ਉਦੇਪੂਰ ਡਿਵੈਲਪਮੈਂਟ ਅਥਾਰਟੀ ਦੇ ਸੈਕਟਰੀ ਦਾ ਐਸ.ਜੀ.ਪੀ.ਸੀ. ਦੇ ਸੈਕਟਰੀ ਵਲੋਂ ਸਨਮਾਨ
Saturday, Jul 14, 2018 - 04:27 PM (IST)
ਅੱਜ ਸ੍ਰੀ ਰਾਮ ਨਿਵਾਸੀ, ਆਈ.ਏ.ਐਸ. ਜੋ ਕਿ ਰਾਜਸਥਾਨ ਵਿਚ ਉਦੇਪੂਰ ਡਿਵੈਲਪਮੈਂਟ ਅਥਾਰਟੀ ਵਲੋਂ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਬਹੁਤ ਵੱਡੇ ਲਿਖਾਰੀ ਹਨ। ਜਿਨ੍ਹਾਂ ਨੇ ਧਰਮ ਅਤੇ ਇਤਿਹਾਸ ਦੇ ਵਿਸ਼ਿਆਂ ਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ ਨੇ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਐਸ.ਜੀ.ਪੀ.ਸੀ. ਦੇ ਸੈਕਟਰੀ ਡਾ. ਰੂਪ ਸਿੰਘ ਜੀ ਨੂੰ ਮਿਲੇ। ਉਹਨਾਂ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਨਾਲ ਕਾਨਫੀਡਰੇਸ਼ਨ ਆਫ ਯੂਨੇਸਕ ਕਲੱਬ ਆਫ ਇੰਡੀਆ ਦੇ ਪ੍ਰਧਾਨ ਅਤੇ ਪ੍ਰਸਿੱਧ ਅਰਧ-ਸ਼ਾਸਤਰੀ ਅਤੇ ਸ੍ਰੀ ਸਤਵਿੰਦਰ ਸਿੰਘ ਫੂਲਪੁਰ ਦੇ ਅਡੀਟਰ ਗੁਰਮੱਤ ਪ੍ਰਕਾਸ਼ ਸਨ।
ਡਾ. ਸਰਬਜੀਤ ਸਿੰਘ ਛੀਨਾ
ਪ੍ਰਧਾਨ
ਯਨੈਸਕੋ ਕਲੱਬ, ਇੰਡਿਆ
