ਹੋ ਜਾਣਾ ਹੈ ਜ਼ਿੰਦਗੀ ਦਾ ਆਥਣ
Tuesday, Aug 21, 2018 - 06:18 PM (IST)

ਹੋ ਜਾਣਾ ਹੈ ਜ਼ਿੰਦਗੀ ਦਾ ਆਥਣ,
ਨਾ ਹੋਣੀ ਨੇ ਦੇਣਾ ਝਾਕਣ।
ਝਾਕ-ਝਾਕ ਕੇ ਤਮਾ ਨਾ ਭਰਦੀ,
ਝੰਝੋੜੀ ਆਤਮਾ ਮਿੰਨਤਾਂ ਕਰਦੀ,
ਨਾ ਕੋਈ ਬਣਾਵੇ ਇਸਨੂੰ ਸਾਥਣ,
ਹੋ ਜਾਣਾ ਹੈ ਜ਼ਿੰਦਗੀ ਦਾ ਆਥਣ,
ਨਾ ਹੋਣੀ ਨੇ ਦੇਣਾ ਝਾਕਣ।
ਹੋ-ਹੋ ਲੋਕੀ ਤੁਰ ਰਹੇ ਵਾਪਸ,
ਇੱਕ-ਮਿੱਕ ਨਾ ਕਦੇ ਹੋਏ ਆਪਸ,
ਦ੍ਰਿਸ਼ਟੀ ਸੱਚ ਦੀ ਹੋਈ ਨਾ ਝਾਤਣ,
ਹੋ ਜਾਣਾ ਹੈ ਜ਼ਿੰਦਗੀ ਦਾ ਆਥਣ,
ਨਾ ਹੋਣੀ ਨੇ ਦੇਣਾ ਝਾਕਣ।
'ਸੁਰਿੰਦਰ' ਨੂੰ ਵੀ ਅਹਿਸਾਸ ਨਾ ਕੋਈ,
ਉਹ ਵੀ ਵਿਚੇ ਖਾਸ ਨਾ ਕੋਈ,
ਉਸਨੂੰ ਵੀ ਇਹ ਮਿਲਣਾ ਰਾਸ਼ਨ,
ਹੋ ਜਾਣਾ ਹੈ ਜ਼ਿੰਦਗੀ ਦਾ ਆਥਣ,
ਨਾ ਹੋਣੀ ਨੇ ਦੇਣਾ ਝਾਕਣ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000