ਮਾਂ-ਬਾਪ ਹੀ ਹਨ ਅਸਲੀ ਤੀਰਥ...

05/02/2019 12:33:17 PM

ਪਰਮਾਤਮਾ ਸਾਡੇ ਅੰਦਰ ਹੈ। ਉਹ ਕਣ-ਕਣ ਵਿੱਚ ਮੌਜੂਦ ਹੈ। ਉਸ ਦੀ ਹੌਂਦ ਤੋਂ ਕੋਈ ਮੁਨਕਰ ਨਹੀਂ। ਫੇਰ ਪਤਾ ਨਹੀਂ ਕਿਉਂ ਅਸੀਂ ਲੋਕ ਪਰਮਾਤਮਾ ਨੂੰ ਬਾਹਰ ਲੱਭਦੇ ਫਿਰਦੇ ਹਾਂ। ਤੀਰਥ ਦੇ ਰੂਪ ਵਿੱਚ ਤਾਂ ਸਾਡੇ ਮਾਂ-ਬਾਪ ਘਰ ਵਿੱਚ ਹੀ ਰਹਿੰਦੇ ਹਨ। ਉਹਨਾਂ ਦੀ ਸੇਵਾ ਵਿੱਚ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਿਉ। ਮਾਂ-ਬਾਪ ਕਿੰਨੀਆ ਹੀ ਸੁਖਾਂ-ਸੁਖ ਕੇ ਔਲਾਦ ਪ੍ਰਾਪਤ ਕਰਦੇ ਹਨ। ਮਾਂ ਆਪਣੇ ਬੱਚਿਆ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀ ਤੇ ਬਾਪ ਕਮਾ ਕੇ ਘਰ ਪਰਿਵਾਰ ਚਲਾਉਂਦਾ ਹੈ। ਸਾਰੀ ਉਮਰ ਦੋਨੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ। ਬੁਢਾਪੇ ਵਿੱਚ ਉਹ ਆਪਣੀ ਔਲਾਦ ਤੋਂ ਸੇਵਾ ਦੀ ਆਸ ਰੱਖਦੇ ਹਨ।ਜੇ ਔਲਾਦ ਚੰਗੀ ਨਿਕਲੀ ਤਾਂ ਉਹਨਾਂ ਦਾ ਬੁਢਾਪਾ ਚੰਗਾ ਨਿਕਲ ਜਾਂਦਾ ਹੈ, ਨਹੀਂ ਤਾਂ ਬੁਢਾਪੇ ਵਿੱਚ ਉਹ ਰੁੱਲ ਜਾਂਦੇ ਹਨ।ਕਈ ਤਾਂ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜ਼ਬਰੂ ਹੋ ਜਾਂਦੇ ਹਨ।
ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਉਹ ਸੱਭਿਅਤਾ ਦੇ ਵਾਰਿਸ ਹਾਂ ਜਿੱਥੇ ਮਾਂ-ਬਾਪ ਨੂੰ ਪਰਮਾਤਮਾ ਮੰਨ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਧਰਤੀ ਸਰਵਣ ਜਿਹੇ ਮਾਤਾ-ਪਿਤਾ ਨੂੰ ਪੂਜਣ ਵਾਲੇ ਭਗਤਾਂ ਨਾਲ ਪਵਿੱਤਰ ਹੈ, ਜਿਨ੍ਹਾਂ ਨੇ ਆਪਣੇ ਮਾਂ-ਬਾਪ ਦੀ ਸੇਵਾ ਦਾ ਆਦਰਸ਼ ਦੁਨੀਆ ਦੇ ਸਾਹਮਣੇ ਰੱਖਿਆ। ਬਜੁਰਗਾਂ ਦਾ ਸਨਮਾਨ ਕਰਨਾ ਸਾਡਾ ਨੈਤਿਕ ਫ਼ਰਜ ਹੈ। ਜੇ ਅੱਜਕਲ ਦੇ ਨੌਜਵਾਨ ਲੜਕੇ-ਲੜਕੀਆਂ ਇਸ ਮਹਾਨ ਸਿਧਾਂਤ ਅਤੇ ਆਦਰਸ਼ ਨੂੰ ਨਹੀਂ ਮੰਨਦੇ ਤਾਂ ਸਾਡੀ ਸਿੱਖਿਆ, ਗਿਆਨ ਅਤੇ ਤੱਰਕੀ ਅਧੂਰੀ ਹੈ। ਅਸੀਂ ਆਪਣੇ ਬਜ਼ੁਰਗਾਂ ਦਾ ਕਰਜਾ ਕਦੇ ਵੀ ਨਹੀਂ ਚੁਕਾ ਸਕਦੇ। ਜੇ ਅੱਜ ਅਸੀਂ ਆਪਣੇ ਬਜੁਰਗਾਂ ਦਾ ਆਦਰ-ਸਨਮਾਨ ਅਤੇ ਸੇਵਾ ਕਰਾਂਗੇ ਤਾਂ ਹੀ ਕੱਲ੍ਹ ਸਾਡੇ ਬੱਚੇ ਸਾਡਾ ਸਨਮਾਨ ਕਰਨਗੇ। ਇਹ ਗੱਲ ਬਹੁਤ ਹੀ ਦੁਖਦਾਈ ਹੈ ਕਿ ਭੌਤਿਕਵਾਦ ਦੇ ਇਸ ਯੁੱਗ 'ਚ ਲੋਕ ਆਪਣੇ ਆਪ ਨੂੰ ਭੁੱਲ ਰਹੇ ਹਨ।
ਮਾਂ–ਬਾਪ ਦੀ ਸੇਵਾ 'ਚ ਹੀ ਅਸਲੀ ਤੀਰਥ ਯਾਤਰਾ ਹੈ।ਬੱਸ ਘਰ ਬੈਠੇ ਹੀ ਤੀਰਥ ਯਾਤਰਾ ਕਰੋ। ਇਸ ਤੀਰਥ ਯਾਤਰਾ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ।ਬਾਹਰ ਜਾ ਕੇ ਕੁਝ ਵੀ ਹਾਸਲ ਨਹੀਂ ਹੋਣਾ ਸਿਵਾਏ ਮ੍ਰਿਗਤਿਸ਼ਣਾ ਦੇ।ਆਦਰਯੋਗ ਹਨ ਬਜੁਰਗ। 
ਮਾਪੇ ਕਿਸੇ ਵੀ ਦੇਸ਼ ਦਾ ਵੱਡਮੁਲਾ ਖਾਜ਼ਨਾ ਹੁੰਦੇ ਹਨ।ਉਹਨਾਂ ਪਾਸ ਜ਼ਿੰਦਗੀ ਦਾ ਬਹੁਤ ਜਿਆਦਾ ਤੁਜਰਬਾ ਹੁੰਦਾ ਹੈ।ਮਾਪਿਆਂ ਦੀ ਸਖਤ ਘਾਲਣਾ ਕਰਕੇ ਹੀ ਬੱਚਿਆਂ ਦਾ ਵਜੂਦ ਹੁੰਦਾ ਹੈ।ਪਰਮਾਤਮਾ ਦੀ ਲੀਲਾ ਦਾ ਕੋਈ ਭੇਦ ਨਹੀਂ।ਮਨੁੱਖੀ ਜੀਵਨ ਆਪਣੇ ਆਪ 'ਚ ਹੀ ਇੱਕ ਅਣਬੁਝ ਪਹੇਲੀ ਹੈ।
ਅਜੌਕੇ ਸਮੇਂ 'ਚ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਤੋਂ ਕਿਉਂ ਵਿਮੁਖ ਹੁੰਦੀ ਜਾ ਰਹੀ ਹੈ।ਗੱਲ ਸਮਝ ਤੋਂ ਪਰੇ ਹੈ।ਸੰਸਕਾਰਾਂ ਨੂੰ ਤਾਂ ਨੌਜਵਾਨ ਪੀੜ੍ਹੀ ਨੇ ਖੂਝੇਂ ਹੀ ਲਾਇਆ ਹੋਇਆ ਹੈ। ਬੱਸ ਹਰ ਵਲੇ ਆਪਣੇ 'ਚ ਹੀ ਮਸਤ ਰਹਿਣਾ ਕਿਧਰੇ ਕੋਈ ਜ਼ਿੰਦਗੀ ਹੈ। ਜ਼ਿੰਦਗੀ ਨੂੰ ਸਮੁੱਚੇ ਢੰਗ ਜਾਲ ਜਿਉਣ ਲਈ ਆਪਣੇ ਮਾਪਿਆਂ ਦੀ ਕਦਰ ਕਰਨਾ ਬੱਚਿਆਂ ਦਾ ਅਖਲਾਕੀ/ਇਨਸਾਨੀ ਫਰਜ਼ ਹੈ।ਜ਼ਿੰਦਗੀ 'ਚ ਕੁਝ ਇੱਕ ਅਜਿਹੇ ਫਰਜ਼ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਿਭਾਉਣਾ ਸਾਡੇ ਲਈ ਜ਼ਰੂਰੀ ਹੀ ਨਹੀਂ ਬਲਕਿ ਸਾਡਾ ਨੈਤਿਕ ਫਰਜ਼ ਹੈ ਅਤੇ ਇਹ ਸਾਡਾ ਨੈਤਿਕ ਕਰੱਤਵ ਵੀ ਹੈ ਕਿ ਅਸੀਂ ਉਨ੍ਹਾਂ ਤੋਂ ਪਿੱਛੇ ਨਾ ਮੁੜੀਏ।
ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਸਾਰੀ ਦੁਨੀਆ 'ਚ ਮਾਂ ਤੋਂ ਵੱਡਾ ਕੋਈ ਨਹੀਂ।ਭਗਵਾਨ ਦਾ ਦੂਜਾ ਨਾਂ ਹੀ ਮਾਂ ਹੈ।ਮਾਂ ਤੋਂ ਬਿਨ੍ਹਾਂ ਕੋਈ ਨਹੀਂ ਪੁੱਛਦਾ। ਗਾਂ ਦੀ ਤਰ੍ਹਾਂ ਹਰ ਵੇਲੇ ਆਪਣੇ ਵੱਛੜੇ ਨੂੰ ਲੱਭਣ ਵਾਂਗ ਮਾਂ ਆਪਣੇ ਬੱਚਿਆਂ ਦੇ ਅੱਗੇ–ਪਿੱਛੇ ਘੁੰਮਦੀ ਰਹਿੰਦੀ ਹੈ। ਗਲਤ ਰਾਹਾਂ ਤੋਂ ਬਚਾਉਣ ਲਈ ਉਹਨਾਂ ਨੂੰ ਰੋਕਦੀ ਰਹਿੰਦੀ ਹੈ। ਮਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ। ਕੋਈ ਵੀ ਇਨਸਾਨ ਆਪਣੀ ਮਾਂ ਦੇ ਕਰਜ਼ੇ ਤੋਂ ਜ਼ਿੰਦਗੀ ਭਰ ਮੁਕਤ ਨਹੀਂ ਹੋ ਸਕਦਾ। ਇਸ ਤਰ੍ਹਾਂ ਹੀ ਬਾਪ ਵੀ ਘਰ ਤੋਂ ਬਾਹਰ, ਪ੍ਰਦੇਸ਼ਾਂ ਵਿੱਚ ਜਾ ਕੇ ਵੀ ਸਖਤ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਜੇ ਅਸੀਂ ਆਪਣੇ ਮਾਂ-ਬਾਪ ਨੂੰ ਹੀ ਅਸਲੀ ਤੀਰਥ ਮੰਨ ਲਈਏ ਤਾਂ ਸਾਨੂੰ ਬਾਹਰਲੀ ਦੁਨੀਆਵੀ ਚੀਜਾਂ ਵੱਲ ਤੱਕਣ ਦੀ ਲੋੜ ਨਹੀਂ ਹੈ।ਪਰ ਮ੍ਰਿਗਤ੍ਰਿਸ਼ਣਾ ਦੀ ਘੁਮਣ –ਘੇਰੀ 'ਚ ਫੱਸੇ ਹੋਣ ਕਾਰਨ ਅਸੀਂ ਆਪਣੇ ਆਪ ਨੂੰ ਬਾਹਰ ਨਿਕਾਲ ਨਹੀਂ ਪਾਉਂਦੇ ।
ਆਓ ਅਸੀਂ ਇਸ ਗੱਲ ਤੋਂ ਮੁਨਕਰ ਨਾ ਹੋਈਏ ਕਿ ਮਾਂ-ਬਾਪ ਹੀ ਸਾਡਾ ਰੱਬ ਹਨ, ਇਹ ਹੀ ਅਸਲੀ ਤੀਰਥ ਸਥਾਨ ਹਨ। ਹਾਂ, ਚੱਕੀ ਦਾ ਪਹੀਆ 
ਉਲਟਾ ਵੀ ਘੁੰਮਣ ਲੱਗ ਪਿਆ ਹੈ। ਮਾਂ-ਬਾਪ ਵੀ ਕਈ ਵਾਰ ਘਰਾਂ ਵਿੱਚ ਗੰਦਲਾ, ਲੜਾਈ ਝਗੜੇ ਵਾਲਾ ਮਾਹੌਲ ਬਣਾ ਦਿੰਦੇ ਹਨ। ਜਿਸ ਨਾਲ 
ਉਹਨਾਂ ਦੇ ਬੱਚੇ ਵੀ ਅਜਿਹੀ ਹੀ ਤਜਹੀਬ ਸਿੱਖਦੇ ਹਨ।ਹਰ ਇਨਸਾਨ ਆਪਣੇ ਮਾਂ-ਬਾਪ ਦੀ ਸੇਵਾ ਕਰੇ।ਉਹਨਾਂ ਦੀ ਆਗਿਆ ਦਾ ਪਾਲਣ ਕਰੇ।
ਉਹਨਾਂ ਨੂੰ ਦੁੱਖ ਨਾ ਦੇਵੇ। ਹਮੇਸ਼ਾ ਖਾਸ ਕਰ ਉਹਨਾਂ ਦੇ ਬੁਢਾਪੇ ਸਮੇਂ ਉਹਨਾਂ ਦੀ ਲੱਕੜੀ ਦਾ ਸਾਹਰਾ ਬਣੇ। ਬੱਸ ਇਸੇ ਵਿੱਚ ਹੀ ਖੁਸ਼ੀ ਹੈ ਅਤੇ ਇਸ ਵਿੱਚ ਹੀ ਭਰਭੂਰ ਸਤੰਸ਼ਟੀ ਮਿਲੇਗੀ।
ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹਨਾਂ ਦਾ ਜਿੱਥੋਂ ਤੱਕ ਹੋ ਸਕੇ ਕਰਜ਼ਾ ਜਿਨਾਂ ਵੀ ਉਤਾਰ ਸਕੋ, ਉਤਾਰੋਂ। ਬਾਹਰ ਖਾਕ ਛਾਨਣ ਦੀ ਲੋੜ ਨਹੀਂ, ਜੇ ਘਰ ਵਿੱਚ ਹੀ ਤੀਰਥ ਸਥਾਨ ਹੋਵੇ।

ਵਰਿੰਦਰ ਸ਼ਰਮਾ
ਲੈਕਚਰਾਰ(ਅੰਗਰੇਜੀ)
ਮੁਹੱਲਾ ਪੱਬੀਆਂ 
ਧਰਮਕੋਟ(ਮੋਗਾ)
ਮੋਬਾਇਲ:
 9417280333


Aarti dhillon

Content Editor

Related News