ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਪਰੇਸ਼ਾਨ

01/03/2017 4:25:59 PM

ਨਵਾਂ ਸ਼ਹਿਰ — ਨਵਾਂ ਸ਼ਹਿਰ ਦੇ ਸ਼੍ਰੀ ਗੁਰੂ ਰਵਿਦਾਸ ਮੁਹੱਲਾ ਨੇੜੇ ਬਾਬਾ ਬਲਰਾਜ ਕਾਲਜ ਨੂੰ ਜਾਣ ਵਾਲੀ ਸੜਕ ਅਤੇ ਬੁੱਧ ਵਿਹਾਰ ਵਾਲੀ ਗਲੀ ਦਾ ਬੁਰਾ ਹਾਲ ਹੈ। ਜਿਸ ਨੂੰ ਪਿਛਲੇ ਕਈ ਦਿਨਾਂ ਤੋਂ ਪੁੱਟਿਆ ਗਿਆ ਹੈ, ਜਿਸ ਨਾਲ ਨਾਲੀਆਂ ਦਾ ਗੰਦਾ ਪਾਣੀ ਸੜਕਾਂ ''ਚ ਜਮ੍ਹਾ ਹੋ ਰਿਹਾ ਹੈ। ਪਰ ਹਲੇਂ ਤੱਕ ਕੋਈ ਵੀ ਠੇਕੇਦਾਰ ਜਾਂ ਮਜ਼ਦੂਰ ਇਥੇ ਕੰਮ ਦੀ ਸ਼ੁਰੂਆਤ ਕਰਨ ਨਹੀਂ ਪਹੁੰਚਿਆ, ਪੁੱਟੀ ਸੜਕ ਕਾਰਨ ਇਥੇ ਕਈ ਦੁਰਘਟਨਾਵਾਂ ਵੀ ਹੋਈਆਂ ਹਨ, ਮੁਹੱਲਾ ਨਿਵਾਸੀਆਂ ਅਤੇ ਕਾਲਜ ਜਾਣ ਵਾਲਿਆਂ ਵਾਲੇ ਵਿਦਿਆਰਥੀਆਂ ਨੂੰ ਆਉਣ-ਜਾਣ ਵੇਲੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਬਾਰੇ ''ਚ ਕਈ ਵਾਰ ਜਾਣੂ ਕਰਾਇਆ ਗਿਆ ਹੈ। ਪਰ ਹਲੇਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

- ਹਰਦੀਪ ਸੰਨੀ


Related News