ਅੰਧਵਿਸ਼ਵਾਸ ਤੋਂ ਲੈ ਕੇ ਅੰਧਵਿਸ਼ਵਾਸ ਤੱਕ ਹੈ ਧਾਰਮਿਕ ਯਾਤਰਾ ਦਾ ਸਫਰ
Saturday, Dec 15, 2018 - 02:19 PM (IST)

ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸ਼ਬਦ ਅੰਧਵਿਸ਼ਵਾਸ ਦਾ ਮਤਲਬ ਠੀਕ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ ਅੰਧਵਿਸ਼ਵਾਸ ਦਾ ਮਤਲਬ ਉਹਨਾਂ ਗੱਲਾਂ ਵਿਚ ਵਿਸ਼ਵਾਸ ਕਰਨਾ ਹੁੰਦਾ ਹੈ, ਜਿਸਦਾ ਕੋਈ ਪ੍ਰਮਾਨ ਨਹੀਂ ਹੈ ਜਿਵੇਂ ਕਿ ਬਹੁਤ ਤਰ੍ਹਾਂ ਦੇ ਵਹਿਮ ਭਰਮ ਹਨ ਕਿ ਐਤਵਾਰ ਨੂੰ ਇਹ ਨਹੀਂ ਕਰਨਾ ਚਾਹੀਦਾ, ਵੀਰਵਾਰ ਨੂੰ ਉਹ ਨਹੀਂ ਕਰਨ ਚਾਹੀਦਾ ਆਦਿ। ਇਹਨਾਂ ਗੱਲਾ ਵਿਚ ਜ਼ਿਆਦਾ ਨਹੀਂ ਅੰਦਰ ਜਾਂਦੇ ਕਿਉਂਕਿ ਇਹ ਗੱਲਾਂ ਤਾਂ ਸਭ ਨੂੰ ਪਤਾ ਹੀ ਹਨ |
ਜਾਦੂ ਟੋਨੇ ਨੂੰ ਵੀ ਅੰਧਵਿਸ਼ਵਾਸ ਸਮਝਿਆ ਜਾਂਦਾ ਹੈ ਕਿਉਂਕਿ ਜਾਦੂ ਟੋਨੇ ਅਸਰ ਕਰਦੇ ਹਨ ਜਾਂ ਨਹੀਂ, ਇਸ ਗੱਲ ਦਾ ਕੋਈ ਪ੍ਰਮਾਨ ਨਹੀਂ ਹੈ ਸਭ ਤੋਂ ਪਹਿਲਾਂ ਲੋਕ ਕੁਦਰਤੀ ਆਫਤਾਂ ਨੂੰ ਵੀ ਇਹ ਸਮਝਦੇ ਸੀ ਕਿ ਇਹ ਕਿਸੇ ਦੇਵੀ ਦੇਵਤੇ ਦਾ ਕਹਿਰ ਹੈ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਵਿੱਦਿਆ ਦਾ ਪ੍ਰਸਾਰ ਹੋਇਆ, ਲੋਕਾਂ ਨੂੰ ਪਤਾ ਚੱਲਣ ਲਗਿਆ ਕਿ ਜੋ ਉਹ ਸੋਚਦੇ ਸਨ ਅਤੇ ਜਿਹਨਾਂ ਨੂੰ ਉਹ ਸੱਚ ਸਮਝਦੇ ਸਨ, ਅਸਲ ਵਿਚ ਉਹ ਸਭ ਬਕਵਾਸ ਸੀ। |
ਫਿਰ ਵਿੱਦਿਆ ਦੇ ਪਸਾਰ ਨਾਲ ਹੋਰ ਵੀ ਛੋਟੇ ਮੋਟੇ ਪਤਾ ਹੀ ਨਹੀਂ ਕਿੰਨੇ ਅਨਗਿਣਤ ਵਿਸ਼ਵਾਸ ਲੋਕਾਂ ਦੇ ਟੁੱਟੇ ਅਤੇ ਉਹ ਆਪਣੀ ਜ਼ਿੰਦਗੀ ਦੀਆਂ ਨਵੀਆਂ ਲੀਹਾਂ ਤੇ ਤੁਰਨ ਲੱਗ ਪਏ। ਅਜਿਹਾ ਬਿਲਕੁਲ ਨਹੀਂ ਹੈ ਕਿ ਅੱਜ ਦੁਨੀਆ ਵਿਚੋਂ ਅੰਧਵਿਸ਼ਵਾਸ ਖਤਮ ਹੋ ਚੁੱਕੇ ਹਨ ਅੱਜ ਵੀ ਦੁਨੀਆ ਭਰ ਵਿਚ ਬਹੁਤ ਸਾਰੇ ਇਹੋ ਜਿਹੇ ਵਿਸ਼ਵਾਸ ਹਨ, ਜਿਹਨਾਂ ਨੂੰ ਆਪਾਂ ਅੰਧਵਿਸ਼ਵਾਸ ਮੰਨਦੇ ਹਾਂ ਜਿਵੇਂ ਕਿ ਟੈਰੋ ਰੀਡਿੰਗ, ਡਾਉਜਿੰਗ, ਟੇਲੇਕਿਨੇਸਿਸ ਆਦਿ ਵਿਗਿਆਨ। |
ਜੇ ਪ੍ਰਮਾਤਮਾ ਦੀ ਗੱਲ ਕਰੀਏ, ਤਾਂ ਆਪਣਾ ਰੱਬ ਵਿਚ ਪੂਰਾ ਵਿਸ਼ਵਾਸ ਹੈ ਪਰ ਬਹੁਤ ਲੋਕ ਇਹੋ ਜਿਹੇ ਵੀ ਹਨ, ਜੋ ਰੱਬ ਦੀ ਹੋਂਦ ਨੂੰ ਨਹੀਂ ਸਵੀਕਾਰਦੇ ਕਿਉਂਕਿ ਜਾਦੂ ਟੋਨੇ, ਭੂਤ ਪ੍ਰੇਤ, ਅਜੀਬੋ-ਗਰੀਬ ਵਿਗਿਆਨਾਂ ਦੀ ਤਰ੍ਹਾਂ ਰੱਬ ਦੀ ਹੋਂਦ ਦਾ ਵੀ ਕੋਈ ਸਬੂਤ ਨਹੀਂ ਰੱਬ ਦੀ ਹੋਂਦ ਦੇ ਵਿਚ ਦਿੱਤੇ ਗਏ ਤਰਕ ਦਾ ਹਰ ਜਵਾਬ ਉਹਨਾਂ ਕੋਲ ਵੀ ਹੈ ਜੋ ਰੱਬ ਦੀ ਹੋਂਦ ਨੂੰ ਨਹੀਂ ਸਵੀਕਾਰਦੇ। |
ਪਰ ਇਹੋ ਜਿਹੇ ਲੋਕ ਉਹ ਹੁੰਦੇ ਹਨ, ਜਿਨ੍ਹਾਂ ਨੇ ਨਵੀਆਂ-ਨਵੀਆਂ ਕਿਤਾਬਾ ਪੜ੍ਹਨੀਆਂ ਸ਼ੁਰੂ ਕੀਤੀਆਂ ਹੁੰਦੀਆਂ। ਨਵੇਂ-ਨਵੇਂ ਅਰਜਿਤ ਕੀਤੇ ਗਿਆਨ ਦੇ ਆਧਾਰ ਤੇ ਉਹ ਆਪਣੇ ਤਰਕ ਪੇਸ਼ ਕਰਦੇ ਹਨ। ਜ਼ਿੰਦਗੀ ਦਾ ਅਜਿਹਾ ਹਿੱਸਾ ਵੀ ਪਤਾ ਹੀ ਨਹੀਂ ਕਿੰਨਿਆਂ ਲੋਕਾਂ ਨੂੰ ਮਿਲਦਾ ਹੈ ਜਦ ਉਹ ਪ੍ਰਮਾਤਮਾ ਦੀ ਹੋਂਦ ਨੂੰ ਨਕਾਰਦੇ ਹਨ ਪਰ ਜੇ ਉਹ ਗਿਆਨ ਦਾ ਪਿੱਛਾ ਨਾ ਛੱਡਣ ਅਤੇ ਅੱਗੇ ਵਧਦੇ ਜਾਣ, ਤਾਂ ਉਹਨਾਂ ਦੀ ਜ਼ਿੰਦਗੀ ਵਿਚ ਵੀ ਕ੍ਰਾਂਤੀ ਜ਼ਰੂਰ ਆਏਗੀ |
ਇਕ ਦਿਨ ਅਜਿਹਾ ਆਏਗਾ ਕਿ ਉਹਨਾਂ ਦਾ ਵੀ ਪਰਮ ਸ਼ਕਤੀ ਵਿਚ ਵਿਸ਼ਵਾਸ ਬਣ ਜਾਵੇਗਾ ਇਹ ਅਸਲ ਵਿਚ ਵੀ ਹੋ ਚੁਕਾ ਹੈ | ਬਹੁਤ ਵਡੇ ਅਤੇ ਮਹਾਨ ਵਿਗਿਆਨਿਕ ਵੀ ਰੱਬ ਦੀ ਹੋਂਦ ਵਿਚ ਵਿਸ਼ਵਾਸ ਕਰਦੇ ਹਨ ਕਿਉਂਕਿ ਉਹਨਾਂ ਨੂੰ ਪਰਮ ਗਿਆਨ ਦੀ ਚਰਮ ਸੀਮਾ ਦੀ ਇਕ ਝਲਕ ਦੇਖਣ ਨੂੰ ਮਿਲ ਜਾਂਦੀ ਹੈ। |
ਜਿਹੜਾ ਵਿਅਕਤੀ ਪ੍ਰਮਾਤਮਾ ਵਿਚ ਵਿਸ਼ਵਾਸ ਨਹੀਂ ਕਰਦਾ, ਉਸਦਾ ਜੀਵਨ ਥੋੜ੍ਹਾ ਨੀਰਸ ਹੁੰਦਾ ਹੈ ਉਸਦਾ ਜੀਵਨ ਤਰਕ ਦੇ ਜਾਲ ਵਿਚ ਫਸਿਆ ਰਹਿੰਦਾ ਹੈ ਅਤੇ ਉਹ ਕਦੇ ਵੀ ਆਪਣੇ ਜੀਵਨ ਵਿਚ ਇਕ ਉਚੀ ਰੂਹ ਦੀ ਉਡਾਰੀ ਨਹੀਂ ਲਗਾ ਸਕਦਾ ਇਹ ਕੁਝ ਇਸ ਤਰ੍ਹਾਂ ਹੈ ਕਿ ਜਿਵੇਂ ਇਕ ਪੰਛੀ ਨੇ ਜਨਮ ਤਾਂ ਲੈ ਲਿਆ ਪਰ ਉੱਡਕੇ ਕਦੇ ਨਹੀਂ ਦੇਖਿਆ। |
ਵਿੱਦਿਆ ਦੇ ਪਸਾਰ ਨਾਲ ਬਹੁਤ ਸਾਰੇ ਇਹੋ ਜਿਹੇ ਲੋਕ ਪੈਦਾ ਹੋ ਗਏ ਹਨ, ਜੋ ਅੰਧਵਿਸ਼ਵਾਸ ਵਿਚੋਂ ਤਾਂ ਨਿਕਲ ਗਏ, ਪਰ ਪ੍ਰਮਾਤਮਾ ਦੇ ਅੰਧਵਿਸ਼ਵਾਸ (ਜਿਹਨਾਂ ਵਿਚ ਆਪਣਾ ਵਿਸ਼ਵਾਸ ਹੈ ਪਰ ਕਈਆਂ ਲਈ ਸਿਰਫ ਅੰਧ-ਵਿਸ਼ਵਾਸ) ਤਕ ਨਹੀਂ ਪਹੁੰਚੇ। ਅਜਿਹੇ ਲੋਕਾਂ ਦਾ ਜੀਵਨ ਅਜੇ ਅਧੂਰਾ ਹੈ, ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਬੱਸ ਉਹ ਗਿਆਨ ਦੀ ਯਾਤਰਾ ਦਾ ਇੱਥੇ ਅੰਤ ਨਾ ਸਮਝ ਲੈਣ ਯਾਤਰਾ ਤਾਂ ਇਸ ਤੋਂ ਅੱਗੇ ਸੋਹਣੀ ਹੋਣ ਵਾਲੀ ਹੈ, ਮੰਜ਼ਿਲ ਤਾਂ ਅੱਜੇ ਅੱਗੇ ਹੈ |
ਅਮਨਪ੍ਰੀਤ ਸਿੰਘ
7658819651