ਛੋਟੀ ਕਹਾਣੀ : ‘ਮੌਕੇ ਦਾ ਚਲਾਨ’

Thursday, Aug 13, 2020 - 03:46 PM (IST)

ਛੋਟੀ ਕਹਾਣੀ : ‘ਮੌਕੇ ਦਾ ਚਲਾਨ’

ਮੈਂ ਆਪਣੀ ਦੁਕਾਨ 'ਤੇ ਬੈਠਾ ਕੰਮ ਕਰ ਰਿਹਾ ਸੀ। ਘਰੋਂ ਅਚਾਨਕ ਫੋਨ ਆਇਆ ਕਿ ਨਾਨੀ ਬਾਹਲੀ ਬੀਮਾਰ ਹੈ ਅਤੇ ਤੂੰ ਘਰੇ ਆ ਜਾ। ਆਪਾਂ ਪਤਾ ਲੈਣ ਜਾਣਾ ਏ। ਮੈਂ ਦੁਕਾਨ ਦਾ ਲੌਕ ਲਾ ਮੋਟਰਸਾਇਕਲ ਚੁੱਕ ਘਰੇ ਚਲਿਆ ਗਿਆ। 

ਬੀਬੀ ਘਰੇ ਜਾਂਦੇ ਨੂੰ ਪਹਿਲਾਂ ਹੀ ਮੇਰੀ ਉਡੀਕ ਕਰ ਰਹੀ ਸੀ। ਜਦੋਂ ਮੈਂ ਘਰ ਪਹੁੰਚਿਆ ਤਾਂ ਅਸੀਂ ਬਿਨ੍ਹਾ ਦੇਰ ਕੀਤੇ ਹੋਏ ਤੁਰ ਪਏ। ਕੋਰੋਨਾ ਦੀ ਬੀਮਾਰੀ ਕਰਕੇ ਤਾਲਾਬੰਦੀ ਤਾਂ ਭਾਵੇਂ ਖੁੱਲ੍ਹ ਚੁੱਕੀ ਸੀ ਪਰ ਪੁਲਸ ਦੇ ਪਹਿਰੇ ਹਾਲੇ ਵੀ ਥਾਂ-ਥਾਂ ਲੱਗੇ ਹੋਏ ਸਨ। 

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਸੀਂ ਆਪਣੇ ਮੂੰਹ ਸਿਰ ਤਾਂ ਪਹਿਲਾਂ ਹੀ ਵਲੇਟ ਕੇ ਬੈਠੇ ਸੀ। ਹਾਲੇ ਅਸੀਂ ਪਿੰਡ ਦੀ ਹੱਦ 'ਤੇ ਪਹੁੰਚੇ ਹੀ ਸੀ ਕਿ ਪੁਲਸ ਵਾਲਿਆਂ ਦਾ ਨਾਕਾ ਲੱਗਾ ਹੋਇਆ ਸੀ। ਇੱਕ ਮਾੜਚੂ ਜਿਹੇ ਪੁਲਸ ਵਾਲੇ ਨੇ ਸਾਨੂੰ ਹੱਥ ਦੇ ਕੇ ਰੋਕ ਲਿਆ। ਉਸ ਨੇ ਸਾਨੂੰ ਕਾਗਜ਼ ਦਿਖਾਉਣ ਲਈ ਕਿਹਾ ਮੈਂ ਸਾਰੇ ਕਾਗਜ਼ ਕੱਢ ਕੇ ਲੈ ਗਿਆ। 

ਜਦੋਂ ਇੱਕ ਹੋਰ ਮੁਲਾਜ਼ਮ ਨੇ ਕਾਗਜ਼ ਦੇਖ ਕੇ ਕਿਹਾ ,"ਆਹ ਤੇਰੇ ਪ੍ਰਦੂਸ਼ਣ ਦੀ ਡੇਟ ਦੋ ਦਿਨ ਹੋ ਗਏ ਲੰਘੀ ਨੂੰ....ਨਿਉ ਕੀਹਨੇ ਕਰਾਉਣੀ ਸੀ। ਮੈਂ ਕਿਹਾ, "ਸਰ ਯਾਦ ਨਹੀਂ ਰਿਹਾ, ਨਾਨੀ ਬੀਮਾਰ ਏ... ਜ਼ਰੂਰੀ ਸੀ ਤਾਂ ਜਾ ਰਹੇ ਹਾਂ ਕੱਲ੍ਹ ਨਿਊ ਕਰਵਾ ਲਵਾਂਗਾ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਉਹਨੇ ਬੜ੍ਹੀ ਰੁੱਖੀ ਆਵਾਜ਼ ਵਿੱਚ ਕਿਹਾ ," ਕੱਲ੍ਹ ਕੀਹਨੇ ਵੇਖਿਆ, ਕਟਵਾ ਆਵਦਾ ਪ੍ਰਦੂਸ਼ਣ ਚਲਾਨ 1000 ਰੁਪਏ ਦਾ।

ਮੈਂ ਕਿਹਾ, "ਸਰ ਏਦਾਂ ਨਾ ਕਰੋ ਮਜ਼ਬੂਰੀ ਏ ਕੰਮ ਤਾਂ ਪਹਿਲਾਂ ਨੀ ਚੱਲਦਾ। ਉਹਨੇ ਕੁਝ ਹੱਸ ਕੇ ਜੇ ਕਿਹਾ ਚੱਲ ਇਉਂ ਕਰ ਮੌਕੇ ਦਾ ਚਲਾਨ ਭੁਗਤ ਲੈ ਫਿਰ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਮੈਂ ਕੁਝ ਠਠੰਬਰ ਕੇ ਪੁੱਛਿਆ," ਉਹ ਕਿਵੇਂ ਜੀ।" ਉਏ ਪੰਜ ਸੋ ਰੁਪਇਆ ਕੱਢ ਤੇ ਤੁਰਦਾ ਬਣ। ਮੈਂ ਖਹਿੜਾ ਛੜਾਉਣ ਮਾਰੇ ਨੇ ਪੰਜ ਸੋ ਰੁਪਇਆ ਦੇ ਦਿੱਤਾ, ਹੁਣ ਮੈਂ ਪੂਰੇ ਰਾਹ ਇਹ ਹੀ ਸੋਚਦਾ ਗਿਆ ਇਹਨੂੰ ਕਹਿੰਦੇ ਨੇ ਮੌਕੇ ਦਾ ਚਲਾਨ ।

PunjabKesari

ਸਤਨਾਮ ਸਮਾਲਸਰੀਆ 
ਮੋ.97108-60004

 


author

rajwinder kaur

Content Editor

Related News