ਬੱਚਿਆਂ ਦਾ ਹਾਣੀ ਬਣਕੇ ਸਮਝਾਉਣ ਵਾਲੀ ਅਧਿਆਪਕਾ ‘ਅਮਰਜੀਤ ਕੌਰ’

Thursday, Jan 07, 2021 - 05:22 PM (IST)

ਬੱਚਿਆਂ ਦਾ ਹਾਣੀ ਬਣਕੇ ਸਮਝਾਉਣ ਵਾਲੀ ਅਧਿਆਪਕਾ ‘ਅਮਰਜੀਤ ਕੌਰ’

ਜਿਹੜੇ ਇਨਸਾਨਾਂ ਨੇ ਆਪਣੇ ਕਿੱਤੇ ਨੂੰ ਪੂਜਾ ਸਮਝ ਲਿਆ, ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ। ਅਜਿਹੇ ਅਕੀਦਿਆਂ ਨੂੰ ਅਪਣਾਉਣ ਵਾਲੀ ਅਧਿਆਪਕਾ ਅਮਰਜੀਤ ਕੌਰ ਨੂੰ 2001 ਵਿਚ ਸਟੇਟ ਅਵਾਰਡ ਅਤੇ 2009 ਵਿਚ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਸਬੰਧ ’ਚ ਅਧਿਆਪਕਾਂ ਨੇ ਕਿਹਾ ਕਿ ਉਹ ਆਪਣਾ ਕਾਰਜ ਪੁਰਸਕਾਰਾਂ ਲਈ ਨਹੀਂ ਸਗੋਂ ਆਪਣਾ ਫਰਜ਼ ਸਮਝ ਕੇ ਕਰਦੀ ਹੈ। ਇਸ ਵਾਸਤੇ ਉਸਨੇ ਕਦੀ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਬੱਚਿਆਂ ਨੂੰ ਬੱਚਿਆਂ ਦੇ ਹਾਣੀ ਬਣਕੇ ਉਹਨਾਂ ਨੂੰ ਗੱਲ ਬੜੀ ਸੌਖੀ ਸਮਝਾਈ ਜਾ ਸਕਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਨੰਦਗੜ੍ਹ ਵਿਚ ਪਿਤਾ ਮੇਜਰ ਮੇਹਰ ਸਿੰਘ ਤੇ ਮਾਤਾ ਦਲਜੀਤ ਕੌਰ ਦੇ ਘਰ ਅਮਰਜੀਤ ਕੌਰ ਦਾ ਜਨਮ ਹੋਇਆ। ਪਿਤਾ ਨੇ ਫੌਜੀਆਂ ਵਾਂਗ ਇਸ ਕੁੜੀ ਵਿਚ ਮਰਦਾਂ ਵਾਲੇ ਗੁਣ ਭਰ ਦਿੱਤੇ ਤਾਂ ਕਿ ਹਰ ਪ੍ਰਕਾਰ ਦੇ ਰਾਲਤਾਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਸਕੇ। ਘਰ ਵਿਚ ਪਹਿਲੀ ਕੁੜੀ ਹੋਣ ਕਰਕੇ ਮਾਪਿਆਂ ਨੇ ਮੋਹ ਨਾਲ ਪਾਲੀ ਅਤੇ ਉਸ ਨੂੰ ਮੁੰਡਿਆਂ ਵਾਂਗ ਪੜ੍ਹਾਇਆ। ਉਸ ਨੂੰ ਸਮਾਜ ਵਿਚ ਵਿਚਰਨਾ ਸਿਖਾਇਆ। 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਕੇਂਦਰੀ ਵਿਦਿਆਲਿਆ ਵਿੱਚੋਂ 10ਵੀਂ ਪਾਸ ਕਰਨ ਉਪਰੰਤ ਪੰਜਾਬ ਬੋਰਡ ਤੋਂ ਮੁੜ 10ਵੀਂ ਪਾਸ ਕੀਤੀ। ਪਤੀ ਦੀ ਪ੍ਰੇਰਨਾ ਨਾਲ ਗਿਆਨੀ ਕਰਕੇ ਸਮਾਜ ਸ਼ਾਸਤਰ ਵਿਚ ਮਾਸਟਰ ਡਿਗਰੀ ਲਈ। 1982 ਤੋਂ 1985 ਦੌਰਾਨ ਇਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਇਆ ਅਤੇ ਅਪ੍ਰੈਲ 1988 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਦਰਪੁਰ ਜ਼ਿਲ੍ਹਾ ਪਟਿਆਲਾ ਤੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ। ਫਿਰ ਪ੍ਰਾਇਮਰੀ ਸਕੂਲ ਨਾਨੋਂ ਮਾਜਰਾ ਜ਼ਿਲ੍ਹਾ ਰੋਪੜ ਵਿਚ 8 ਸਾਲ ਪੜ੍ਹਾਇਆ ਤੇ ਧਰਮਸ਼ਾਲਾ ਵਿਚ ਚੱਲਦੇ ਇਸ ਸਕੂਲ ਵਿਚ ਪਿੰਡ ਦੇ ਸਹਿਯੋਗ ਨਾਲ ਨਵੀਂ ਬਿਲਡਿੰਗ ਬਣਵਾਈ। 

ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

ਧਰਮਗੜ੍ਹ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਾਉਣ ਦੌਰਾਨ ਉਸ ਦੀ ਦਿੱਖ ਸੰਵਾਰੀ, ਪਾਣੀ ਦਾ ਪ੍ਰਬੰਧ ਕਰਾਇਆ ਤੇ ਸਕੂਲ ਦੀ ਜ਼ਮੀਨ ਤੋਂ ਪਿੰਡ ਦੇ ਕੁਝ ਵਿਅਕਤੀਆਂ ਦਾ ਨਾਜ਼ਾਇਜ਼ ਕਬਜ਼ਾ ਛੁਡਵਾਇਆ। ਅਕਟੂਬਰ 2017 ਵਿਚ ਬਲਾਕ ਪ੍ਰਾਇਮਰ ਸਿੱਖਿਆ ਅਧਿਕਾਰੀ ਵਜੋਂ ਖਰੜ ਬਲਾਕ 3 ਵਿਚ ਨਿਯੁਕਤ ਕੀਤਾ ਗਿਆ। ਜਿੱਥੇ ਅਧਿਆਪਕਾਂ ਦੇ ਸਾਲਾਂ ਦੇ ਪਏ ਕਾਰਜ਼ਾਂ ਨੂੰ ਨਿਪਟਾਉਣ ਵਿਚ ਦੇਰੀ ਨਾ ਲਗਾਈ। ਬਲਾਕ ਦੇ ਸਕੂਲਾਂ ਦੀਆਂ ਇਮਾਰਤਾਂ ਨੂੰ ਸੰਵਾਰੀਆਂ, ਪੌਦੇ ਲਗਵਾਏ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਪੂਰਾ ਧਿਆਨ ਦਿੱਤਾ। ਅਜਿਹੇ ਵਿਚਾਰਾਂ ਨਾਲ ਉਹ ਸਾਮਾਜ ਅਤੇ ਬੱਚਿਆਂ ਨੂੰ ਦਸੰਬਰ 2017 ਤੱਕ ਸ਼ਿੰਗਾਰਦੀ ਤੇ ਸੁਆਰਦੀ ਰਹੀ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News