ਪੱਲੇ ਉਸਨੇ ਦੁੱਖ ਹੀ ਆਇਆ
Saturday, May 13, 2017 - 03:52 PM (IST)
ਪੱਲੇ ਉਸਨੇ ਦੁੱਖ ਹੀ ਆਇਆ
ਬਣ ਕੇ ਜੋ ਮਿੱਟੀ ਦਾ ਆਇਆ
''ਚ ਹਨੇਰੇ ਲੁੱਕ ਲੁੱਕ ਰੋਵਾਂ
ਜੋ ਮੈਂ ਦੁੱਖਾਂ ਦੇ ਘਰ ਜਾਇਆ
ਰੂਹ ਦੇ ਨਾਲ ਜਿਵੇਂ ਕਲਬੂਤ
ਹਾਦਸੇ ਬਣੇ ਰਹੇ ਮੇਰਾ ਸਾਇਆ
ਫਾਸਲਾ ਕਦੇ ਵੀ ਮਿਟਿਆ ਨਾ
ਖੁਸ਼ੀਆਂ ਹੱਥੋਂ ਰਿਹਾ ਤਿਹਾਇਆ
ਸੁਣੀ ਗਈ ਨਾ ਇਕ ਵੀ ਪੁਕਾਰ
ਬੱਥੇਰਾ ਰੱਬ ਦਾ ਨਾਮ ਧਿਆਇਆ
ਜਾਂਦਾ ਤਾਂ ਕਿੱਧਰ ਨੂੰ ਜਾਂਦਾ
ਕਿਸਮਤ ਨੇ ਐਸਾ ਖੇਡ ਰਚਾਇਆ
ਕਲਮ ਵੀ ਮੈਨੂੰ ਮਾਰੇ ਤਾਅਨੇ
ਹਮੇਸ਼ਾ ਮੈਥੋਂ ਦਰਦ ਲਿਖਾਇਆ
ਖ਼ਾਨ ਲਾਂਬੜਾ
7696168630
