ਚੰਗੇ ਕੰਮ

Tuesday, Mar 19, 2019 - 10:27 AM (IST)

ਚੰਗੇ ਕੰਮ

ਅੱਜ ਤੋ ਦੋ ਸਾਲ ਪਿਹਲਾ ਦੀ ਗੱਲ ਹੈ ਇਕ ਲੜਕਾ ਜੋ ਅਪਣੇ ਮਾਂ ਪਿਤਾ ਦੀ ਖੂਬ ਸੇਵਾ ਕਰਦਾ ਤੇ ਕੰਮ ਕਾਜ ਵਿਚ ਆਪਣੇ ਪਿਤਾ ਨਾਲ ਹੱਥ ਵਟਾਉਦਾ । ਉਹ ਹਰ ਰੋਜ ਆਪਣੇ ਪਿਤਾ ਜੀ ਨਾਲ ਦੁਕਾਨ ਤੇ ਜਾਦਾ ।ਉਸ ਰਸਤੇ ਤੇ ਕਾਫੀ ਗਰੀਬ ਬੱਚੇ ਜੋ ਕਿ ਝੁੱਗੀਆ ਵਿਚ ਰਹਿੰਦੇ ਸੀ। ਤੇ ਉਹ ਲੜਕਾ ਉਹਨਾ ਨੂੰ ਬੁਲਾ ਕੇ ਲੰਘਦਾ ਤੇ ਉਹਨਾ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦਾ।ਉਸ ਦਾ ਉਹਨਾ ਗਰੀਬ ਬੱਚਿਆ ਨਾਲ ਮੋਹ ਪੈ ਗਿਆ ।ਉਹ ਹਰ ਰੋਜ਼ ਉਸ ਦਾ ਇੰਤਜਾਰ ਕਰਦੇ।ਇੱਕ ਦਿਨ ਲੜਕਾ ਜਲਦੀ ਦੁਕਾਨ ਤੋਂ ਬੱਚਿਆ ਨੂੰ ਮਿਲਣ ਲਈ ਚੱਲ ਪਿਆ । ਰਾਹ ਜਾਂਦੇ ਤੇਜ਼ ਰਫਤਾਰ ਨਾਲ ਜਾ ਰਹੀ ਗੱਡੀ ਨਾਲ ਉਸ ਦਾ ਐਕਸੀਡੈਂਟ ਹੋ। ਤੇ ਉਹ ਲੜਕਾ ਖੂਨ ਨਾਲ ਲੱਥਪਥ ਹੋਇਆ ਉਸ ਸੜਕ ਕਿਨਾਰੇ ਮੌਤ ਨਾਲ ਲੜ ਰਿਹਾ ਸੀ । ਉਹ ਗਰੀਬ ਬੱਚੇ ਹਰ ਰੋਜ਼ ਦੀ ਤਰਾ ਇੰਤਜ਼ਾਰ ਕਰ ਰਹੇ ਸੀ । ਕੁਝ ਸਮੇਂ ਬਾਅਦ ਬੱਚੇ ਦੁਕਾਨ ਦੇ ਰਾਹ ਵੱਲ ਵੱਧਣ ਲੱਗੇ ਤੇ ਕੁਝ ਦੂਰੀ ਉਹਨਾ ਨੂੰ ਲੜਕਾ ਖੂਨ ਨਾਲ ਲੱਥ ਹੋਇਆ ਮਿਲਿਆ ਤੇ ਉਹਨਾ ਨੇ ਲੜਕੇ ਦੇ ਪਿਤਾ ਨੂੰ ਬੁਲਾਇਆ ।ਤੇ ਲੜਕੇ ਨੂੰ ਹਸਪਤਾਲ ਭਰਤੀ ਕਰਾਇਆ ਤੇ ਉਸਦੀ ਜਾਨ ਬਚ ਗਈ। ਆਖਰ ,ਜੇ ਅਸੀ ਕਿਸੇ ਨਾਲ ਚੰਗਾ ਕਰਦੇ ।ਕਿਸੇ ਲੋੜਵੰਦ ਦਾ ਭਲਾ ਕਰਦੇ ਤਾਂ ਇੱਕ ਨਾ ਇੱਕ ਦਿਨ ਜਰੂਰਤ ਪੈਣ ਤੇ ਉਹ ਸਾਡੀ ਮੱਦਦ ਜ਼ਰੂਰ ਕਰਦਾ ਹੈ।ਅੱਜ ਵੀ ਉਹ ਦਿਨ ਯਾਦ ਹੈ ਜਦ ਉਹਨਾ ਬੱਚਿਆ ਨੇ ਮੇਰੀ ਜਾਨ ਬਚਾਈ ਤੇ ਦਿਲੋਂ ਧੰਨਵਾਦ ।ਸੱਚ ਹੀ ਕਿਹਾ ਹੈ ਕਿ ਚੰਗੇ ਕੀਤੇ ਕੰਮ ਦਾ ਨਤੀਜਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ। (ਦੀਪਕ ਵਰਮਾ)


author

Aarti dhillon

Content Editor

Related News