ਸਾਡੇ ਖਿਡਾਰੀ ਸੜਕ 'ਤੇ, ਅਮਰੀਕਾ ਨੇ ਖਿਡਾਰਨ ਬਦਲੇ ਅਪਰਾਧੀ ਛੱਡਿਆ

06/06/2023 3:08:04 PM

ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਪਹਿਲਵਾਨਾਂ ਨੇ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ਨੂੰ ਲੈ ਕੇ ਸਾਰੇ ਭਾਰਤੀ ਸ਼ਰਮਸਾਰ ਹਨ ਕਿ ਦੇਸ਼ ਦੀਆਂ ਮਹਿਲਾ ਖਿਡਾਰਨਾਂ ਨੂੰ ਆਪਣੇ ਇਨਸਾਫ ਲਈ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ। ਪਹਿਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। 

ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਵਿਨੇਸ਼ ਫੋਗਾਟ ਨੇ ਕਿਹਾ ਸੀ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।" ਇਸ ਮਾਮਲੇ ਨੂੰ ਲੈ ਕੇ ਸਾਰੇ ਭਾਰਤੀ ਸ਼ਰਮਸਾਰ ਹਨ ਕਿ ਦੇਸ਼ ਦੀਆਂ ਮਹਿਲਾ ਖਿਡਾਰਨਾਂ ਨੂੰ ਆਪਣੇ ਇਨਸਾਫ ਲਈ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ  

ਮਹਿਲਾ ਪਹਿਲਵਾਨਾਂ ਦੇ ਦੋਸ਼ ਹਨ ਕਿ ਜਵਾਨ ਕੁੜੀਆਂ ਨੂੰ ਸਿਆਸਤਦਾਨ ਤੇ ਡਬਲਿਊ.ਐਫ਼.ਆਈ. ਦੇ ਮੁਖੀ ਦੇ ਕਹਿਣ ’ਤੇ ਸਰੀਰਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਹ ਕਈ ਮਹੀਨਿਆਂ ਤੋਂ ਸੜਕ ਉਤੇ ਬੈਠੀਆਂ ਹਨ ਤੇ ਮੰਗ ਕਰ ਰਹੀਆਂ ਹਨ ਕਿ ਉਹਨਾਂ ਦੀ ਇੱਜ਼ਤ ਦੀ ਰਖਵਾਲੀ ਕਰਨ ਲਈ ਸਿਸਟਮ ਨੂੰ ਬਦਲਿਆ ਜਾਵੇ। ਜਿਨ੍ਹਾਂ ਔਰਤਾਂ ਨੇ ਮਰਦਾਂ ਦੇ ਅਖਾੜਿਆਂ ਵਿਚ ਜਾ ਕੇ ਜਿੱਤਾਂ ਹਾਸਿਲ ਕੀਤੀਆਂ ਤੇ ਅਪਣਾ ਅੰਤਰਰਾਸ਼ਟਰੀ ਸਥਾਨ ਕਾਇਮ ਕੀਤਾ,  ਉਹਨਾਂ ਦਾ ਇਸ ਕਦਰ ਨਿਰਾਦਰ ਹੋ ਰਿਹਾ ਹੈ।  

ਨਾਅਰੇ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਤੇ ਜ਼ੋਰ ਦਿੱਤਾ ਜਾਦਾ ਹੈ ਪਰ ਜਦ ਬੇਟੀਆਂ ਦਾ ਇਸ ਤਰ੍ਹਾਂ ਦਾ ਹਾਲ ਸਰਕਾਰਾਂ ਵਲੋਂ ਹੀ ਕੀਤਾ ਜਾਵੇਗਾ ਤਾਂ ਫਿਰ ਬੇਟੀਆਂ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੀਆਂ ਹਨ। ਜਦ ਪੀ.ਟੀ. ਊਸ਼ਾ ਨੇ ਸ਼ੋਸ਼ਣ ਖ਼ਿਲਾਫ਼ ਬੈਠੀਆਂ ਪਹਿਲਵਾਨਾਂ ਨੂੰ ਆਖਿਆ ਕਿ ਉਹ ਅਨੁਸ਼ਾਸਨ ਵਿਖਾਉਣ ਕਿਉਂਕਿ ਧਰਨੇ ’ਤੇ ਬੈਠਣਾ ਚੰਗਾ ਨਹੀਂ ਲਗਦਾ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਮੁਖੀ ਅਤੇ ਸਾਬਕਾ ਦੌੜਾਕ ਪੀਟੀ ਊਸ਼ਾ ਨੇ ਵੀਰਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ 'ਸੜਕਾਂ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਅਨੁਸ਼ਾਸਨਹੀਣਤਾ ਹੈ ਅਤੇ ਇਹ ਦੇਸ਼ ਦੇ ਅਕਸ ਨੂੰ ਖ਼ਰਾਬ ਕਰ ਰਿਹਾ ਹੈ। ਕਹਿੰਦੇ ਹਨ ਕਿ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ। ਇਹ ਕਥਨ ਇਸ ਕਰ ਕੇ ਸੱਚ ਲੱਗਣ ਲੱਗਦਾ ਹੈ, ਕਿਉਂਕਿ ਜਦ ਵੀ ਕੋਈ ਔਰਤ ਅਪਣੇ ਹੱਕਾਂ ਵਾਸਤੇ ਆਵਾਜ਼ ਚੁੱਕਦੀ ਹੈ ਤਾਂ ਉਹ ਇਸ ਗੱਲ ਦੀ ਆਸ  ਜ਼ਰੂਰ ਰੱਖਦੀ ਹੈ ਕਿ ਘੱਟੋ ਘੱਟ ਘਰ ਦੀ ਔਰਤ ਤਾਂ ਉਸ ਦਾ ਸਾਥ ਦੇਵੇਗੀ ਹੀ ਦੇਵੇਗੀ ਕਿਉਂਕਿ ਉਹ ਉਸ ਦੇ ਦਰਦ ਨੂੰ ਹੋਰ ਕਿਸੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੀ ਹੈ। ਜਿਸ ਤਰ੍ਹਾਂ ਘਰ ਦੀਆਂ ਵੱਡੀਆਂ ਔਰਤਾਂ ਘਰ ਦੀਆਂ ਨੂੰਹਾਂ-ਧੀਆਂ ਨੂੰ ਆਖਦੀਆਂ ਹਨ ਕਿ ਚੁੱਪ ਰਹੋ, ਸਬਰ ਕਰੋ, ਘਰ ਦੀ ਗੱਲ ਬਾਹਰ ਨਾ ਕਰੋ, ਸੋਚੋ ਲੋਕ ਕੀ ਕਹਿਣਗੇ।  

ਦੂਜੇ ਪਾਸੇ, ਪੀਟੀ ਊਸ਼ਾ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਣੇ ਹੋਰ ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ, "ਉਹ ਖੁਦ ਇੱਕ ਔਰਤ ਹਨ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਕਿਨ੍ਹੇ ਮਹੀਨਿਆਂ ਤੋ ਇੰਤਜ਼ਾਰ ਕੀਤਾ। ਅਸੀਂ ਉਨ੍ਹਾਂ ਕੋਲ ਵੀ ਗਏ ਹਾਂ। ਪਰ ਸਾਡੇ ਨਾਲ ਇਨਸਾਫ ਨਹੀਂ ਹੋਇਆ ਅਤੇ ਸਾਨੂੰ ਇੱਥੇ ਆਉਣਾ ਪਿਆ।"ਉਨ੍ਹਾਂ ਕਿਹਾ ਸੀ, "ਉਹ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।"

ਕੁਸ਼ਤੀ ਦੇ ਨਾਮੀ ਖ਼ਿਡਾਰੀਆਂ ਵਲੋਂ ਲਾਏ ਇਲਜ਼ਾਮਾਂ ਬਾਰੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਅਥਲੀਟਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਤਾਂ ਹੋਣਾ ਚਾਹੀਦਾ ਹੈ।”ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹ ਭੁਲ ਗਏ ਕਿ ਇਹ ਜੋ ਇਲਜਾਮ ਲੱਗ ਰਹੇ ਨੇ ਇਹ ਮਰਦ ਆਦਮੀ ਤਾਂ ਨਹੀ ਪਰ ਭਾਰਤ ਦੀਆ ਉਹ ਔਰਤ ਪਹਿਲਵਾਨ ਜਾਂ ਹੋਰ ਖਿਡਾਰਨਾ ਨੇ ਜੋ ਜਦੋ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀਆਂ ਹਨ ਪਰ ਇਹ ਆਮ ਕਮਜ਼ੋਰ ਔਰਤਾਂ ਨਹੀਂ ਹਨ ਬਲਕਿ ਅੰਤਰਰਾਸ਼ਟਰੀ ਪੱਧਰ ਦੀਆਂ ਪਹਿਲਵਾਨ ਹਨ ਜਿਨ੍ਹਾਂ ਨੇ ਅਪਣੀ ਮਿਹਨਤ ਤੇ ਅਨੁਸ਼ਾਸਨ ਸਦਕਾ ਦੇਸ਼ ਦੀ ਝੋਲੀ ਵਿਚ ਓਲੰਪਿਕ ਤਗ਼ਮੇ ਲਿਆ ਕੇ ਪਾਏ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਤੁਸੀ ਉਨ੍ਹਾਂ ਖਿਡਾਰੀਆਂ ਨੂੰ ਸਵਾਲ ਕੀਤਾ, “ਕੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਇਥੇ ਕੋਈ ਸਮੱਸਿਆ ਨਹੀਂ ਸੀ ਇਹ ਦਾਅਵਾ ਕਰਦਿਆਂ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਤੁਸੀ ਕਹਿੰਦੇ ਹੋ, ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ ਤਾਂ ਮੈਂ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਾਂ। 

ਗੱਲ ਇਹ ਹੈ ਕਿ ਤੁਹਾਨੂੰ ਬਚਕਾਨਾ ਹਰਕਤਾਂ ਕਰਨ ਤੋ ਪਹਿਲਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਅਮਰੀਕਾ ਖਿਡਾਰਨ ਜਿਸ ਖਿਡਾਰਨ ਦਾ ਕੱਦ 6 ਫੁੱਟ, 9 ਇੰਚ ਹੈ। ਉਸ ਦਾ ਨਾਂ ਹੈ ਬ੍ਰਿਟਨੀ ਗ੍ਰਿਨਰ ਸੀ ਤੇ ਉਹ ਵੂਮਨ ਨੈਸ਼ਨਲ ਬਾਸਕਟ ਬਾਲ ਐਸੋਸੀਏਸ਼ਨ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ। ਅੱਠ ਡਬਲਿਊਐੱਨਬੀਏ ਆਲ-ਸਟਾਰ ਐਵਾਰਡ, ਚਾਰ ਯੂਰੋ ਲੀਗ ਟਾਈਟਲ ਅਤੇ ਦੋ ਵਾਰ ਉਲੰਪਿਕ ਗੋਲ਼ਡ ਮੈਡਲ ਜਿੱਤ ਚੁੱਕੀ ਹੈ। ਯੂਰੋ ਲੀਗ ਟੀਮ ਯੂਐੱਮਐੱਮਸੀ ਏਕਾਤਿਨਬਰਗ ਲਈ ਖੇਡਣ ਲਈ ਹੀ ਉਹ ਰੂਸ ਗਈ ਸੀ, ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯੁਕਰੇਨ 'ਤੇ ਰੂਸ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ 17 ਫ਼ਰਵਰੀ ਨੂੰ ਇਹ ਖਿਡਾਰਨ ਮੌਸਕੋ ਏਅਰਪੋਰਟ ਤੋਂ ਲਾਪਤਾ ਹੋ ਗਈ ਸੀ। ਫਿਰ ਉਸ ਕੋਲ ਭੰਗ ਦੇ ਪੌਦੇ ਦਾ ਤੇਲ ਹੋਣ ਦੇ ਇਲਜ਼ਾਮ ਲੱਗੇ ਅਤੇ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 33 ਸਾਲਾ ਬ੍ਰਿਟਨੀ ਅਮਰੀਕਾ ਦੀ ਵੂਮਨ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਸਟਾਰ ਖਿਡਾਰਨ ਹੈ। 

ਅਮਰੀਕਾ ਵਿੱਚ ਬਾਸਕਟਬਾਲ ਸੀਜ਼ਨ ਨਾ ਹੋਣ ਕਾਰਨ ਉਹ ਖੇਡਣ ਲਈ ਰੂਸ ਗਈ ਸੀ, ਜਿੱਥੋਂ ਵਾਪਸੀ ਵੇਲੇ ਉਸ ਕੋਲੋਂ ਭੰਗ ਦੇ ਪੌਦੇ ਦਾ ਤੇਲ ਮਿਲਣ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਲਜ਼ਾਮ ਲੱਗੇ ਅਤੇ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ।  ਬ੍ਰਿਟਨੀ ਜਦੋਂ ਦੀ ਰਿਹਾਈ ਅਮਰੀਕਾ ਲਈ ਇਨ੍ਹੀ ਅਹਿਮ ਹੋ ਗਈ ਤਾਂ ਜੋਅ ਬਾਇਡਨ ਨੇ ਜੁਲਾਈ ਮਹੀਨੇ ਰੂਸ ਸਾਹਮਣੇ ਕੈਦੀਆਂ ਦੀ ਅਦਲਾ ਬਦਲੀ ਦਾ ਪ੍ਰਸਤਾਵ ਰੱਖਣਾ ਪਿਆ। ਰੂਸ ਲੰਬੇ ਸਮੇਂ ਤੋਂ ਵਿਕਟਰ ਦੀ ਰਿਹਾਈ ਲਈ ਯਤਨ ਕਰ ਰਿਹਾ ਸੀ। ਜਿਸ ਨੂੰ ਛੱਡਣ ਲਈ ਅਮਰੀਕਾ ਤਿਆਰ ਨਹੀਂ ਸੀ। ਪਰ ਬ੍ਰਿਟਨੀ ਦੀ ਰਿਹਾਈ ਬਦਲੇ ਅਮਰੀਕਾ ਨੂੰ ਵਿਕਟਰ ਬਾਊਟ ਜੋ ਕਿ ‘ਮੌਤ ਦਾ ਦੂਜਾ ਨਾਂ ਨੂੰ ਛੱਡਣਾ ਪਿਆ। ਵਿਕਟਰ ਬਾਊਟ ਹਥਿਆਰਾਂ ਦੇ ਕਾਰੋਬਾਰੀ ਹਨ ਜੋ ਵੱਡੇ ਪੱਧਰ ’ਤੇ ਗ਼ੈਰ ਅਧਿਕਾਰਿਤ ਤਰੀਕੇ ਨਾਲ ਹਥਿਆਰਾਂ ਦੀ ਖ਼ਰੀਦੋ ਫ਼ਰੋਖਤ ਦੇ ਇਲਜ਼ਾਮਾਂ ਕਾਰਨ ਚਰਚਾ ਵਿੱਚ ਰਹੇ ਹਨ। ਉਸ ਨੂੰ ਗ਼ਲਤ ਢੰਗ ਨਾਲ ਸਾਊਥ ਅਮਰੀਕੀ ਬਾਗ਼ੀਆਂ ਨੂੰ ਹਥਿਆਰ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ । ਪਰ ਅਮਰੀਕਾ ਵਿਕਟਰ ਬਾਊਟ ਨੂੰ ਛੱਡਣਾ ਨਹੀ ਚਾਹੁਦਾ ਸੀ । ਪਰ ਇਕ ਹੋਣਹਾਰ ਖਿਡਾਰਨ ਬਦਲੇ ਉਸ ਨੂੰ ਆਪਨੇ ਵਡੇ ਦੁਸ਼ਮਨ ਅਗੇ ਝੁਕਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਪੌਲ ਵੈਲਾਨ ਜੋ ਅਮਰੀਕੀ ਨਾਗਰਿਕ ਹੈ ਉਸ ਤੇ ਜਾਸੂਸੀ ਦਾ ਇਲਜਾਮ ਹੈ ਉਸ ਨੂੰ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰੂਸ ਨੇ ਅਮਰੀਕਾ ਦੇ ਕਹਿਣ ਤੇ ਨਹੀ ਛੱਡਿਆ, ਪਰ ਸਿਰੇ ਚੜ੍ਹੀ ਡੀਲ ਮੁਤਾਬਿਕ, ਬ੍ਰਿਟਨੀ ਗ੍ਰਾਈਨਾ ਦੀ  ਰਿਹਾਈ ਬਦਲੇ ਬਾਈਡਨ ਨੇ ਵਿਕਟਰ ਬਾਊਟ ਦੀ 25 ਸਾਲ ਕੈਦ ਦੀ ਸਜ਼ਾ ਨੂੰ ਘਟਾਉਂਦਿਆਂ ਉਸ ਨੂੰ ਛੱਡਣ ’ਤੇ ਸਹਿਮਤੀ ਜਿਤਾ ਦਿੱਤੀ। 

ਭਾਰਤ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਦੋ ਖਿਡਾਰੀ ਤਮਗੇ ਲੈ ਕੇ ਆਉਦੇ ਹਨ ਤਾਂ ਉਸ ਸਮੇਂ ਦੇਸ਼ ਲਈ ਉਹ ਮਾਣ ਹੰਦੇ ਹਨ। ਭੁਲਣਾ ਨਹੀ ਚਾਹੀਦਾ ਜੋ ਧਰਨੇ ਪਰਦਰਸ਼ਨ ਹੋ ਰਹੇ ਨੇ ਇਨ੍ਹਾਂ ਦੀ ਹਿਮਾਇਤ ਸਾਰਾ ਦੇਸ਼ ਕਰ ਰਿਹਾ ਹੈ। ਪਹਿਲਵਾਨਾਂ ਨੇ ਖੂਨ ਪਸੀਨੇ ਨਾਲ ਜਿੱਤੇ ਮੈਡਲ ਗੰਗਾ ਵਿੱਚ ਵਹਾਉਣੇ ਹਨ। ਸਰਕਾਰ ਚੁੱਪ ਬੈਠੀ ਹੈ। ਦੂਜੇ ਪਾਸੇ ਕਿਸਾਨ ਨੇਤਾ ਨਰੇਸ਼ ਟਿਕੈਤ ਦੇ ਭਰੋਸਾ ਦੇਣ ਤੇ ਪਹਿਲਵਾਨਾਂ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਕੇ ਚਲੇ ਗਏ, ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਰੇਸ਼ ਟਿਕੈਤ ਨੇ ਕਿਹਾ ਕਿ ਪਹਿਲਵਾਨਾਂ ਨੂੰ ਪੰਜ ਦਿਨ ਉਡ਼ੀਕ ਕਰਨ ਲਈ ਕਿਹਾ ਗਿਆ ਹੈ।ਜੇ ਸਰਕਾਰ ਨਾ ਮਨੀ ਤਾਂ ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਇਸ ਸੰਘਰਸ਼ ਵਿੱਚ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰੇਗਾ।

ਨਰੇਸ਼ ਟਿਕੈਤ ਨੇ ਕਿਹਾ, ਅਸੀਂ ਉਨ੍ਹਾਂ ਤੋਂ ਪੰਜ ਦਿਨਾਂ ਦਾ ਸਮਾਂ ਲਿਆ, ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਧਰਨਾ ਦੇ ਰਹੇ ਇਨ੍ਹਾਂ ਪਹਿਲਵਾਨਾਂ ਨੂੰ ਪੰਜਾਬ ਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਪੰਚਾਇਤਾਂ ਦਾ ਸਮਰਥਨ ਮਿਲਿਆ ਹੈ। ਇਸੇ ਸਿਲਸਿਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਵੱਡੀ ਗਿਣਤੀ 'ਚ ਜੰਤਰ-ਮੰਤਰ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਕਈ ਸਮਾਜਵਾਦੀ ਜਥੇਬੰਦੀਆਂ ਵੀ ਪਹਿਲਵਾਨਾਂ ਦੀ ਹਿਮਾਇਤ ਕਰ ਰਹੀਆਂ ਹਨ। ਉਹ ਭਰੋਸਾ ਦੇ ਰਹੇ ਹਨ ਕਿ ਮਹਾ ਪੰਚਾਇਤ ਵਿੱਚ ਫੈਸਲਾ ਲਵਾਂਗੇ, ਸਾਡੇ 'ਤੇ ਭਰੋਸਾ ਕਰੋ, ਆਪਣੇ ਦੇਸ ਅਤੇ ਮਾਤਾ ਪਿਤਾ ਦੀ ਵਿਰਾਸਤ ਨੂੰ ਗੰਗਾ ਵਿੱਚ ਨਾ ਵਹਿਣ ਦਿਓ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ। ਵਾਪਸ ਮੁੜ ਆਓ। ਇਹ ਦੁੱਖ ਹਰ ਭਾਰਤੀ ਨੂੰ ਹੰਦਾ ਹੈ ।ਜਦੋ ਆਪਣੇ ਅਥਲੀਟਾਂ ਨੂੰ ਨਿਆਂ ਲਈ ਸੜਕਾਂ 'ਤੇ ਬੈਠਾ ਦੇਖ ਸਭ ਨੂੰ ਦਰਦ ਹੁੰਦਾ ਹੈ। ਉਹ ਸਾਡੇ ਮਹਾਨ ਦੇਸ਼ ਦੀ ਅਗਵਾਈ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਇੱਕ ਰਾਸ਼ਟਰ ਦੇ ਤੌਰ 'ਤੇ ਹਰੇਕ ਵਿਅਕਤੀ ਦੇ ਈਮਾਨ ਅਤੇ ਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਜੋ ਵੀ ਹੋ ਰਿਹਾ ਹੈ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੜੇ ਹੀ ਨਿਰਪੱਖ ਤੇ ਸਪੱਸ਼ਟ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਜਾਦੀ ਹੈ ਕਿ ਉਹ ਇਨਸਾਫ਼ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕਰਨ।

                                                                 ਲਿਖਤਮ= ਅਮੀਰ ਸਿੰਘ ਜੋਸਨ 


Tarsem Singh

Content Editor

Related News