ਅਸਲ ’ਚ ਜ਼ਿੰਦਗੀ ਜਿਊਣਾ ਹੀ ਜ਼ਿੰਦਗੀ ਨਹੀਂ ਸਗੋਂ ਵਿਸ਼ਵਾਸ ਬਣਾਉਣਾ ਜ਼ਿੰਦਗੀ ਹੈ!

Monday, Jan 04, 2021 - 11:38 AM (IST)

ਅਸਲ ’ਚ ਜ਼ਿੰਦਗੀ ਜਿਊਣਾ ਹੀ ਜ਼ਿੰਦਗੀ ਨਹੀਂ ਸਗੋਂ ਵਿਸ਼ਵਾਸ ਬਣਾਉਣਾ ਜ਼ਿੰਦਗੀ ਹੈ!

ਜ਼ਿੰਦਗੀ ਸ਼ਬਦ ਇੱਕ ਇਹੋ ਜਿਹਾ ਸ਼ਬਦ ਹੈ, ਜੋ ਹਰੇਕ ਵਿਅਕਤੀ ਤੇ ਵਿਅਕਤੀਗਤ ਨੂੰ ਅਲੱਗ-ਅਲੱਗ ਵੇਖਣ ਤੇ ਸਮਝਣ ਦਾ ਇੱਕ ਬਹੁਤ ਸੋਹਣਾ ਤੇ ਸਰਲ ਤਰੀਕਾ ਬਣਕੇ ਉਭਰਦਾ ਹੈ। ਅਸਲੀਅਤ ’ਚ ਇਹ ਆਪਣੀ ਵੱਖਰੀ ਪਹਿਚਾਣ ਤੇ ਛਾਪ ਛੱਡ ਜਾਂਦਾ ਹੈ। ਛੱਡੇ ਵੀ ਕਿਉਂ ਨਾ ਜ਼ਿੰਦਗੀ ਜ਼ਿੰਦਾਬਾਦ ਜੋ ਹੋਈ।

ਇਸੇ ਲਈ ਅੱਜ ਅਸੀਂ ਗੱਲ ਕਰ ਰਹੇ ਹਾਂ ਜ਼ਿੰਦਗੀ ਤੇ ਵਿਸ਼ਵਾਸ ਦੀ। ਇਨ੍ਹਾਂ ਦੋਹਾਂ ਦਾ ਸਮਾਨ ਹੋਣਾ ਜਾਂ ਸਮਾਨ ਸਮਝ ਲੈਣਾ ਹਰ ਇੱਕ ਇਨਸਾਨ ਦੀ ਆਪਣੀ ਫ਼ਿਤਰਤ ਜਾਂ ਸੁਭਾਅ ਅਨੁਸਾਰ ਕਹਿ ਸਕਦੇ ਹਾਂ। ਜ਼ਿੰਦਗੀ ਅਸੀਂ ਤੁਸੀਂ ਪੰਛੀ, ਜਾਨਵਰ, ਹੋਰ ਵੀ ਅਨੇਕਾਂ ਜੀਵ ਜਿਉਂਦੇ ਹਨ ਤੇ ਮਰ ਜਾਂਦੇ ਹਨ। ਕੀ ਸਾਡੇ ਜਾਂ ਜਾਨਵਰਾਂ ਦੇ ਮਰ ਜਾਣ ’ਤੇ ਜ਼ਿੰਦਗੀ ਖ਼ਤਮ ਹੁੰਦੀ ਹੈ ਜਾਂ ਇਨਸਾਨ ਜਾਂ ਫ਼ਿਰ ਦੋਨੋਂ ਖ਼ਤਮ ਹੋ ਜਾਂਦੇ ਹਨ ਜਾਂ ਅਸੀਂ ਖ਼ਤਮ ਕਰ ਦਿੰਦੇ ਹਾਂ।

ਜ਼ਿੰਦਗੀ ਕਦੇ ਵੀ ਇਕੱਲੀ ਨਹੀਂ ਚੱਲਦੀ ਤੇ ਨਾ ਹੀ ਅਸੀਂ ਚਲਾ ਸਕਦੇ ਹਾਂ। ਜ਼ਿੰਦਗੀ ਦੇ ਨਾਲ-ਨਾਲ ਸਾਡਾ ਤੇ ਦੂਸਰਿਆਂ ਦਾ ਵਿਸ਼ਵਾਸ ਵੀ ਚੱਲਦਾ ਹੈ ਜਾਂ ਇੱਕ ਦੂਜੇ ਨਾਲ ਬਣਦਾ ਹੈ। ਜੋ ਜ਼ਿੰਦਗੀ ਅਸੀਂ ਤੁਸੀਂ ਜਿਉਂਦੇ ਹਾਂ, ਉਸ ਜ਼ਿੰਦਗੀ ਵਿੱਚ ਇੱਕ ਦੂਜੇ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ। ਪਤਾ ਨਹੀਂ ਇਹ ਦੁਨੀਆਂ ਕਦੋਂ ਦੀ ਚੱਲ ਰਹੀ ਹੈ? ਇਸ ਨੂੰ ਕੋਈ ਜ਼ਿੰਦਗੀ ਨਹੀਂ ਚਲਾ ਰਹੀ, ਸਗੋਂ ਇਸ ਜ਼ਿੰਦਗੀ ਨੂੰ ਤਾਂ ਇੱਕ ਦੂਜੇ ’ਤੇ ਕੀਤਾ ਗਿਆ ਜਾਂ ਕੀਤਾ ਜਾਣ ਵਾਲਾ ਵਿਸ਼ਵਾਸ ਹੀ ਚਲਾ ਰਿਹਾ ਹੈ। ਖ਼ੁਆਬ ਵੇਖਣਾ ਤੇ ਪੂਰੇ ਕਰਨਾ ਹਰੇਕ ਮਨੁੱਖ ਦਾ ਆਪੋ ਆਪਣਾ ਸ਼ੌਂਕ ਤੇ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੁੰਦਾ ਹੈ।

ਜੇਕਰ ਅਸੀਂ ਆਪਣੀ ਜ਼ਿੰਦਗੀ ਦਾ ਅਨੁਮਾਨ ਜਾਂ ਅੰਦਾਜ਼ਾ ਲਾਈਏ ਕੀ ਜ਼ਿੰਦਗੀ ਦੀ ਉਮਰ ਲੰਮੀ ਹੁੰਦੀ ਹੈ ਜਾਂ ਫ਼ਿਰ ਵਿਸ਼ਵਾਸ ਦੀ, ਸ਼ਾਇਦ ਇੱਥੇ ਵੀ ਹਰੇਕ ਵਿਅਕਤੀ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਹਨ ਪਰ ਜੇ ਮੈਂ ਕਹਾ ਕੀ ਜ਼ਿੰਦਗੀ ਨਾਲੋਂ ਵੱਧ ਲੰਮੀ ਉਮਰ ਵਿਸ਼ਵਾਸ ਹੁੰਦੀ ਹੈ ਤਾਂ ਕੀ ਅਸੀਂ ਤੁਸੀਂ ਉਹ ਵਿਸ਼ਵਾਸ ਬਣਾਉਣ ਜਾਂ ਕਰਨ ਵਿੱਚ ਕਿੰਨੇ ਕੁ ਪ੍ਰਤੱਖ ਹਾਂ ਜਾਂ ਸਫ਼ਲ ਹੋਏ ਹਾਂ। ਅਸੀਂ ਜ਼ਿੰਦਗੀ ਜਿਉਣ ਲਈ ਜ਼ਿੰਦਗੀ ਵਿੱਚ ਬਹੁਤ ਕੁਝ ਬਣਾਉਂਦੇ ਹਾਂ, ਜਿਵੇਂ ਦੋਸਤ, ਮਿੱਤਰ, ਭਰਾ, ਭੈਣ, ਰਿਸ਼ਤੇ ਨਾਤੇ ਹੋਰ ਵੀ, ਜੋ ਸਾਡੀ ਸਰੀਰਕ ਲੋੜ ਹੋਵੇ ਅਸੀਂ ਪੂਰੀ ਕਰਦੇ ਹਾਂ। ਐਨੀ ਜ਼ਿੱਦ ਜਹਿਦ ਕੀ ਅਸੀਂ ਇੱਕ ਵਿਸ਼ਵਾਸ ਬਣਾਉਣ ਲਈ ਕਰਦੇ ਹਾਂ? ਸ਼ਾਇਦ ਨਹੀਂ ਕਰਦੇ। ਅਸੀਂ ਵਿਸ਼ਵਾਸ ਬਣਾਉਣ ਦੀ ਥਾਵੇਂ ਵਿਸ਼ਵਾਸ ਤੋੜਨ ਵਿੱਚ ਜ਼ਰੂਰ ਯਕੀਨ ਰੱਖਦੇ ਹਾਂ ਪਰ ਵਿਸ਼ਵਾਸ ਬਣਾਉਣ ਵਿੱਚ ਅਸੀਂ ਕਦੇ ਰੁੱਚੀ ਰੱਖਦੇ ਨਹੀਂ।

ਕੀ ਅਸੀਂ ਜ਼ਿੰਦਗੀ ਮਤਲਬ ਲਈ ਜਾਂ ਮਤਲਬ ਵਾਸਤੇ ਜਿਉਂਦੇ ਹਾਂ? ਕੀ ਅਸੀਂ ਜ਼ਿੰਦਗੀ ਵਿਸ਼ਵਾਸ ਲਈ ਨਹੀਂ ਜੀਅ ਸਕਦੇ? ਕੀ ਅਸੀਂ ਤੁਸੀਂ ਜ਼ਿੰਦਗੀ ਵਿੱਚ ਬੇਸ਼ਕੀਮਤੀ ਵਿਸ਼ਵਾਸ ਗਵਾਉਣ ਵਿੱਚ ਲੱਗੇ ਹੋਏ ਹਾਂ? ਵਿਸ਼ਵਾਸ ਗਵਾਉਣ ਦੀ ਥਾਵੇਂ ਅਸੀਂ ਵਿਸ਼ਵਾਸ ਬਣਾਉਂਦੇ ਕਿਉਂ ਨਹੀਂ..? ਹੁਣ ਤੱਕ ਸਾਡੇ ਆਪਣਿਆਂ ਦੀ ਜ਼ਿੰਦਗੀ ਖ਼ਤਮ ਹੋ ਗਈ ਹੋਵੇਗੀ, ਭਾਵ ਦੁਨੀਆਂ ਤੋਂ ਸੁਰਗ ਸੁਧਾਰ ਗਏ ਹੋਣਗੇ, ਜੇਕਰ ਉਨ੍ਹਾਂ ਨੇ ਸਾਡੇ ਲਈ ਜ਼ਿੰਦਗੀ ਸਿਰਫ਼ ਤੇ ਸਿਰਫ਼ ਜਿਉਣੀ ਸਿੱਖੀ ਹੈ ਤਾਂ ਅਸੀਂ ਉਨ੍ਹਾਂ ਨੂੰ ਸਮੇਂ ਦੇ ਨਾਲ-ਨਾਲ ਭੁੱਲ ਜਾਵਾਂਗੇ। ਜੇਕਰ ਉਨ੍ਹਾਂ ਨੇ ਸਾਡੇ ਲਈ ਵਿਸ਼ਵਾਸ ਬਣਾਇਆ ਹੈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਨੂੰ ਨਹੀਂ ਭੁਲਾ ਸਕਣਗੀਆਂ।

ਸਾਨੂੰ ਸਭ ਨੂੰ ਜ਼ਿੰਦਗੀ ਜਿਉਣ ਦੇ ਨਾਲ-ਨਾਲ ਵਿਸ਼ਵਾਸ ਵਾਲਾ ਰਿਸ਼ਤਾ ਗੂੜਾ ਤੇ ਮਜ਼ਬੂਤ ਬਣਾਉਣਾ ਪਵੇਗਾ, ਸਾਨੂੰ ਵਿਸ਼ਵਾਸ ਤੋੜਨ ਦੀ ਜਗਾ ਵਿਸ਼ਵਾਸ ਬਣਾਉਣਾ ਚਾਹੀਦਾ ਹੈ, ਕਿਉਂਕਿ ਵਿਸ਼ਵਾਸ ਹੈ ਜ਼ੋ ਜ਼ਿੰਦਗੀ ਚਲਾ ਰਿਹਾ ਹੈ। ਜ਼ਿੰਦਗੀ ਵਿਸ਼ਵਾਸ ਨਹੀਂ ਚਲਾ ਰਹੀ, ਸੋ ਸਾਨੂੰ ਸਾਰਿਆਂ ਨੂੰ ਆਪਣੀਆਂ ਜ਼ਿੰਦਗੀ ਵਿੱਚ ਵਿਸ਼ਵਾਸ ਜੋੜਨਾ ਤੇ ਬਣਾਉਣਾ ਚਾਹੀਦਾ ਹੈ, ਇੱਕ ਮਜ਼ਬੂਤ ਵਿਸ਼ਵਾਸ ਨਾਲ ਹੀ ਅਸੀਂ ਵਧੀਆਂ ਜ਼ਿੰਦਗੀ ਦਾ ਅਨੰਦ ਮਾਣ ਸਕਦੇ ਹਾਂ।

ਵਿਸ਼ਵਾਸ ਗਿਆ ਹੋਇਆ ਕਦੇ ਵੀ ਵਾਪਸ ਨਹੀਂ ਆਉਂਦਾ, ਅਸੀਂ ਧੰਨ ਦੌਲਤ ਦੁਬਾਰਾ ਬਣਾ ਲਵਾਂਗੇ ਪਰ ਇੱਕ ਵਾਰ ਗਿਆ ਹੋਇਆ ਵਿਸ਼ਵਾਸ ਬਣਾਉਣਾ ਬਹੁਤ ਹੀ ਔਖਾ ਹੈ।ਇਸ ਲਈ ਜੋ ਮਰਜ਼ੀ ਜ਼ਿੰਦਗੀ ਵਿੱਚੋਂ ਚਲਾ ਜਾਵੇ ਪਰ ਆਪਣਾ ਤੇ ਦੂਸਰੇ ਦਾ ਕਦੇ ਵੀ ਵਿਸ਼ਵਾਸ ਨਾ ਜਾਣ ਦਿਉ।
    
ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 9855036444 


author

rajwinder kaur

Content Editor

Related News