ਮੈਂ ਕੀ ਰੁਲ ਜਾਣਾ

04/30/2017 4:31:34 PM

ਮੈਂ ਕੀ ਰੁਲ ਜਾਣਾ
ਮੈਨੂੰ ਜੰਮਣ ਉਪਰੰਤ ਕੀ ਮਾੜੇ ਆਖੇ,
ਕੀ ਰੱਬਾ ਮਾੜੇ ਬੋਲ ਪੁਗਾਏ ਸਾਡੇ,
ਰਤਾ ਵੀ ਚੰਗਾ ਨਾ ਕਹਿੰਦੇ ਸਾਰੇ।
ਮੇਰੇ ਜਿਹੀਆਂ ਕਈ ਰੁਲੀਆ,
ਰੂੜੀਆਂ ਕਈ ਸੁੰਨੀਆ ਥਾਵਾਂ ''ਚ,
ਮੈਂ ਕਿੱਥੇ ਰੁਲ ਜਾਣਾ, ਕੀ ਰੁਲ ਜਾਣਾ,
ਮੇਰੇ ਸਾਹਾਂ ਨੇ ਵਾਂਗੂੰ ਲੂਣ ਖੁਰ ਜਾਣਾ।
ਜਿਉਦੀਆਂ ਨੂੰ ਮਾਰ ਮੁਕਾਇਆ,
ਕੋਠੇ ਜਿੱਡੀ ਧੀ ਵੀ ਹੋ ਜਾਵੇਂ,
ਲੋਕਾਂ ਦੀਆਂ ਗੱਲਾਂ ''ਚ ਰੁਲ ਜਾਣਾ,
ਵਿਆਹ, ਦਾਜ ਚੱਕਰ ''ਚ ਘਿਰ ਜਾਣਾ,
ਮੈਂ ਕੀ ਰੁਲ ਜਾਣਾ ਕੀ ਖੁਰ ਜਾਣਾ ।
ਅਣਪਛਾਤੇ ਦਾ ਨਾ ਬੋਲਿਆਂ ਜਾਂਦਾ,
ਜਦੋਂ ਕੋਈ ਏਸੀ ਵੰਗਾਰ ਛੱਡ ਜਾਂਦਾ।
ਜਵਾਨ ਚਿੱਟੇ ਦੇ ਨਸ਼ੇ ''ਚ ਧੜ ਜਾਂਦਾ, 
ਖਿਆਲਾਂ ਮੰਦੇ ਖਿਆਲ ''ਚ ਅੜ ਜਾਂਦਾ, 
ਮੈਂ ਕਿੱਥੇ ਰੁਲ ਜਾਣਾ ਰੱਬਾ ਮੈਨੂੰ ਹੋਸ਼ ਨਾ,
ਤੇਰਾ ਰਾਗ ਸੁਣ ਜਾਵੇਂ ਵੰਗਾਰ ਪੁਕਾਰਾ,
ਮਾਂ ਦਿਲ ਨਾਲ ਕਹਿ ਦੇ ਮਾਣ ਬਾਹਲਾ,
ਮੈਂ ਬਾਹਲਾ ਹੀ ਮਾਣ ਦੇਵਾਂਗੀ ।
ਕਈ ਕਰਦੇ ਕਤਲ, ਮੈਂ ਕੀ ਦੁਹਰਾਵਾਂ,
ਮਾਂ ਕਰ ਦੁਆਵਾਂ, ਮੈਂ ਉੱਚਾ ਸਤਿਕਾਰ ਦੇਵਾਂਗੀ, 
ਮੈਂ ਬਾਪੂ ਦੀ ਪੱਗ ਦੀ ਲਾਜ, 
ਤਰੱਕੀ ਦੇ ਰਾਹ ਹੋਵਾਂਗੀ।
            ਲੇਖਕ ਜਮਨਾ ਸਿੰਘ, ਪਿੰਡ :ਗੋਬਿੰਦਗੜ੍ਹ, ਜ਼ਿਲ੍ਹਾ :ਲੁਧਿਆਣਾ,                                                     ਡਾਕ:ਦੱਧਾਹੂਰ,
                                              ਫੋਨ:98724-62794 


Related News