ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ.....

Wednesday, Jun 26, 2019 - 02:07 PM (IST)

ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ.....

ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ
ਮੈਂ ਡਾਇਰੀ ਦਾ ਪੰਨਾਂ
ਉਹਦੀ ਯਾਦ ਨੂੰ ਸੰਭਾਲ ਰੱਖ ਲਿਆ
ਫ਼ਤਹਿਵੀਰ ਫ਼ਤਹਿਵੀਰ ਦਿਲ
ਵਿੱਚ ਵਸ ਗਿਆ
ਕਾਲੀਆਂ ਰਾਤਾਂ ਤੋਂ ਪਹਿਲਾ ਹੀ
ਹਨੇਰਾ ਉਹਨੂੰ ਕੱਟ ਗਿਆ
ਤੜਫ ਤੜਫ ਉਹਦੇ ਹੰਝੂ ਜਿਹੇ
ਹਿਚਕੀਆ ਲੈਦਾ ਦਿਲ ਨਸ ਗਿਆ
ਰਿਸ਼ਤੇ ਨਾਤੇ ਤਾਂ ਜਾਨ ਜਿਹੇ
ਉਹਨੇ ਹਰ ਇੱਕ ਨਾ ਪਾ ਦਿੱਤੇ
ਰੋਣ ਹੀ ਲਾ ਤਾ ਫ਼ਤਹਿਵੀਰ ਨੇ
ਬਸ ਤਰਸ ਦਿਲ ਨੂੰ ਤਰਸ ਰਿਹਾ
ਜ਼ਰੂਰਤ ਤੋਂ ਸੋਹਣੇ ਪੰਨੇ ਬਣੇ
ਬਣੇ ਸੋਹਣੇ ਗ਼ਜ਼ਲਾ ਸ਼ਾਇਰ
ਜਮਨੇ ਉਹਦਾ ਦਿਲ ਕਿੱਥੇ ਧੜਕੇ
ਮਾਂ ਦੀਆਂ ਅੱਖਾਂ 'ਚ ਹੰਝੂ ਤੜਫ ਰਿਹਾ
ਕੋਈ ਦੁਨੀਆਂ ਦਾਰੀ 'ਤੇ ਮਸ਼ੀਨ ਬਣਾਉਣੀ
ਸਰਕਾਰਾਂ ਦੀ ਦੌਲਤ ਦਾ ਮੈਂ ਜਹਾਜ਼ ਬਣਾ ਕੇ
ਕੋਈ ਅਜਿਹਾ ਫ਼ਕੀਰ ਸਰਕ ਰਿਹਾ
ਮਾਂ ਉਸ ਦੀਆਂ ਅੱਖਾਂ ਸੁੱਜੀਆਂ
ਬੂਹੇ ਤੱਕਦੀ ਬੈਠੀ ਹੋਣੀ
ਵਿਹੜੇ ਵਿੱਚ ਕਦੇ ਖੇਡਦਾ ਸੀ
ਕਿੰਨਾ ਰੋਣਾ ਦੇ ਗਿਆ
ਜੋ ਸੀ ਹੱਸ ਰਿਹਾ
ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵਸ ਗਿਆ

ਜਮਨਾ ਗੋਬਿੰਦਗੜ
ਸੰਪਰਕ 98724-62794,9872462794


author

Aarti dhillon

Content Editor

Related News