ਛੋਟੀ ਕਹਾਣੀ : ਰੱਖੜੀ ਦੀ ਅਸਲੀ ਹੱਕਦਾਰ

Monday, Aug 03, 2020 - 05:28 PM (IST)

ਛੋਟੀ ਕਹਾਣੀ : ਰੱਖੜੀ ਦੀ ਅਸਲੀ ਹੱਕਦਾਰ

ਰਾਣੀ ਬਚਪਨ ਤੋਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਆ ਰਹੀ ਸੀ। ਭਰਾ ਹਮੇਸ਼ਾ ਹੀ ਉਸਦੀ ਰੱਖਿਆ ਕਰਨ ਦਾ ਵਾਅਦਾ ਅਤੇ ਦਾਅਵਾ ਕਰਦਾ ਸੀ। ਰਾਣੀ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਹੋਣ ਦੇ ਨਾਲ਼-ਨਾਲ ਹੱਡੀਂ ਪੈਰੀਂ ਤਕੜੀ, ਦਲੇਰ ਅਤੇ ਚੜ੍ਹਦੀਕਲਾ ਵਾਲ਼ੀ ਸੋਚ ਦੀ ਮਾਲਕ ਸੀ। ਅੱਜ ਕੱਲ੍ਹ ਉਹ ਚੰਡੀਗੜ੍ਹ ਵਿਖੇ ਇੱਕ ਪ੍ਰਾਈਵੇਟ ਕਾਲਜ ਵਿੱਚ ਜੂਡੋ ਕਰਾਟੇ ਦੀ ਲੈਕਚਰਾਰ ਵਜੋਂ ਨੌਕਰੀ ਕਰ ਰਹੀ ਹੈ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਅੱਜ ਰੱਖੜੀ ਦਾ ਤਿਉਹਾਰ ਹੈ, ਜਿਸ ਕਰਕੇ ਰਾਣੀ ਆਪਣੇ ਸ਼ਹਿਰ ਭਰਾ ਨੂੰ ਰੱਖੜੀ ਬੰਨ੍ਹਣ ਲਈ ਆਈ ਹੋਈ ਸੀ। ਦੋਵੇਂ ਭੈਣ ਭਰਾ ਜਦੋਂ ਖਰੀਦਦਾਰੀ ਲਈ ਬਾਜ਼ਾਰ ਗਏ ਤਾਂ ਭਰਾ ਨੂੰ ਉਸਦੇ ਕਾਲਜ ਦੇ ਦੋ ਮੁੰਡਿਆਂ ਨੇ ਵੰਗਾਰਦਿਆਂ ਕਿਹਾ " ਆ ਜਾ ਬੱਚੂ ਪਰਸੋਂ ਤਾਂ ਤੁਸੀਂ ਤਿੰਨ ਜਣੇਂ ਸੀ, ਅੱਜ ਤੈਨੂੰ ਸਾਥੋਂ ਕੌਣ ਬਚਾਊ। "

ਪੜ੍ਹੋ ਇਹ ਵੀ ਖਬਰ - ਸਰੀਰ ਨੂੰ ਤਰੋ-ਤਾਜ਼ਾ ਰੱਖਣ ਲਈ ਰੋਜ਼ਾਨਾ ਕਰੋ ‘ਲੱਸੀ’ ਦੀ ਵਰਤੋਂ, ਹੋਣਗੇ ਇਹ ਫਾਇਦੇ

ਰਾਣੀ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ, ਜਿਸ ਕਰਕੇ ਝੱਟ ਉਸ ਅੰਦਰਲਾ ਜੂਡੋ ਦਾ ਕੋਚ ਜਾਗ ਪਿਆ। ਉਸ ਨੇ ਨੇ ਦੋਵਾਂ ਮੁੰਡਿਆਂ 'ਤੇ ਘਸੁੰਨ, ਮੁੱਕੀਆ ਅਤੇ ਠੁਕਿਆਂ ਦੀ ਅਜਿਹੀ ਬਾਰਸ਼ ਕੀਤੀ ਕਿ ਉਨ੍ਹਾਂ ਨੂੰ ਭੱਜਣ ਨੂੰ ਰਾਹ ਨਾ ਲੱਭਿਆ।

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਦੋਵੇਂ ਭੈਣ ਭਰਾ ਜਦੋਂ ਘਰ ਵਾਪਸ ਆਏ ਤਾਂ ਰਾਣੀ ਦੇ ਭਰਾ ਨੇ ਆਪਣੇ ਘਰ ਵਾਲ਼ਿਆ ਨੂੰ ਪਹਿਲੀ ਗੱਲ ਹੀ ਇਹ ਆਖੀ ਕਿ ਇਸ ਵਾਰ ਰਾਣੀ ਮੈਨੂੰ ਰੱਖੜੀ ਨਹੀਂ ਬੰਨ੍ਹੇਗੀ ਸਗੋਂ ਮੈਂ ਇਸ ਵਾਰ ਇਸ ਨੂੰ ਰੱਖੜੀ ਬੰਨ੍ਹਾਗਾ, ਕਿਉਂਕਿ ਮੈਂ ਤਾਂ ਹੁਣ ਤੱਕ ਇਸ ਦੀ ਰੱਖਿਆ ਕਰਨ ਦਾ ਵਾਅਦਾ ਹੀ ਕਰਦਾ ਰਿਹਾ ਹਾਂ। ਇਸ ਨੇ ਤਾਂ ਅੱਜ ਸੱਚਮੁੱਚ ਮੇਰੀ ਰੱਖਿਆ ਕਰਕੇ ਵਿਖਾ ਦਿੱਤੀ ਹੈ।

PunjabKesari

ਮੂਲ ਚੰਦ ਸ਼ਰਮਾ
94784 08898


author

rajwinder kaur

Content Editor

Related News