ਮਹਿੰਗਾਈ ਤੇ ਪ੍ਰਦੂਸ਼ਣ
Wednesday, Jan 09, 2019 - 05:02 PM (IST)

ਆਓ ਅੱਜ ਚਾਨਣਾ ਪਾਈਏ ਜ਼ਿਆਦਾ ਮਹਿੰਗਾਈ ਤੇ ਪ੍ਰਦੂਸ਼ਣ ਕਿਵੇਂ ਤੇ ਕਿਉਂ ਵਧਿਆ। ਪਹਿਲਾਂ ਪਹਿਲ ਸਾਰੇ ਲੋਕ ਬੜੇ ਸਮਝਦਾਰ ਤੇ ਵਧੀਆਂ ਸੋਚ ਦੇ ਮਾਲਕ ਸਨ ਤੇ ਘਰ ਪਰਿਵਾਰ ਬੜੇ ਹੀ ਸਲੀਕੇ ਤੇ ਸਹਿਜ ਨਾਲ ਚਲਾਉਂਦੇ ਸਨ। ਘਰ ਵਿਚ ਬੇਸ਼ੱਕ ਕਈ ਸਾਰੇ ਮੈਂਬਰ ਰਹਿੰਦੇ ਸਨ ਪਰ ਸਾਰਿਆਂ ਵਿਚੋਂ ਇਕ ਲਾਣੇਦਾਰ ਹੁੰਦਾ ਜੋ ਸਾਰੇ ਘਰ ਦੀ ਜਿੰਮੇਵਾਰੀ ਸਾਂਭਦਾ ਸੀ। ਕਿਤੇ ਰਿਸ਼ਤੇਦਾਰੀ ਵਿਚ ਵੀ ਜੇ ਕੋਈ ਕੰਮ ਪੈਂਦਾ ਤਾਂ ਪਰਿਵਾਰ ਦਾ ਇਕ ਹੀ ਮੈਂਬਰ ਜ਼ਾਦਾ ਉਦੋਂ ਜਾਣ ਦੇ ਸਾਧਨ ਮੋਟਰ ਗੱਡੀਆਂ ਨਹੀਂ ਸਨ । ਕਿਸੇ ਕੋਲ ਹੀ ਕੋਈ ਲਾਰੀ ਹੁੰਦੀ ਤੇ ਨਹੀਂ ਤਾਂ ਜ਼ਿਆਦਾ ਤਰ ਆਉਣ ਜਾਣ ਵਿਚ ਪਸ਼ੂ ਹੀ ਸਹਾਈ ਹੁੰਦੇ ਜਿਵੇਂ ਬੈਲ ਗੱਡੀ, ਟਾਂਗਾਂ, ਘੋੜਾ ਜਾਂ ਬੋਤਾ ਹੋਇਆਂ ਕਰਦਾ ਭਾਵੇਂ ਆਉਣ ਜਾਣ ਲਈ ਵੇਲਾ ਜ਼ਿਆਦਾ ਲੱਗਦਾ ਪਰ ਸਾਧਨ ਬਹੁਤ ਹੀ ਘੱਟ ਖਰਚੇ ਵਾਲੇ ਸਨ ਇਸੇ ਕਰਕੇ ਉਦੋਂ ੲਏਨਾਂ ਧੂੰਆਂ ਧੱਪਾਂ ਨਹੀਂ ਸੀ । ਘਰ ਦਾ ਹਰ ਇਕ ਜੀਅ ਕੰਮ ਕਰਦਾ ਔਰਤਾਂ ਨੇ ਕੱਪੜੇ ਸਿਉਣੇ 'ਦਰੀਆਂ ਬੁੰਨਣੀਆਂ ਤੇ ਚਰਖੇ ਨਾਲ ਰੂੰ ਦੀਆਂ ਪੂਣੀਆਂ ਵੱਟ ਕੇ ਸੂਤ ਤਿਆਰ ਕਰਕੇ ਤਾਣੀ ਆਦਿ ਬੁੰਨਣੀ ਅੱਜਕਲ ਕੁੜੀਆਂ ਨੂੰ ਚਰਖੇ ਦਾ ਬਹੁਤ ਹੀ ਘੱਟ ਪਤਾਂ ਕਿਉਂ ਕੇ ਹੁਣ ਸਭ ਕੁਝ ਮਸ਼ੀਨੀ ਹੋ ਗਿਆ ਹੈ ਮਿਹਨਤ ਕਰਕੇ ਕੋਈ ਰਾਜ਼ੀ ਹੀ ਨਹੀਂ। ਬਸ ਸਭ ਨੇ ਬੇਲੋੜੇ ਖਰਚੇ ਘਰ ਵਿਚ ਹਰ ਇੱਕ ਮੈਂਬਰ ਕੋਲ ਮੋਬਾਇਲ ਰੱਖ ਕੇ ਵਧਾਏ ਹੋਏ ਹਨ ਇਹ ਵੀ ਜੇ ਬਿਨਾਂ ਕੰਮ ਤੋਂ ਵਰਤਿਆਂ ਜਾਂਦਾ ਆ ਬਹੁਤ ਗਲਤ ਹੈ। ਜਿਸ ਦੀਆਂ ਤਰੰਗਾਂ ਨਾਲ ਕਈ ਸਾਰੇ ਜਾਨਵਰ ਖਤਮ ਹੋ ਰਹੇ ਆ ਤੇ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਾਧੇ 'ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ । ਬਾਕੀ ਰਹੀ ਗੱਲ ਮੋਟਰ ਗੱਡੀਆਂ ਦੀ ਜੋ ਕੇ ਮਹਿੰਗੇ ਡੀਜ਼ਲ ਨਾਲ ਚੱਲ ਕੇ ਬਹੁਤ ਸਾਰੀ ਮਹਿੰਗਾਈ ਤੇ ਪ੍ਰਦੂਸ਼ਣ ਵਧਾ ਰਹੀਆਂ ਹਨ। ਜੇ ਵਿਚਾਰ ਚੰਗੇ ਲੱਗੇ ਤਾਂ ਮੈਂਨੂੰ ਆਪਣੀ ਰਾਇ ਜ਼ਰੂਰ ਭੇਜਣਾ ।
ਸੁਖਚੈਨ ਸਿੰਘ 'ਠੱਠੀ ਭਾਈ'
>00971527632924