕਸਾਰ ਖੋਲ੍ਹੇ ਗਏ ਫਲੱਡ ਗੇਟ, ਰਾਹ ਹੋ ਗਏ ਬੰਦ, ਲੋਕਾਂ ਨੂੰ ਕੀਤੀ ਜਾ ਰਹੀ ਅਪੀਲ (ਤਸਵੀਰਾਂ)
ਘੱਗਰ ਤੋਂ ਪ੍ਰਭਾਵਿਤ ਹੋਣ ਵਾਲੇ ਤਤਕਾਲੀ ਪਿੰਡ
ਘੱਗਰ ਦਰਿਆ ਦੇ ਪਾਣੀ ਕਾਰਨ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਸਰਸੀਨੀ, ਆਲਮਗੀਰ, ਡੰਗਢੇਰਾ, ਮੁਬਾਰਕਪੁਰ, ਮੀਰਪੁਰ, ਬਾਕਰਪੁਰ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਮੁਬਾਰਕਪੁਰ ਤੋਂ ਢਕੌਲੀ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਹੈ। ਪਹਾੜੀ ਖੇਤਰਾਂ 'ਚ ਭਾਰੀ ਮੀਂਹ ਅਤੇ ਡੇਰਾਬੱਸੀ ਖੇਤਰ 'ਚ ਰਾਤ ਭਰ ਹੋਈ ਭਾਰੀ ਬਾਰਸ਼ ਕਾਰਨ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ, ਜਿਸ ਨਾਲ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਲਈ ਡੀ. ਸੀ. ਦਫ਼ਤਰ ਵਲੋਂ 0172-2219506 ਅਤੇ ਉਪ ਮੰਡਲ ਡੇਰਾਬੱਸੀ ਲਈ 01762-283224 ਹੈਲਪਲਾਈਨ ਨੰਬਰ ਸਥਾਪਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਐਲਾਨੀ ਗਈ ਛੁੱਟੀ
ਡੀ. ਸੀ. ਨੇ ਪਿੰਡ ਵਾਸੀਆਂ ਨੂੰ ਕੀਤੀ ਅਪੀਲ
ਜ਼ਿਆਦਾ ਪਾਣੀ ਦੇ ਵਹਾਅ ਕਾਰਨ ਹੜ੍ਹ ਦੀ ਚਿਤਾਵਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਦੌਰਾ ਕੀਤਾ ਅਤੇ ਜਾਇਜ਼ਾ ਲਿਆ। ਉਨ੍ਹਾਂ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8