ਵਿਆਹ ਦੀ ਵਰ੍ਹੇਗੰਢ

Thursday, Mar 29, 2018 - 03:00 PM (IST)

ਵਿਆਹ ਦੀ ਵਰ੍ਹੇਗੰਢ

ਅੱਜ ਦਸ ਫਰਵਰੀ ਹੈ,
18 ਵਿਚੋ ਕੱਢ ਕੇ ਦਸ,
ਹੋਏ ਨੇ ਪੁਰੇ ਅੱਠ ਸਾਲ,
ਕੀ ਦੱਸਾਂ ਮੈਂ ਅਪਣਾ ਹਾਲ ਦਿਲ ਦਾ,
ਲਫ਼ਜ਼ਾਂ ਨੀ ਕਰ ਸਕਦਾ ਬਿਆਨ ਇਸਦਾ
ਵਾਹਿਗੁਰੂ ਦੀ ਰਹੀ ਆ ਫੁਲ ਕਿਰਪਾ|
ਜੋ ਮਿਲੀ ਸੋਨੇ ਦੀ ਚਿੜੀ ਹਰੇ ਭਰੇ ਬਾਗ਼ਾਂ ਦੀ 
ਜੋ ਛੱਡ ਆਈ ਅਪਣੇ ਮਾਂ ਬਾਪ ਤੇ ਭੈਣ ਭਰਾ |
ਮਾਂ ਨੇ ਦੇ ਕੇ ਦੋ ਫੁੱਲ (ਭਵ + ਵਾਨੀ = ਭਵਾਨੀ),
ਕਰ ਦਿੱਤਾ ਹੈ ਨਿਹਾਲ 
ਬਠੀਆਂ ਦੇ ਦੀਪਕ ਨੂੰ|
ਪੰਖ ਜਰੂਰ ਕਟ ਹੋਏ ਮੇਰੀ ਅਜ਼ਾਦੀ ਦੇ 
ਨਾ ਮੈਂ ਰਿਹਾ ਇੱਧਰ ਦਾ, ਨਾ Àੁੱਧਰ ਦਾ|
ਪਰ ਇਹ ਕੁੱਛ ਵੀ ਨੀ 
ਉਨ੍ਹਾਂ ਦੀਆਂ ਕੁਰਬਾਨੀਆਂ ਅੱਗੇ
ਜੋ ਭੁੱਲ ਚੁਕੀਆਂ ਅਪਣੇ ਪਰਿਵਾਰ|
ਇਹੀ ਹੈ ਗੁੰਮ ਹੋ ਰਹੀਆਂ 
ਚਿੜੀਆਂ ਤੇ ਕੁੜੀਆਂ ਦਾ ਹਾਲ ਮਿਤਰੋ|
ਜੋ ਕਰਜ਼ੇ ਤੇ ਲੈ ਕੇ ਆਈਆਂ ਨੇ ਦਾਜ ਵੀ,
ਖੜੇ ਕਰ ਦਿੱਤੇ ਨੇ ਕਈ ਸਮਾਜਿਕ ਸਵਾਲ|
ਪਰ ਫਿਰ ਵੀ ਇਨ੍ਹਾਂ ਦੇ ਹੌਂਸਲੇ ਬੁਲੰਦ ਨੇ 
ਬੁੱਢੇ ਤੇ ਪੁਰਾਣੇ ਦਰਖ਼ਤਾਂ ਵਾਂਗ|


Related News