ਮਨੀਪੁਰ ਦੀ ਰਾਜਧਾਨੀ ਇੰਮਫਾਲ ਦੀ ਯਾਤਰਾ
Tuesday, Jan 08, 2019 - 05:10 PM (IST)

ਮਨੀਪੁਰ ਦੀ ਰਾਜਧਾਨੀ ਇੰਮਫਾਲ ਵਿਚ ਪੀਪਲਜ਼ ਕਲਬ ਯੂਨੈਸਕੋ ਨੇ ਲਗਾਤਾਰ ਚੱਲਣ ਵਾਲੇ ਵਿਕਾਸ ਦੇ ਉਦੇਸ਼ਾਂ ਤੇ ਇਕ ਕਾਨਫਰੰਸ 12 ਅਕਤੂਬਰ ਤੋਂ 14 ਅਕਤੁਬਰ 2018 ਤੱਕ ਆਯੋਜਿਤ ਕੀਤੀ ਸੀ। ਜਿਸ ਦਾ ਉਦਘਾਟਨ ਉਥੋਂ ਦੇ ਵਿੱਦਿਆ ਮੰਤਰੀ ਸ੍ਰੀ ਰਾਧਾ ਰਾਮ ਨੇ ਕੀਤਾ ਸੀ। ਮੈਨੂੰ ਕਨਫੈਡਰੂਨ ਆਫ ਯੁਨੈਸਕੋ ਕਲਬਜਾਂ ਪ੍ਰਧਾਨ ਅਤੇ ਦਿੱਲੀ ਤੋਂ ਸ੍ਰੀ ਧਰਮਿੰਦਰ ਭਟਨਾਗਰ ਨੂੰ ਵਿਚ ਸ਼ਾਮਲ ਹੋਣ ਦਾ ਸਦਾ ਮਿਲਿਆ ਸੀ। ਇਸ ਤੋਂ ਪਹਿਲਾਂ ਮੈ ਕਦੀ ਵੀ ਮਨੀਪੁਰ ਨਹੀਂ ਗਿਆ ਸਾਂ ਹਾਲਾਂਕਿ ਮਨੀਪੁਰ ਬਾਰੇ ਅਸੀਂ ਆਮ ਹੀ ਪੜ੍ਹਦੇ ਰਹੇ ਸਨ ਅਤੇ ਮੈਂ ਉਸ ਦਿਲਚਸਪ ਖੇਤਰ ਨੂੰ ਵੇਖਣ ਦੀ ਖਾਹਿਸ਼ ਰੱਖਦਾ ਸਾਂ।12 ਅਕਤੂਬਰ ਨੂੰ ਕੋਈ 1 ਵਜੇ ਅਸੀਂ ਇਮਵਾਲ ਦੇ ਹਵਾਈ ਅਡੇ 'ਤੇ ਪਹੁੰਚ ਗਏ। ਉਸ ਤਰ੍ਹਾਂ ਤਾਂ ਉਥੇ ਮੌਸਮ ਪੰਜਾਬ ਦੇ ਮੌਸਮ ਤੋਂ ਜ਼ਿਆਦਾ ਵੱਖਰਾ ਨਹੀਂ ਸੀ ਪਰ ਉਸ ਦਿਨ ਬਾਰਿਸ਼ ਸ਼ੁਰੂ ਹੋਣ ਕਰਕੇ ਅਤੇ ਉਥੋਂ ਦੇ ਜ਼ਿਆਦਾ ਤਰ ਪਹਾੜੀ ਖੇਤਰ ਕਰਕੇ ਉਥੇ ਠੰਡ ਹੋ ਗਈ ਸੀ। ਅਸੀਂ ਆਪਣਾ ਸਮਾਨ“ਹੋਟਲ ਇੰਮਫਾਲਜ਼ ਵਿਚ ਰੱਖ ਕੇ ਸਿਟੀ ਕਨਵੈਨਸ਼ਨ ਸੈਂਟਰ ਜਿੱਥੇ ਉਹ ਮੀਟਿੰਗ ਹੋਣੀ ਸੀ ਉਥੇ ਪਹੁੰਚ ਗਏ।
ਮੈਨੁੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਉਥੋ ਦਾ ਵਿੱਦਿਆ ਮੰਤਰੀ ਅਤੇ ਪ੍ਰਾਂਤ ਦੀ ਬੀ.ਜੇ.ਪੀ. ਪਾਰਟੀ ਜਿਸ ਦੀ ਅੱਜਕਲ ਉਥੇ ਸਰਕਾਰ ਹੈ ਉਸ ਦਾ ਉਪ ਪ੍ਰਧਾਨ ਪਹਿਲਾਂ ਹੀ ਹਾਲ ਵਿਚ ਆ ਕੇ ਬੈਠੇ ਹੋਏ ਸਨ ਅਤੇ ਉਹ ਸਾਨੂੰ ਇੱਥੇ ਉਡੀਕ ਰਹੇ ਸਨ । ਅਸਲ ਵਿਚ ਅਸੀਂ ਲੇਟ ਹੋ ਗਏ ਸਾਂ ਉਥੇ ਜਾ ਕੇ ਪਤਾ ਲੱਗਾ ਕਿ ਇਸ ਕਾਨਫਰੰਸ ਦਾ ਉਦਘਾਟਨ ਤਾਂ ਉਥੋ ਦੇ ਮੁੱਖ ਮੰਤਰੀ ਨੇ ਕਰਨਾ ਸੀ ਪਰ ਉਸ ਦਿਨ ਮਨੀਪੁਰ ਯੂਨੀਵਰਸਿਟੀ ਦੇ ਕਿਸੇ ਸਮਾਗਮ ਵਿਚ ਰੁਝਣ ਕਰਕੇ ਉਹ ਨਹੀਂ ਆ ਸਕੇ ਸਨ। ਉਸ ਖੂਬਸੂਰਤ ਹਾਲ ਵਿਚ ਪ੍ਰਾਂਤ ਅਤੇ ਦੇਸ਼ ਭਰ ਤੋਂ ਆਏ ਡੈਲੀਗੇਟਾਂ ਦੀ ਕੋਈ 350-400 ਦੇ ਕਰੀਬ ਹਾਜਰੀ ਸੀ। ਉਹ ਉਦਘਾਟਣੀ ਭਾਸ਼ਨ ਤਕਰੀਬਨ 2 ਵਜੇ ਸ਼ੁਰੂ ਹੋਇਆ ਅਤੇ ਸ਼ਾਮ 5 ਵਜੇ ਤਕ ਚਲਦਾ ਰਿਹਾ। ਉਤਰ ਪੂਰਬ ਦੇ ਇਸ ਪ੍ਰਾਂਤ ਵਿਚ ਸਮੇਂ ਦਾ ਥੋੜ੍ਹਾ ਜਿਹਾ ਫਰਕ ਹੈ। ਸੂਰਜ ਛੇਤੀ ਚੜ੍ਹ ਜਾਂਦਾ ਹੈ ਅਤੇ ਇਸ ਤਰ੍ਹਾਂ ਹੀ ਰਾਤ ਵੀ ਛੇਤੀ ਪੈ ਜਾਂਦੀ ਹੈ ਜਦੋਂ 5.30 ਕੁ ਵਜੇ ਉਹ ਸਮਾਗਮ ਖਤਮ ਹੋਇਆ ਤਾਂ ਉਸ ਵਕਤ ਬਾਹਰ ਪੂਰਾ ਹਨੇਰਾ ਸੀ।
ਉਸ ਦਿਨ ਦਾ ਦੂਸਰਾ ਪ੍ਰੋਗਰਾਮ, ਇਕ ਉਥੋ ਦੇ ਇਕ ਹਾਲ ਵਿਚ ਉਥੋ ਦੀ ਸੱਭਿਅਤਾ ਨਾਲ ਸਬੰਧਿਤ ਲੋਕ ਜਾਂਦਾ ਅਤੇ ਮਾਰਸ਼ਲ ਆਰਟ ਦੀ ਕਲਾ ਸਬੰਧੀ ਸੀ ਅਤੇ ਠੀਕ ਹੀ ਉਹ ਲੋਕ ਨਾਚ ਜਿਸ ਵਿਚ ਵੱਖ-2 ਭਾਗਾਂ ਵਿਚ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੀਆਂ ਸਨ ਉਹ ਬਹੁਤ ਹੀ ਦਿਲਚਸਪ ਸੀ ਪਰ ਸਭ ਤੋਂ ਵਿਲੱਖਣ ਗੱਲ ਉਥੋਂ ਦਾ ਮਾਰਸ਼ਲ ਆਰਟ ਸੀ। ਗਤਕੇ ਵਾਂਗ ਹੀ ਉਹ ਢੱਲ ਨਾਲ ਤਲਵਾਰਾਂ ਦੇ ਵਾਰ ਡਕਦੇ ਸਨ ਅਤੇ ਭਾਵੇਂ ਕਿੰਨੀ ਵੀ ਤਿਆਰੀ ਕੀਤੀ ਹੋਈ। ਇਕ ਦਿਨ ਭਾਰ ਦੀ ਗਲਤੀ ਨਾਲ ਹਾਦਸਾ ਵਾਪਰ ਸਕਦਾ ਸੀ ਪਰ ਉਹ ਮਾਰਸ਼ਲ ਆਰਟ ਦੇ ਖਿਡਾਰੀ ਇਸ ਲਈ ਪੂਰੀ ਤਰਾਂ ਨਿਪੁੰਨ ਸਨ । ਤਲਵਾਰਾਂ ਅਤੇ ਡਾਗਾਂ ਦੇ ਨਾਲ-ਨਾਲ ਬਰਡਿਆ ਨੂੰ ਡੱਕਣ ਅਤੇ ਮਾਰਨ ਵਾਲੇ ਮਾਰਸ਼ਲ ਆਰਟ ਵੀ ਉਨੀਂ ਹੀ ਦਿਲਚਸਪੀ ਰਖਦੇ ਸਨ ਉਸ ਦਿਨ ਇਹ ਪ੍ਰੋਗਰਾਮ ਭਾਵੇਂ ਰਾਤ ਯਾਰਾਂ ਵਜੇ ਤਕ ਚਲਦਾ ਰਿਹਾ ਪਰ ਕੋਈ ਵਪੀ ਨਹੀ ਸੀ ਚਾਹੁੰਦਾ ਕਿ ਇਹ ਬੰਦ ਹੋ ਜਾਵੇ ਅਤੇ ਉਸ ਵਿਚ ਭਰਪੂਰ ਦਿਲਚਸਪੀ ਸੀ। ਉਸ ਵਿਚ ਸਭ ਤੋਂ ਜਿਆਦਾ ਉਤਸ਼ਾਹਜਨਕ ਗਲ ਇਹ ਸੀ ਕਿ ਉਥੋਂ ਦੀ ਬਜ਼ੁਰਗ ਔਰਤਾਂ ਜੋ ਸੰਗੀਤ ਦੀਆਂ ਉਸਤਾਦ ਸਨ ਉਹਨਾਂ ਦੀ ਅੱਗਵਾਈ ਵਿਚ ਉਹ ਪ੍ਰੋਗਰਾਮ ਤਿਆਰ ਕਰਵਾਏ ਹੋਏ ਸਨ।
13 ਅਕਤੂਬਰ ਨੂੰ ਸਾਡਾ ਪ੍ਰੋਗਰਾਮ ਭਾਰਤ, ਬਰਮਾਂ ਜਿਸ ਨੂੰ ਅੱਜਕਲ ਮੈਨਮਾਇਰ ਕਿਹਾ ਜਾਂਦਾ ਹੈ ਉਸ ਦਾ ਬਾਰਡਰ ਵੇਖਣ ਦਾ ਸੀ। ਸਾਡੇ ਲਈ ਇਹ ਨਵਾਂ ਤਜ਼ਰਬਾ ਇਸ ਕਰਕੇ ਸੀ ਕਿ ਉਸ ਬਾਰਡਰ ਤੋਂ ਪਾਰ ਵੀ ਜਾਣ ਦੀ ਇਜਾਜ਼ਤ ਸੀ ਅਤੇ ਅਸੀਂ ਬਰਮਾਂ ਦੀ ਮੰਡੀ ਵਿਚੋਂ ਵੀ ਆਪਣੀਆਂ ਵਸਤੂਆਂ ਖਰੀਦ ਸਕਦੇ ਸਾਂ ਇਸ ਲਈ ਸਾਨੂੰ ਇਸ ਤਰਾਂ ਦੇ ਬਾਰਡਰ ਨੂੰ ਵੇਖਣ ਦੀ ਬੜੀ ਦਿਲਚਸਪੀ ਸੀ ਅਸੀਂ 9 ਕੁ ਵਜੇ ਮੋਹਰਾਂ ਨਾ ਦੀ ਜਗਾਹ ਵਲ ਚਲ ਪਏ। ਇਹ ਸਫਰ ਤਾਂ ਭਾਵੇਂ ਸਿਰਫ 110 ਕਿਲੋਮੀਟਰ ਦਾ ਸੀ ਪਰ ਇਸ ਵਿਚੋਂ ਜ਼ਿਆਦਾ ਤਰ ਸਫਰ ਪਹਾੜੀ ਸੀ ਇਸ ਲਈ ਕੋਈ 2 ਕੁ ਘੰਟੇ ਦਾ ਸਮਾਂ ਲੱਗ ਜਾਣਾ ਸੀ। ਸ਼ਹਿਰ ਤੋਂ ਬਾਹਰ ਆ ਕੇ ਮੈਦਾਨੀ ਇਲਾਕੇ ਵਿਚ ਸੜਕ ਦੇ ਦੋਵੇਂ ਪਾਸੇ ਝੋਨੇ ਦੇ ਖੇਤ ਸਨ ਅਤੇ ਕੁਝ ਫਲਾਂ ਦੇ ਬੂਟੇ ਸਨ ਪਰ ਕੁਝ ਸਮੇਂ ਬਾਅਦ ਪਹਾੜੀ ਸਫਰ ਸ਼ੁਰੂ ਹੋ ਗਿਆ ਅਤੇ ਚੜਾਈ ਦੇ ਇਸ ਸਫਰ ਵਿਚ ਛੋਟੀਆਂ_2 ਪਹਾੜੀਆਂ ਸਨ । ਇਹ ਖੇਤਰ ਬਿਲਕੁਲ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਹੀ ਸੀ ਪਰ ਪਹਾੜੀਆਂ ਇੰਨੀਆਂ ਉਚੀਆਂ ਨਹੀਂ ਸਨ ਜਿੰਨੀਆਂ ਹਿਮਾਚਲ ਪ੍ਰਦੇਸ਼ ਵਿਚ ਹਨ। ਕੋਈ 2 ਕੁ ਘੰਟੇ ਦੇ ਸਫਰ ਤੋਂ ਬਾਅਦ ਅਸੀਂ ਇਕ ਖੂਰਸੂਰਤ ਜਗਾਹ ਜਿੱਥੇ ਇਕ ਕੈਫੀਟੇਰੀਆ ਸੀ ਉਥੇ ਚਾਹ ਪੀਣ ਲਈ ਰੁਕ ਗਏ।ਉਸ ਜਗਾਹ ਦੇ ਇਰਦ ਗਿਰਦ ਉਚੀਆਂ ਪਹਾੜੀਆਂ ਸਨ।
ਮਨੀਪੁਰ ਇਕ ਛੋਟਾ ਪ੍ਰਾਂਤ ਹੈ ਜਿਸ ਦਾ ਖੇਤਰ ਤਾਂ 37 ਹਜਾਰ ਕਿਲੋਮੀਟਰ ਦੇ ਕਰੀਬ ਹੈ ਪਰ ਵਸੋ ਸਿਰਫ 27 ਲੱਖ ਹੈ। 60 ਮੈਬਰਾਂ ਦੀ ਪ੍ਰਾਂਤ ਦੀ ਐਬਲੀ ਵਾਲੀ ਸਟੇਟ ਵਿਚ ਇਸ ਵਕਤ ਬੀ.ਜੀ.ਪੀ. ਦੀ ਸਰਕਾਰ ਹੈ । ਮੌਸਮ ਵਿਚ ਕਰਮਚਾਰੀਆਂ ਵਿਚ ਤਾਂ ਕਾਫੀ ਗਰਮੀ ਹੋ ਜਾਂਦੀ ਹੈ ਪਰ ਸਰਦੀਆਂ ਵਿਚ ਕਾਫੀ ਠੰਡਾਂ ਮੌਸਮ ਹੁੰਦਾ ਹੈ। ਇੱਥੇ ਵੀ ਝੋਨਾ ਅਤੇ ਗੰਨਾ ਮੁੱਖ ਫਸਲਾਂ ਹਨ। ਇਕ ਗੱਲ ਵੇਖੀ ਗਈ ਕਿ ਇਸ ਦੀਆਂ ਪਹਾੜੀਆਂ ਤੇ ਫਲਦਾਰ ਦਰਖਤਾਂ ਦੀ ਖੇਤੀ ਘੱਟ ਹੀ ਨਜ਼ਰ ਆਈ ਉਸ ਤਰ੍ਹਾਂ ਇਕ ਪ੍ਰਾਂਤ ਜਿਥੇ ਤਕਰੀਬਨ 92 ਫੀਸਦੀ ਪਹਾੜੀਆਂ ਅਤੇ ਸਿਰਫ 8 ਫੀਸਦੀ ਖੇਤਰ ਹੀ ਮੈਦਾਨੀ ਹੈ ਵਿਚ ਕਾਫੀ ਖੁਸ਼ਹਾਲੀ ਹੈ।
ਕੋਈ 1.30 ਕੁ ਵਜੇ ਅਸੀਂ ਭਾਰਤ ਮੈਨਮਾਰ ਦੇ ਬਾਰਡਰ ਤੇ ਪਹੁੰਚ ਗਏ। ਉਥੇ ਬਾਰਡਰ ਦੇ ਵੱਡੀ ਗਿਣਤੀ ਵਿਚ ਕਾਰਾਂ, ਬੱਸਾਂ ਆਦਿ ਲੱਗੀਆਂ ਹੋਈਆਂ ਸਨ ਜਿੰਨਾਂ ਵਿਚ ਦੇਸ਼ ਦੇ ਵੱਖ-2 ਖੇਤਰਾਂ ਅਤੇ ਮਨੀਪੁਰ ਦੇ ਯਾਤਰਸ਼ ਆਏ ਹੋਏ ਸਨ। ਕੋਈ ਅਧਾ ਕੁ ਕਿਲੋਮੀਟਰ ਤੁਰ ਕੇ ਅਸੀਂ ਮੋਰਹੇ ਬਾਰਡਰ ਤੇ ਪਹੁੰਚ ਗਏ ਜਿਥੇ ਇਕ ਗੇਟ ਤੇ ਭਾਰਤ ਮੈਨਾਮਾਰ ਬਾਰਡਰ ਲਿੱਖਿਆ ਹੋਇਆ ਸੀ। ਉਸ ਤਰਾਂ ਤੇ ਸ਼ਨਾਖਤੀ ਕਾਰਡ ਵਿਖਾ ਕੇ ਮੈਨਾਮਾਰ ਵਲ ਜਾਣ ਦੀ ਇਜਾਜਤ ਸੀ ਪਰ ਸਾਡੇ ਨਾਲ ਗਏ ਕਾਨਫਰੰਸ ਦੇ ਕਨਵੀਨਰ ਵਲੋ ਸਾਡੇ ਬਾਰੇ ਦਸਣ ਤੇ ਸਾਨੂੰ ਸ਼ਨਾਖਤੀ ਕਾਰਡ ਵੀ ਵਿਖਾਉਣ ਦੀ ਜ਼ਰੂਰਤ ਨਾ ਪਈ ਪਰ ਸਾਨੂੰ ਇਹ ਦੱਸਿਆ ਗਿਆ ਕਿ ਅਸੀਂ ਮੈਨਾਮਾਰ ਵਿਚ ਘੁੰਮ ਫਿਰ ਸਕਦੇ ਨਾ ਕੁਝ ਖਰੀਦ ਸਕਦੇ ਸਾਂ ਅਤੇ ਉਸ ਤਰਫ ਤੋਂ ਖਾਣਾ ਖਾ ਸਕਦੇ ਹਾਂ ਪਰ ਉਹ ਬਾਰਡਰ 4 ਵਜੇ ਬੰਦ ਹੋ ਜਾਂਦਾ ਸੀ ਅਤੇ ਸਾਨੂੰ 4 ਵਜੇ ਤੋਂ ਪਹਿਲਾਂ_2 ਇੱਧਰ ਭਾਰਤ ਵਾਲੇ ਪਾਸੇ ਜ਼ਰੂਰ ਆਉਣਾ ਪੈਣਾ ਸੀ। ਇਸ ਤਰਾਂ ਹੀ ਜਿਹੜੇ ਲੋਕ ਮੈਨਮਾਰ ਤੋਂ ਉਸ ਬਾਰਡਰ ਵੇਖਣ ਆਏ ਹੋਏ ਸਨ ਉਹਨਾਂ ਨੂੰ ਵੀ 4 ਵਜੇ ਤੋਂ ਪਹਿਲਾਂ ਉਧਰ ਮੈਨਮਾਰ ਵਾਲੇ ਪਾਸੇ ਜਾਣਾਂ ਪੈਣਾਂ ਸੀ। ਮੈਨਾਮਾਰ ਵਾਲੇ ਪਾਸੇ ਵੀ ਇੱਧਰ ਵਾਂਗ ਹੀ ਬਹੁਤ ਸਾਰੀਆਂ ਕਾਰਾਂ ਅਤੇ ਬੱਸਾਂ ਆਦਿ ਖੜੀਆਂ ਸਨ ਜਿੰਨਾਂ ਵਿਚ ਉਸ ਤਰਫ ਤੋਂ ਇਧਰ ਬਾਰਡਰ ਵੇਖਣ ਆਏ ਲੋਕ ਸਨ। ਮੈਨਾਮਾਰ ਦੀ ਤਰਫ ਦੇ ਉਸ ਵਸੇ ਛੋਟੇ ਜਹੇ ਸ਼ਹਿਰ ਦਾ ਨਾਂ ਡਾਂਮਸ਼ ਸੀ।
ਮੈਂ ਧਰਿੰਦਰ ਭਟਨਾਗਰ ਅਤੇ ਸ੍ਰੀ ਵਿਨੋਦ ਸਿੰਘ ਉਸ ਮਾਰਕੀਟ ਦੇ ਵੱਖ-2 ਹਿੱਸਿਆਂ ਵਿਚ ਘੁੰਮਦੇ ਹੋਇਆ ਇਹ ਨੋਟ ਕੀਤਾ ਕਿ ਦੋਵਾਂ ਤਰਫ ਦੇ ਲੋਕਾਂ ਦੇ ਮੁਹਾਂਦਰੇ ਬਿਲਕੁਲ ਇਕੋ ਜਹੇ, ਪਹਿਰਾਵਾ ਵੀ ਤਕਰੀਬਨ ਇਕੋ ਜਿਹਾ ਸੀ ਪਰ ਇਕ ਵਿਲਖਣਤਾਂ ਇਹ ਸੀ ਕਿ ਮੈਨਾਮਾਰ ਵੱਲ ਉਹਨਾਂ ਦੁਕਾਨਾਂ ਨੂੰ ਜ਼ਿਆਦਾਤਰ ਔਰਤਾਂ ਚਲਾ ਰਹੀਆਂ ਸਨ ਜਦੋ ਕਿ ਭਾਰਤ ਵੱਲ ਔਰਤ ਉਦਮੀਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਜ਼ਿਆਦਾਤਰ ਦੁਕਾਨਾਂ ਤੇ ਮਰਦ ਹੀ ਸਨ। ਸਾਨੂੰ ਇਸ ਗੱਲ ਦੀ ਹੈਰਾਨੀ ਸੀ। ਅਸੀਂ ਮਹਿਸੂਸ ਕਰ ਰਹੇ ਸਾਂ ਕਿ ਇਸ ਬਾਰਡਰ ਦੀ ਲਕੀਰ ਦੇ ਬਾਵਜੂਦ ਇਸ ਅਤੇ ਉਸ ਤਰਫ ਦੀਆਂ ਕਈ ਗੱਲਾਂ ਸਾਂਝੀਆਂ ਸਨ ਚਿਹਰੇ ਇਕੋ ਜਿਹੇ ਸਨ ਪਹਿਰਾਵਾਂ ਇਕੋ ਜਿਹਾ ਸੀ ਬੋਲੀ ਵੀ ਇਕ ਸੀ ਪਰ ਅਸੀਂ ਵਿਅਕਤੀ ਜੋ ਅੰਗਰੇਜੀ ਸਮਝਦਾ ਸੀ ਉਸ ਨੂੰ ਪੁੱਛਿਆ ਕਿ ਕੀ ਇਧਰ ਅਤੇ ਉਧਰ ਦੀ ਬੋਲੀ ਦਾ ਕੋਈ ਫਰਕ ਹੈ ਤਾਂ ਉਸ ਨੇ ਦਸਿਆ ਕਿ ਬੋਲੀ ਵੀ ਇਕੋ ਹੀ, ਪਰ ਬਰਮਾਂ ਵਾਲੇ ਪਾਸੇ ਦੀ ਬੋਲੀ ਵਿਚ ਕੁਝ ਸ਼ਬਦ ਬਰਮਾਂ ਦੀ ਬੋਲੀ ਦੇ ਸ਼ਾਮਿਲ ਹੋ ਗਏ ਹਨ। ਬਰਮਾਂ ਦੀ ਤਰਫ ਦੀ ਮਾਰਕੀਟ ਵਿਚ ਕਈ ਦੁਕਾਨਾਂ ਤੇ ਬੈਠੇ ਲੋਕ ਬੀਅਰ ਅਤੇ ਸ਼ਰਾਬ ਵੀ ਪੀ ਰਹੇ ਸਨ ਪਰ ਇਹ ਭਾਰਤ ਵਾਲੇ ਪਾਸੇ ਦੀਆਂ ਦੁਕਾਨਾਂ ਵਿਚ ਨਹੀਂ ਸਨ। ਜਦੋਂ ਅਸੀਂ ਇਕ ਰੈਸਟੋਰੈਂਟ ਤੋਂ ਚਾਹ ਪੀਤੀ ਅਤੇ ਕੇਕ ਖਾਂਦਾ ਤਾਂ ਮਹਿਸੂਸ ਹੋਇਆ ਕਿ ਬਰਮਾਂ ਦੀ ਮਾਰਕੀਟ ਵਿਚ ਭਾਰਤ ਵਾਲੇ ਪਾਸੇ ਦੀ ਮਾਰਕੀਟ ਤੋਂ ਜ਼ਿਆਦਾ ਮਹਿੰਗਾਈ ਹੈ।
13 ਅਕਤੁਬਰ ਨੂੰ ਐਤਵਾਰ ਵਾਲੇ ਦਿਨ ਮੈਂ ਡੈਂਲੀਗੇਸ਼ਨ ਤੋਂ ਛੁੱਟੀ ਲੈ ਲਈ ਕਿਉ ਜੋ ਮੈਂ ਉਥੇ ਕੁਝ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ ਜਿਸ ਲਈ ਸ੍ਰੀ ਭਲਾ ਸਾਹਿਬ ਜੋ ਪੰਜਾਬ ਦੀ ਰਾਕਟਬਾਲ ਅਸੋਸੀਏਸ਼ਨ ਦੇ ਸੈਕਟਰੀ ਸਨ ਨੇ ਉਥੋ ਦੇ ਰੈਕਟਸਾਲ ਅਸੋਸੀਏਸ਼ਨ ਦੀ ਉਪ ਪ੍ਰਧਾਨ ਸਾਂ। ਠੀਕ ਸਮੇਂ ਤੇ ਸਦਾਨੰਦ ਸਿੰਘ ਮੇਰੇ ਕੋਲ ਹੋਟਲ ਵਿਚ ਆ ਗਿਆ। ਮੈਂ ਉਸ ਨੂੰ ਉਥੇ ਵਸੇ ਪੰਜਾਬੀਆਂ ਬਾਰੇ ਪੁੱਛਿਆ ਇਸ ਨੂੰ ਪੁੱਛਣ ਲਈ ਮੇਰੀ ਉਤਸੁਕਤਾ ਇਸ ਕਰਕੇ ਸੀ ਕਿ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਹੋਸਟਲ ਵਿਚ ਰਹਿੰਦਾ ਸਾਂ ਤਾਂ ਉਸ ਸਮੇਂ ਮੇਰੇ ਨਾਲ ਹੋਸਟਲ ਵਿਚ ਮਨੀਪੁਰ ਦੇ ਤਿੰਨ ਚਾਰ ਸਿੱਖ ਲੜਕੇ ਰਹਿੰਦੇ ਸਨ। ਜਿੰਨਾਂ ਦੇ ਖਾਦ ਕਰਣ ਦੇ ਢੰਗ ਤੋਂ ਇਸ ਤਰਾਂ ਲੱਗਦਾ ਸੀ ਕਿ ਉਹ ਪੈਸੇ ਨੂੰ ਖੂਬ ਉਜਾੜਦੇ ਸਨ। ਉਹ ਦੱਸਦੇ ਹੁੰਦੇ ਸਨ ਕਿ ਮਨੀਪੁਰ ਵਿਚ ਸਿੱਖਾਂ ਦੀ ਕਾਫੀ ਗਿਣਤੀ ਹੈ। ਮੈਂ ਸਦਾਨੰਦ ਨੂੰ ਉਥੋਂ ਦੇ ਗੁਰਦਵਾਰਾ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਮੇਨ ਮਾਰਕੀਟ ਵਿਚ ਹੈ ਅਤੇ ਹੋਟਲ ਤੋਂ ਕੋਈ ਦੂਰ 'ਤੇ ਨਹੀਂ।
ਮੈਂ ਅਤੇ ਸਦਾਨੰਦ ਗੁਰਦਵਾਰੇ ਵਿਖੇ ਆ ਗਏ ਅਤੇ ਉਥੋਂ ਦੇ ਗੰ੍ਰਥੀ ਸਿੰਘ ਸ. ਪ੍ਰਮਜੀਤ ਸਿੰਘ ਨੂੰ ਮਿਲੇ। ਉਸ ਨੇ ਦੱਸਿਆ ਕਿ ਇਹ ਠੀਕ ਹੈ ਕਿ ਪਹਿਲਾਂ ਇੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਰਹਿੰਦੀ ਸੀ ਪਰ ਮਨੀਪੁਰ ਵਿਚ ਲੰਮਾਂ ਸਮਾਂ ਅਮਨ ਵਾਲੀ ਹਾਲਤ ਨਾ ਰਹਿਣ ਕਰਕੇ, ਬਹੁਤ ਸਾਰੇ ਪੰਜਾਬੀ ਵਾਪਿਸ ਚਲੇ ਗਏ ਸਨ। ਗੁਰਦਆਰੇ ਦੇ ਨਾਲ ਦੀ ਇਮਾਰਤ ਵਿਚ ਗੁਰੂ ਨਾਨਕ ਪਬਲਿਕ ਸਕੂਲ ਚਲ ਰਿਹਾ ਹੈ ਜਿਸ ਵਿਚ ਜ਼ਿਆਦਾਤਰ ਵਿਦਿਆਰਥੀ ਮਨੀਪੁਰ ਤੋਂ ਹਨ ਅਤੇ ਪੰਜਾਬੀ ਵਸੋ ਦੇ ਉਸ ਵਗਕਤ ਸਿਰਫ 40/50 ਘਰ ਹੋਣ ਕਰਕੇ, ਬਹੁਤ ਘਟ ਪੰਜਾਬੀ ਬੱਚੇ ਇਸ ਸਕੂਲ ਵਿਚ ਪੜ੍ਹਦੇ ਸਨ। ਪੰਜਾਬੀਆਂ ਦੇ ਕਾਫੀ ਵੱਡੇ ਕਾਰੋਬਾਰ ਹਨ ਜਿਨ੍ਹਾਂ ਵਿਚ ਹੋਟਲ, ਠੇਕੇ, ਟਰਾਂਸਪੋਰਟ ਅਤੇ ਫੈਕਟਰੀਆਂ ਜਾਂ ਹੋਲਸੇਲ ਦੀਆਂ ਵੱਡੀਆਂ ਦੁਕਾਨਾਂ ਹਨ। ਸ: ਪ੍ਰਮਜੀਤ ਸਿੰਘ ਨੇ ਗੁਰਦਆਰਾ ਕਮੇਟੀ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਸ. ਗੁਰਨਾਮ ਸਿੰਘ ਨਾਲ ਮੇਰੀ ਗੱਲ ਕਰਵਾਈ ਜੋ ਅੱਜਕਲ ਜ਼ਿਆਦਾਤਰ ਦਿੱਲੀ ਰਹਿੰਦੇ ਹਨ ਭਾਵੇਂ ਕਿ ਉਹਨਾਂ ਦਾ ਮਨੀਪੁਰ ਵਿਚ ਵੀ ਵੱਡਾ ਕਾਰੋਬਾਰ ਹੈ। ਇਥੇ ਹੀ ਮੈਨੂੰ ਦੱਸਿਆ ਗਿਆ ਕਿ ਜਦੋ ਕੱਲ ਜਿਥੇ ਅਸੀਂ ਮੋਹਰਾ ਗਏ ਸਾਂ ਉਥੇ ਵੀ ਸਿਰਫ 3/4 ਸਿੱਖ ਪਰਿਵਾਰ ਰਹਿੰਦੇ ਹਨ ਅਤੇ ਉਥੇ ਵੀ ਉਹਨਾਂ ਨੇ ਗੁਰਦਆਰਾ ਸਾਹਿਬ ਬਣਾਇਆ ਹੋਇਆ ਹੈ ਅਤੇ ਉਸ ਗੁਰਦਵਾਰੇ ਅਤੇ ਇੰਮਫਾਲ ਦੇ ਗੁਰਦਆਰੇ ਵਿਚ ਜ਼ਿਆਦਾਤਰ ਲੋਕਲ ਲੋਕ ਜਿੰਨਾਂ ਵਿਚ ਹਿੰਦੂ ਅਤੇ ਬੋਧੀ ਹੁੰਦੇ ਹਨ ਉਹ ਆਉਂਦੇ ਹਨ ਅਤੇ ਬੜੀ ਸ਼ਰਧਾ ਨਾਲ ਗੁਰਦਆਰੇ ਸੇਵਾ ਕਰਦੇ ਹਨ।
ਉਸ ਦਿਨ “ਲਗਾਤਾਰ ਚੱਲਣ ਵਾਲੇ ਵਿਕਾਸ ਦੇ ਉਦੇਸ਼ਾਂ ਬਾਰੇ ਅਯੋਜਿਤ ਕਾਨਫਰੰਸ ਦਾ ਆਖਰੀ ਦਿਨ ਸੀ ਅਤੇ ਸ਼ਾਮ ਨੂੰ ਤਿੰਨ ਵਜੇ ਉਸ ਦਾ ਸਮਾਪਤੀ ਸਮਾਗਮ ਸੀ। ਉਸ ਸਮਾਗਮ ਦੀ ਪ੍ਰਧਾਨਗੀ ਬਾਲਾ ਸਾਹਿਬ ਜਿਹੜੇ ਰਾਜ ਸਭਾ ਵਿਚ ਮੈਂਬਰ ਸਨ ਉਹਨਾਂ ਨੇ ਕਰਣੀ ਸੀ। ਉਸ ਕਨਵੋਕੇਸ਼ਨ ਹਾਲ ਵਿਚ ਅੱਜ ਫਿਰ ਬਹੁਤ ਵਡੀ ਗਿਣਤੀ ਵਿਚ ਨੌਜਵਾਨ ਆਏ ਹੋਏ ਸਨ ਜਿਹੜੇ ਮਨੀਪੁਰ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀ ਸਨ। ਠੀਕ ਤਿੰਨ ਵਜੇ ਉਹ ਸਮਾਗਮ ਸ਼ੁਰੂ ਹੋਇਆ ਜਿਸ ਵਿਚ ਉਸ ਨਵੀਂ ਬਣੀ ਯੂਨੈਸਕੋ ਕਲਬ ਦੀ ਸਫਲਤਾ ਲਈ ਕਈ ਗੱਲਾਂ ਕੀਤੀਆਂ ਗਈਆਂ ਅਤੇ ਸਭ ਤੋਂ ਬਾਅਦ ਸ੍ਰੀ ਭਟਨਾਗਰ ਸੈਕਟਰੀ ਜਨਰਲ ਅਤੇ ਮੈਂ ਪ੍ਰਧਾਨ ਹੋਣ ਦੇ ਨਾਤੇ, ਉਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿਉ ਜੋ ਉਹਨਾਂ ਨੇ ਵੱਡੀ ਗਿਣਤੀ ਵਿਚ ਭਾਰਤ ਦੇ ਵੱਖ-2 ਹਿੱਸਿਆਂ ਤੋਂ ਆਏ ਡੈਲੀਗੇਟ ਲਈ ਬਹੁਤ ਚੰਗਾ ਰਹਿਣ ਦਾ ਪ੍ਰਬੰਧ ਕੀਤਾ ਸੀ ਅਤੇ ਮਨੀਪੁਰ ਦੇ ਵੱਖ-2 ਥਾਵਾਂ ਦੀ ਯਾਤਰਾ ਕਰਵਾਈ ਸੀ।
ਸਮਾਪਤੀ ਸਮਾਗਮ ਤੋਂ ਬਾਅਦ ਉਸ ਦਿਨ ਹੀ ਸ਼ਾਮ ਨੂੰ ਕਲਾਸਿਕ ਹੋਟਲ ਵਿਚ ਫਿਰ ਸੱਭਿਆਚਾਰਕ ਪ੍ਰੋਗਰਾਮ ਸੀ ਪਰ ਇਸ ਪ੍ਰੋਗਰਾਮ ਦੀ ਵਿਲਖਣ ਗਲ ਇਹ ਸੀ ਕਿ ਕਿ ਇਸ ਤਰਾਂ ਹਿੰਦੀ ਦੇ ਗਾਣਿਆਂ ਤੋਂ ਇਲਾਵਾ ਵੱਖ-2 ਪ੍ਰਾਤਾਂ ਦੀਆਂ ਬੋਲੀਆਂ ਦੇ ਗਾਣੇ ਗਾਏ ਜਾਣੇ ਸਨ। ਖੂਬਸੂਰਤ ਹਿੰਦੀ ਗਾਣਿਆਂ ਤੋਂ ਬਾਅਦ ਵੱਖ-2 ਪ੍ਰਾਂਤਾਂ ਦੇ ਵਿਅਕਤੀਆਂ ਵਲੋਂ ਆਪਣੇ ਪ੍ਰਾਤਾਂ ਦੀਆਂ ਬੋਲੀਆਂ ਦੇ ਗਾਣੇ ਸੁਣਾਏ ਗਏ। ਉਥੋ ਦੀ ਇਕ ਹੋਰ ਵਿਲਖਣ ਗੱਲ ਸਾਹਮਣੇ ਇਹ ਆਈ ਕਿ ਜਿਹੜੀ ਲੜਕੀ ਪਹਿਲੋ ਹਿੰਦੀ ਦੇ ਗਾਣੇ ਸੁਣਾਂ ਰਹੀ ਸੀ ਉਸ ਨੇ ਹੀ ਬਾਅਦ ਵਿਚ ਹਰਿਆਣਵੀ, ਪੰਜਾਬੀ ਅਤੇ ਹੋਰ ਬੋਲੀਆਂ ਵਿਚ ਗਾਣੇ ਸੁਣਾਉਣੇ ਸ਼ੁਰੂ ਕੀਤੇ ਅਤੇ ਉਹ ਗਾਣੇ ਵੀ ਉਸ ਤਰਾਂ ਪੂਰਣ ਸਨ ਜਿਵੇਂ ਕਿ ਉਹ ਉਹਨਾਂ ਬੋਲੀਆਂ ਦੇ ਵਿਅਕਤੀਆਂ ਵਲੋਂ ਗਾਏ ਜਾਣੇ ਸਨ। ਵੱਖ-2 ਗਾਣਿਆਂ ਦੇ ਨਾਲ_2 ਉਸ ਦੇ ਹਿਸਾਬ ਦਾ ਨਾਚ ਸ਼ੁਰੂ ਹੋ ਜਾਦਾਂ ਸੀ ਜਿਸ ਵਿਚ ਇਕ ਤਰਫ ਮਰਦੇ ਅਤੇ ਦੂਸਰੀ ਤਰਫ ਔਰਤਾਂ ਉਸ ਨਾਚ ਵਿਚ ਹਿੱਸਾ ਲੈਂਦੀਆਂ ਸਨ । ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸੰਗੀਤ ਦੀ ਜਾਂ ਤਾਂ ਕੋਈ ਜੁਬਾਨ ਨਹੀਂ ਹੁੰਦੀ ਜਾਂ ਉਹ ਸਾਰੀਆਂ ਦੀ ਜ਼ਪਬਾਨਾਂ ਵਿਚ ਇਕ ਹੀ ਹੁੰਦਾ ਹੈ ਇਸ ਲਈ ਹਰ ਕੋਈ ਹਰ ਗਾਣੇ ਦਾ ਪੂਰਾ ਅਨੰਦ ਲੈ ਰਿਹਾ ਸੀ ਭਾਵੇਂ ਕਿ ਉਹ ਕਿਸੇ ਵੀ ਬੋਲੀ ਵਿਚ ਗਾਇਆ ਜਾ ਰਿਹਾ ਸੀ। ਉਹ ਪ੍ਰੋਗਰਾਮ ਇੰਨਾ ਦਿਲਚਸਪ ਸੀ ਕਿ ਭਾਵੇਂ ਰਾਤ ਦੇ 11 ਵਜ ਗਏ ਸਨ ਅਤੇ ਅਗਲੇ ਦਿਨ ਜ਼ਿਆਦਾਤਰ ਲੋਕਾਂ ਨੇ ਚਲੇ ਜਾਣਾ ਸੀ ਅਤੇ ਪਰ ਉਸ ਵਕਤ ਕੋਈ ਵੀ ਵਿਅਕਤੀ ਉਸ ਪ੍ਰੋਗਰਾਮ ਨੂੰ ਮੁਕਾਉਣ ਦੇ ਹਕ ਵਿਚ ਨਹੀਂ ਸੀ ਅਤੇ ਭਾਵੇਂ ਕਿ ਹੁਣ ਡਿਨਰ ਲੇਟ ਵੀ ਹੋ ਰਿਹਾ ਸੀ ਪਰ ਕੋਈ ਵੀ ਇਹ ਗੱਲ ਮਹਿਸੂਸ ਨਹੀਂ ਸੀ ਕਰ ਰਿਹਾ ਅਤੇ ਅਖੀਰ ਵਿਚ ਪ੍ਰਬੰਧਕਾਂ ਨੂੰ ਆਪ ਹੀ ਇਹ ਕਹਿਣਾ ਪਿਆ ਕਿ ਹੁਣ ਕਿਉ ਜੋ ਡਿਨਰ ਖਵਾਉਣ ਵਾਲੀ ਟੀਮ ਦੇ ਕਈ ਟੈਲੀਫੂਨ ਆ ਚੁੱਕੇ ਹਨ ਇਸ ਲਈ ਇਹ ਪ੍ਰੋਗਰਾਮ ਬੰਦ ਕਰਨਾ ਪੈਣਾ ਸੀ। ਇਸ ਤਰ੍ਹਾਂ ਬਹੁਸੱਭਿਆਚਾਰਕ ਦੀ ਉਹ ਝਲਕ ਜਿਹੜੀ ਉਸ ਸ਼ਾਮ ਮਿਲੀ ਉਹ ਹਰ ਦਿਨ ਲਈ ਸਾਰੀ ਉਮਰ ਦੀ ਇਕ ਯਾਦਗਾਰ ਬਣ ਗਈ।
ਡਾ. ਸ.ਸ. ਛੀਨਾ