ਮਾਂ ਬੋਲੀ ਪੰਜਾਬੀ ਦਾ, ਸਰਵਨ ਪੁੱਤ ਤੁਰ ਗਿਆ...

Saturday, Feb 08, 2020 - 01:47 PM (IST)

ਮਾਂ ਬੋਲੀ ਪੰਜਾਬੀ ਦਾ, ਸਰਵਨ ਪੁੱਤ ਤੁਰ ਗਿਆ...

ਮਾਂ ਬੋਲੀ ਪੰਜਾਬੀ ਦਾ, ਸਰਵਨ ਪੁੱਤ ਤੁਰ ਗਿਆ
ਕਰ ਸੁੰਨੇ ਆਲ੍ਹਣੇ, ਦੂਰ ਪੰਛੀ ਉੜ ਗਿਆ
ਇੱਕ ਸਾਹਤਿਕ ਯੁੱਗ ਦਾ, ਯਾਰੋ ਪਤਨ ਹੋ ਗਿਆ
ਨਾਵਲਾਂ ਦਾ ਜਨਮ ਦਾਤਾ, ਅੱਜ ਦਫਨ ਹੋ ਗਿਆ
ਸ਼ਬਦਾਂ ਦਾ ਚਮਕਦਾ ਸਿਤਾਰਾ, ਛਪਨ ਹੋ ਗਿਆ
ਪੰਜਾਬੀਆਂ ਦੀ ਮਾਂ ਦਾ, ਦੁਲਾਰਾ ਖਤਮ ਹੋ ਗਿਆ
ਪੰਜਾਬੀਏ ਜ਼ੁਬਾਨੇ ਤੇਰਾ, ਮਹਿੰਗਾ ਰਤਨ ਖ਼ੋ ਗਿਆ
ਦੇ ਕੇ ਖਜਾਨੇ ਸਾਨੂੰ, ਜਲਾ ਵਤਨ ਹੋ ਗਿਆ
ਕਲਮਾਂ ਨੀ ਵੇਚੀਆਂ, ਨਾ ਵੇਚਿਆ ਜਮੀਰ ਨੂੰ
ਧੌਣ ਉੱਚੀ ਕਰ ਬਾਪੂ, ਤੁਰ ਗਿਆ ਅਖੀਰ ਨੂੰ
ਪੜ੍ਹ ਕੇ ਖਜਾਨੇ ਥੋਡੇ, ਪੱਬਾਂ ਭਾਰ ਰਹਿਣਗੇ
ਸਦਾ ਹੀ ਪੰਜਾਬੀ ਥੋਡੇ, ਕਰਜਦਾਰ ਰਹਿਣਗੇ
ਜਦੋਂ ਤਾਈ ਪੰਜਾਬੀ ਤੇ, ਪੰਜਾਬ ਰਹਿਣਗੇ
ਢੁਡੀਕੇ ਤੇ ਕੰਵਲ ਸਦਾ, ਯਾਦ ਰਹਿਣਗੇ
ਜਦੋਂ ਤਾਈਂ ਪੰਜਾਬੀ ਨੂੰ, ਮਾਂ ਕਿਹਾ ਜਾਵੇਗਾ
ਜਸਵੰਤ ਸਿੰਘ ਕੰਵਲ ਦਾ, ਨਾ ਲਿਆ ਜਾਵੇਗਾ
ਸਾਹੋਤੇਆ ਓ ਸੱਚ ਦੇ, ਵਪਾਰੀ ਨਹੀਓਂ ਲੱਭਣੇ
ਜਸਵੰਤ ਸਿੰਘ ਕੰਵਲ ਜਿਹੇ, ਲਿਖਾਰੀ ਨਹੀਂ ਲੱਭਣੇ

ਕੁਲਵੀਰ ਸਹੋਤਾ ਡਾਨਸੀਵਾਲ 778 863 2472


author

Aarti dhillon

Content Editor

Related News