ਡਰ ਲਗਦਾ ਕਿਤੇ ਨਰਾਜ ਏ ਨਾ ਹੋਜੇ

Thursday, Mar 28, 2019 - 02:59 PM (IST)

ਡਰ ਲਗਦਾ ਕਿਤੇ ਨਰਾਜ ਏ ਨਾ ਹੋਜੇ

ਡਰ ਲਗਦਾ ਕਿਤੇ ਨਰਾਜ ਏ ਨਾ ਹੋਜੇ 
ਬੋਲਦੀ ਨੀ ਤੂੰ ਬੇਪਰਵਾਜ ਏ ਨਾ ਹੋਜੇ 
ਮੇਰੀ ਜਾਨ ਕੱਡ ਲੈਣੀ ਤੇਰੀ ਖਾਮੋਸ਼ੀ ਨੇ 
ਚੁੱਪ ਰਹਿਣਾ ਤੇਰਾ ਅੰਦਾਜ ਏ ਨਾ ਹੋਜੇ 
ਕੀ ਆ ਤੇਰੇ ਦਿਲ ਚ ਕਿਉਂ ਨੀ ਬੋਲ ਕੇ ਦੱਸਦੀ 
ਚੁੱਪ ਦੁਨੀਆਂ ਦਾ ਹਰ ਸਾਜ ਏ ਨਾ ਹੋਜੇ 
ਮੇਰੇ ਜਿਉਂਦੇ ਜੀ ਦੱਸ ਦੇ “ਜੱਸ“
ਤੇਰਾ ਚੁੱਪ ਰਹਿਣਾ ਕੀਤੇ ਰਾਜ ਏ ਨਾ ਹੋਜੇ 

ਜੱਸ ਖੰਨੇ ਵਾਲਾ
9914926342


author

Aarti dhillon

Content Editor

Related News