ਵਿਆਹ ਦੇ 2 ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਦਿਖਾਏ ਅਸਲੀ ਰੰਗ, ਪੁਲਸ ਨੇ ਦਰਜ ਕੀਤੀ FIR
Tuesday, Jun 11, 2024 - 03:49 PM (IST)

ਲੁਧਿਆਣਾ (ਵਰਮਾ): ਇਕ ਪਿਓ ਨੇ ਆਪਣੀ ਧੀ ਦਾ ਵਿਆਹ ਬੜੀ ਧੂਮਧਾਮ ਨਾਲ ਕੀਤਾ। ਧੀ ਦੇ ਵਿਆਹ ਵਿਚ ਉਸ ਨੇ ਸਹੁਰਿਆਂ ਨੂੰ ਆਪਣੀ ਹੈਸੀਅਤ ਤੋਂ ਵੱਧ ਇਸਤਰੀਧਨ ਵੀ ਦਿੱਤਾ। ਇਸ ਦੇ ਬਾਵਜੂਦ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਦਾਜ ਘੱਟ ਲਿਆਉਣ ਲਈ ਮਾਨਸਿਕ ਤੇ ਸਰੀਰਕ ਜ਼ੁਲਮ ਸ਼ੁਰੂ ਕਰ ਦਿੱਤਾ। ਦਾਜ ਪ੍ਰਤਾੜਨਾ ਦਾ ਸ਼ਿਕਾਰ ਅਮਨਜੋਤ ਕੌਰ ਵਾਸੀ ਦਸ਼ਮੇਸ਼ ਨਗਰ ਗਿੱਲ ਰੋਡ ਨੇ 19 ਨਵੰਬਰ 2023 ਨੂੰ ਪੁਲਸ ਕਮਿਸ਼ਨਰ ਕੋਲ ਆਪਣੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਉਸ ਨੂੰ ਦਹੇਜ ਲਈ ਤੰਗ ਕਰਨ ਸਮੇਤ ਹੋਰ ਕਈ ਗੰਭੀਰ ਦੋਸ਼ ਲਗਾਏ ਸਨ।
ਇਹ ਖ਼ਬਰ ਵੀ ਪੜ੍ਹੋ - ਰਵਨੀਤ ਬਿੱਟੂ ਨੇ ਰੇਲਵੇ 'ਚ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ, ਕਿਹਾ- 'ਪੰਜਾਬੀਆਂ ਨੂੰ ਦਿੱਤੇ ਜਾਣਗੇ ਵੱਧ ਮੌਕੇ'
ਇਸ ਦੀ ਜਾਂਚ ਥਾਣਾ ਵੂਮੈਨ ਸੈੱਲ ਪੁਲਸ ਦੇ ਅਫ਼ਸਰਾਂ ਨੂੰ ਦਿੱਤੀ ਗਈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਕੁਮਾਰ ਨੇ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਪਤੀ ਜਗਜੀਤ ਸਿੰਘ, ਸੱਸ ਸਤਿਦੰਰ ਕੌਰ, ਸਹੁਰਾ ਜਸਪਾਲ ਸਿੰਘ ਦੇ ਖ਼ਿਲਾਫ਼ ਅਮਨਜੋਤ ਕੌਰ ਨੂੰ ਦਾਜ ਲਈ ਤੰਗ ਕਰਨ ਅਤੇ ਉਨ੍ਹਾਂ ਦੇ ਖ਼ਿਲਾਫ਼ ਦਾਜ ਲਈ ਤੰਗ ਕਰਨ ਦਾ ਕੇਸ ਦਰਜ ਕੀਤਾ ਹੈ। ਅਮਨਜੋਤ ਕੌਰ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8