ਰਿਸ਼ਤਿਆਂ ਦੀ ਡੋਰ

Monday, Nov 12, 2018 - 11:00 AM (IST)

ਰਿਸ਼ਤਿਆਂ ਦੀ ਡੋਰ

ਸਭ ਕਰਦੇ ਆਪਣੀ ਮਰਜ਼ੀ
ਤੇ ਬਹੁਤੇ ਰਿਸ਼ਤੇ ਹੋਗੇ ਫਰਜ਼ੀ,
ਮੈਂ ਚੰਗਾ ਉਹ ਮਾੜਾ ਦੇ ਢੋਲ,
ਵਜਾਈ ਜਾਂਦੇ ਨੇ,
ਕੋਈ ਨਾ ਕੋਈ ਨਾ ਕਰਕੇ ਆਪਣੇ,
ਸਭ ਗਵਾਈ ਜਾਂਦੇ ਨੇ,
ਪਹਿਲਾਂ ਕਿਹੜੇ ਬਾਹਲੇ,
ਗਿਣਤੀ ਉਗਲਾਂ ਤੇ ਆਉਦੀਂ ਆ,
ਆਪਣੇ ਹੋ ਗਏ ਮਾੜੇ ਤੇ,
ਦੁਨੀਆ ਬਾਹਲੀ ਭਾਉਂਦੀ ਆ,
ਜਦ ਸਾਨੂੰ ਕਿਸੇ ਨੇ ਠੱਗਣਾ ਤੇ,
ਸਾਨੂੰ ਪਤਾ ਵੀ ਨਹੀ ਲੱਗਣਾ,
ਉਦੋਂ ਯਾਦ ਆਪਣਿਆਂ ਦੀ ਆਉ ਬਈ,
ਫਿਰ ਸਿਵੀਆ ਦਾ ਲਿਖਿਆ ਸੱਚ,
ਕੌਣ ਸਾਨੂੰ ਪੜ੍ਹ ਸੁਣਾਉ ਬਈ।
ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
81468-22522


Related News