ਮਾਪਿਆਂ ਦਾ ਪਿਆਰ
Monday, Dec 10, 2018 - 05:26 PM (IST)

ਮੁੱਕ ਜਾਵੇ ਜਿਹਦਾ ਬਾਪ ਦੋਸਤੋ
ਉਜੜ ਜਾਵੇ ਓਹ ਆਪ ਦੋਸਤੋ
ਰਹੇ ਨਾ ਜਿਹਦੀ ਮਾਂ ਦੋਸਤੋ
ਰੁੱਸ ਜਾਵੇ ਓਹਦਾ ਖੁਦਾ ਦੋਸਤੋ
ਮਾਪਿਆਂ ਬਾਜੋ ਨਾ ਦੁਖੜੇ ਸੁਣੇ ਕੋਈ ਦਿਲ ਦੇ
ਗਵਾਚੇ ਮਾਪੇ ਨਾ ਕਦੇ ਸ਼ਰੀਕਾਂ ਵਿਚੋ ਮਿਲਦੇ
ਅੰਮੀ ਬਿਨ ਕੋਈ ਲਾਡ ਲਡਾਏ ਨਾ
ਬਾਪੂ ਬਿਨ ਕੋਈ ਸੁਪਨੇ ਸਚ ਕਰ ਦਿਖਾਏ ਨਾ
ਮਾਪਿਆਂ ਬਿਨ ਹੋਰ ਕੋਈ ਵੀ ਭਾਏ ਨਾ
ਰੋਂਦਿਆਂ ਨੂੰ ਐਪਰ ਕੋਈ ਵੀ ਹਸਾਏ ਨਾ
ਪਾਟੇ ਰਹਿਣ ਸਦਾ ਨਾ ਇਹ ਜਖਮ ਸਿਲਦੇ
ਗਵਾਚੇ ਮਾਪੇ ਨਾ ਕਦੇ ਸ਼ਰੀਕਾਂ ਵਿਚੋ ਮਿਲਦੇ
ਕਹੇ “ਜੱਸ'' ਖੰਨੇ ਵਾਲਾ ਹੋਂਕੇ ਭਰ ਕੇ
ਮਾਪਿਆਂ ਬਿਨ ਰਹਿ ਜਾਂਦਾ ਬੰਦਾ ਜਿਉਂਦੇ ਜੀ ਮਰ ਕੇ
ਜੱਗ ਉੱਤੇ ਚੱਲਣਾ ਪੈਂਦਾ ਡਰ-ਡਰ ਕੇ
ਜ਼ਿੰਦਗੀ ਰਹਿ ਜਾਂਦਾ ਬੰਦਾ ਹਰ ਕੇ
ਇਹ ਦੋਵੇ ਬੂਟੇ ਜੱਗ ਉੱਤੇ ਰਹਿਣ ਸਦਾ ਖਿਲਦੇ
ਗਵਾਚੇ ਮਾਪੇ ਨਾ ਕਦੇ ਸ਼ਰੀਕਾਂ ਵਿਚੋ ਮਿਲਦੇ
ਜੱਸ ਖੰਨੇ ਵਾਲਾ
9914926342